FaceApp ’ਤੇ ਖੁਦ ਨੂੰ ਬੁੱਢਾ ਬਣਾਉਣਾ ਹੋਇਆ ਪੁਰਾਣਾ, ਹੁਣ ਸੈਲਫੀ ਨੂੰ ਬਣਾਓ ਡਰਾਵਨੀ ਪੇਂਟਿੰਗ

07/24/2019 12:26:48 PM

ਗੈਜੇਟ ਡੈਸਕ– ਐਪਸ ਦੇ ਇਸਤੇਮਾਲ ਨਾਲ ਆਪਣੀ ਫੋਟੋ ਨੂੰ ਵੱਖ-ਵੱਖ ਰੂਪ ’ਚ ਦੇਖਣਾ ਯੂਜ਼ਰਜ਼ ਨੂੰ ਅੱਜ-ਕਲ ਕਾਫੀ ਪਸੰਦ ਆ ਰਿਹਾ ਹੈ। ਅਜਿਹਾ ਕਰਨ ਲਈ ਪਹਿਲਾਂ ਵੀ ਕਈ ਐਪਸ ਅਤੇ ਐਡਿਟਿੰਗ ਸਾਫਟਵੇਅਰ ਮੌਜੂਦ ਸਨ ਪਰ ਫੇਸਐਪ ਹੀ ਇਕੱਲਾ ਅਜਿਹਾ ਬਣ ਸਕਿਆ ਹੈ ਸਕਿਆ ਹੈ ਜਿਸ ਨੂੰ ਯੂਜ਼ਰਜ਼ ਨੇ ਵਾਇਰਲ ਕਰ ਦਿੱਤਾ ਹੈ। ਸ਼ਾਇਦ ਹੀ ਅਜਿਹਾ ਕੋਈ ਯੂਜ਼ਰ ਬਚਿਆ ਹੋਵੇ ਜਿਸ ਨੇ ਫੇਸਐਪ ਨਾ ਟ੍ਰਾਈ ਕੀਤਾ ਹੋਵੇ। 

ਵਾਇਰਲ ਹੋਣ ਤੋਂ ਬਾਅਦ ਫੇਸਐਪ ਨਾਲ ਜੁੜੇ ਕੁਝ ਵਿਵਾਦ ਵੀ ਸਾਹਮਣੇ ਆਉਣ ਲੱਗੇ ਜਿਸ ਵਿਚ ਯੂਜ਼ਰਜ਼ ਦੇ ਡਾਟਾ ਦੇ ਗਲਤ ਇਸਤੇਮਾਲ ਦੀ ਗੱਲ ਕਹੀ ਗਈ ਸੀ। ਜੇਕਰ ਡਾਟਾ ਦੀ ਚਿੰਤਾ ਕਾਰਨ ਤੁਸੀਂ ਫੇਸਐਪ ਦਾ ਇਸਤੇਮਾਲ ਕਰਨ ਤੋਂ ਘਬਰਾ ਰਹੇ ਹੋ ਤਾਂ ਅਸੀਂ ਤੁਹਾਨੂੰ ਅੱਜ ਇਕ ਅਜਿਹੀ ਵੈੱਬਸਾਈਟ ਬਾਰੇ ਦੱਸ ਰਹੇ ਹਾਂ ਜੋ ਤੁਹਾਡੀ ਫੋਟੋ ਨੂੰ ਕਲਾਸਿਕਲ ਪੋਟਰੇਟ ਜਾਂ ਡਰਾਵਨੀ ਪੇਂਟਿੰਗ ਦੀ ਲੁੱਕ ਦੇਣ ਦਾ ਕੰਮ ਕਰਦੀ ਹੈ। 

ਫੋਟੋ ਨੂੰ ਬਣਾਓ ਪੇਂਟਿੰਗ 
airportraits.com ਇਕ ਅਜਿਹੀ ਵੈੱਬਸਾਈਟ ਹੈ ਜੋ ਯੂਜ਼ਰਜ਼ ਦੀ ਲੁੱਕ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਕਿਸੇ ਪੁਰਾਣੀ ਕਲਾਸਿਕਲ ਪੇਂਟਿੰਗ ਵਰਗਾ ਬਣਾਉਣ ਦਾ ਕੰਮ ਕਰਦੀ ਹੈ। ਇੰਨਾ ਹੀ ਨਹੀਂ ਤੁਸੀਂ ਇਸ ਸਾਈਟ ਦੀ ਮਦਦ ਨਾਲ ਖੁਦ ਦੀ ਫੋਟੋ ਨੂੰ ਇਕ ਡਰਾਵਨੀ ਪੇਂਟਿੰਗ ਵਰਗਾ ਵੀ ਬਣਾ ਸਕਦੇ ਹੋ। 

ਹਜ਼ਾਰਾਂ ਕਲਾਸਿਕ ਪੋਟਰੇਟ ਫਿਲਟਰ ਮੌਜੂਦ
ਇਹ ਵੈੱਬਸਾਈਟ ਟ੍ਰੇਨਡ ਐਲਗੋਰਿਦਮ ’ਤੇ ਕੰਮ ਕਰਦੀ ਹੈ। ਡਿਵੈੱਲਪਰਾਂ ਨੇ ਇਸ ਸਾਈਟ ਨੂੰ 45,000 ਕਲਾਸਿਕਲ ਪੋਟਰੇਟ ’ਤੇ ਟ੍ਰੇਨਡ ਕੀਤਾ ਹੈ ਅਤੇ ਇਹ ਯੂਜ਼ਰ ਦੇ ਚਿਹਰੇ ਨੂੰ ਫਾਕਸ ਆਈਲ, ਵਾਟਰ ਕਲਰ ਜਾਂ ਇੰਕ ਦੇ ਇਸਤੇਮਾਲ ਨਾਲ ਰੈਂਡਰ ਕਰਦੇ ਹੋਏ ਇਕ ਅਲੱਗ ਅਤੇ ਮਜ਼ੇਦਾਰ ਲੁੱਕ ਦਿੰਦਾ ਹੈ। 

AI ਅਤੇ ਐਲਗੋਰਿਦਮ ’ਤੇ ਕਰਦਾ ਹੈ ਕੰਮ
ਸਾਈਟ ਦੇ ਐਲਗੋਰਿਦਮ ’ਚ ਮੌਜੂਦ ਐਲੀਮੈਂਟਸ ਇਹ ਆਸਾਨੀ ਨਾਲ ਜਾਣ ਜਾਂਦੇ ਹਨ ਕਿ ਕਿਹੜੀ ਸੈਲਫੀ ’ਤੇ ਕਿਹੜਾ ਸਟਾਈਲ ਇਸਤੇਮਾਲ ਕਰਨਾ ਹੈ। ਹੇਠਾਂ ਦਿੱਤੀ ਗਈ ਇਕ ਤਸਵੀਰ ਤੋਂ ਤੁਸੀਂ ਇਸ ਨੂੰ ਆਸਾਨੀ ਨਾਲ ਸਮਝ ਸਕੋਗੇ ਕਿ ਕਿਵੇਂ ਇਸ ਸਾਈਟ ਦੇ ਐਲਗੋਰਿਦਮ ਨੇ ਸਟਾਈਲਿੰਗ, ਨੱਕ ਅਤੇ ਆਈਬ੍ਰੋ ਦੇ ਉੱਪਰ ਦੇ ਹਿੱਸੇ ਨੂੰ ਸਮੂਦ ਟੱਚ ਦਿੰਦੇ ਹੋਏ ਇਕ ਸ਼ਾਨਦਾਰ ਪੇਂਟਿੰਗ ਬਣਾ ਦਿੱਤਾ ਹੈ। ਯੂਜ਼ਰ ਇਨਪੁੱਟ ਦੇ ਤੌਰ ’ਤੇ ਜਿਹੋ ਜਿਹੀ ਸੈਲਫੀ ਸਾਈਟ ਨੂੰ ਦੇਣਗੇ ਉਨ੍ਹਾਂ ਨੂੰ ਏ.ਆਈ. ਉਸ ਦੇ ਹਿਸਾਬ ਨਾਲ ਬੈਸਟ ਰਿਜ਼ਲਟ ਦੇਵੇਗਾ। 

ਸੇਫ ਹੈ ਯੂਜ਼ਰ ਦਾ ਡਾਟਾ
ਸਾਈਟ ਦੀ ਸਭ ਤੋਂ ਖਾਸ ਗੱਲ ਹੈ ਕਿ ਇਸ ਵਿਚ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈ। ਸਾਈਟ ’ਤੇ ਅਪਲੋਡ ਕੀਤੀ ਗਈਫੋਟੋ ਪੋਟਰੇਟ ਲੁੱਕ ਲਈ ਕ੍ਰਿਏਟਰਜ਼ ਦੇ ਸਰਵਰਾਂ ’ਤੇ ਜਾਂਦੀ ਹੈ। ਸਾਈਟ ਦੇ ਡਿਵੈੱਲਪਰਜ਼ ਅਤੇ ਰਿਸਰਚਰਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਯੂਜ਼ਰਜ਼ ਦੇ ਡਾਟਾ ਦਾ ਕੋਈ ਗਲਤ ਇਸਤੇਮਾਲ ਨਹੀਂ ਕਰਦੇ ਅਤੇ ਜੋ ਵੀ ਇਮੇਜ ਸਰਵਰ ’ਤੇ ਆਉਂਦੀ ਹੈ, ਉਨ੍ਹਾਂ ਨੂੰ ਪ੍ਰੋਸੈਸ ਕਰਨ ਤੋਂ ਬਾਅਦ ਤੁਰੰਤ ਸਿਸਟਮ ਤੋਂ ਡਿਲੀਟ ਕਰ ਦਿੱਤਾ ਜਾਂਦਾ ਹੈ।