iOS 10 Tips : ਥਰਡ ਪਾਰਟੀ ਐਪਸ ਨੂੰ ਇਸ ਤਰ੍ਹਾਂ ਸਪੋਰਟ ਕਰੇਗਾ Siri

01/15/2017 6:20:34 PM

ਜਲੰਧਰ- ਐਪਲ ਨੇ ਆਈ.ਓ.ਐੱਸ. ਦੇ ਨਵੇਂ ਵਰਜ਼ਨ ਦੇ ਨਾਲ ਆਪਣੇ ਵਾਇਸ ਅਸਿਸਟੈਂਟ ਸਿਰੀ ਨੂੰ ਹੋਰ ਵੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਆਈ.ਓ.ਐੱਸ. 10 ''ਚ ਸਿਰੀ ਥਰਡ ਪਾਰਟੀ ਐਪਸ ਦੇ ਨਾਲ ਵੀ ਕੰਮ ਕਰਦਾ ਹੈ ਪਰ ਆਪਣੇ ਪਸੰਦੀਦਾ ਐਪ ਨੂੰ ਸਿਰੀ ਦੇ ਕੰਮ ਯੋਗ ਕਿਵੇਂ ਬਣਾ ਸਕਦੇ ਹੋ। 
ਸੈਟਿੰਗਸ ਐਪ ''ਚ ਜਾ ਕੇ ਸਿਰੀ ਮੈਨੁ ਆਪਸ਼ਨ ਦੀ ਚੋਣ ਕਰਨੀ ਹੋਵੇਗੀ। ਇਸ ਤੋਂ ਬਾਅਦ ਐਪ ਸਪੋਰਟ ''ਤੇ ਕਲਿੱਕ ਕਰੋ। ਇਥੇ ਥਰਡ ਪਾਰਟੀ ਸਿਰੀ ਸਪੋਰਟ ਡਿਫਾਲਟ ਬੰਦ ਹੋਵੇਗਾ ਜਿਸ ਨੂੰ ਤੁਸੀਂ ਮੈਨੁਅਲੀ ਸੈੱਟ ਕਰ ਸਕਦੇ ਹੋ। ਇਨ੍ਹਾਂ ''ਚੋਂ ਤੁਸੀਂ ਐਪਸ ਨੂੰ ਸਿਰੀ ਸਪੋਰਟ ਲਈ ਇਸਤੇਮਾਲ ਕਰ ਸਕਦੇ ਹੋ। 
ਇਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਆਈਪੈਡ ''ਚ ਬਹੁਤ ਸਾਰੇ ਥਰਡ ਪਾਰਟੀ ਡਾਊਨਲੋਡ ਐਪਸ ''ਚੋਂ ਕੁਝ ਐਪਸ ਦੇ ਨਾਲ ਹੀ ਸਿਰੀ ਕੰਪੈਟੇਬਲ ਹੈ ਅਤੇ ਅਜਿਹੀ ਹੀ ਸਥਿਤੀ ਆਈਫੋਨ ਦੀ ਹੈ।