ਤੁਹਾਡੀ ਗੱਡੀ ਲਈ ਬਿਹਤਰ ਹਨ ਟਿਊਬਲੈੱਸ ਟਾਇਰ

03/26/2017 11:54:03 AM

ਜਲੰਧਰ- ਇਨ੍ਹੀਂ ਦਿਨੀਂ ਟਿਊਬਲੈੱਸ ਟਾਇਰ ਕਾਫ਼ੀ ਪ੍ਰਚਲਨ ''ਚ ਹਨ। ਡਰਾਈਵਿੰਗ ਦੇ ਲਿਹਾਜ਼ ਨਾਲ ਗੱਡੀਆਂ ਦੇ ਟਾਇਰ ਵਧੀਆ ਕੁਆਲਿਟੀ ਦੇ ਹੋਣੇ ਚਾਹੀਦੇ ਹਨ। ਕੁੱਝ ਲੋਕ ਗੱਡੀ ਦੇ ਟਾਇਰਾਂ ''ਤੇ ਧਿਆਨ ਨਹੀਂ ਦਿੰਦੇ, ਜਿਸ ਦੀ ਵਜ੍ਹਾ ਨਾਲ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜੇਕਰ ਗੱਡੀ ''ਚ ਟਿਊਬਲੈੱਸ ਟਾਇਰ ਲੱਗੇ ਹੋਣ ਤਾਂ ਇਸ ਨਾਲ ਸੁਰੱਖਿਆ, ਮਾਈਲੇਜ ਅਤੇ ਮੇਨਟੀਨੈਂਸ ਦੇ ਨਾਲ-ਨਾਲ ਗੱਡੀ ਦੀ ਪ੍ਰਫਾਰਮੈਂਸ ''ਤੇ ਵੀ ਅਸਰ ਪੈਂਦਾ ਹੈ।

ਕੀ ਹਨ ਟਿਊਬਲੈੱਸ ਟਾਇਰ
ਟਿਊਬਲੈੱਸ ਟਾਇਰ ਇਕ ਸਪੈਸ਼ਲ ਕਿਸਮ ਦੇ ਟਾਇਰ ਹਨ, ਜਿਨ੍ਹਾਂ ''ਚ ਵੱਖਰੇ ਤੌਰ ''ਤੇ ਅੰਦਰ ਵਾਲੀ ਟਿਊਬ ਨਹੀਂ ਹੁੰਦੀ। ਟਾਇਰ ਆਪਣੇ ਆਪ ਹੀ ਰਿਮ ਦੇ ਚਾਰੇ ਪਾਸੇ ਏਅਰਟਾਈਟ ਸੀਲ ਅਤੇ ਇਕ ਖਾਸ ਕਿਸਮ ਦੇ ਤਰਲ ਪਦਾਰਥ ਨਾਲ ਜੁੜ ਜਾਂਦੇ ਹਨ।

ਪੰਕਚਰ ਲਾਉਣ ''ਚ ਨਹੀਂ ਆਉਂਦੀ ਮੁਸ਼ਕਿਲ
ਟਿਊਬਲੈੱਸ ਟਾਇਰਜ਼ ''ਚ ਪੰਕਚਰ ਲਾਉਣ ''ਚ ਕੋਈ ਮੁਸ਼ਕਿਲ ਨਹੀਂ ਆਉਂਦੀ। ਪੰਕਚਰ ਵਾਲੀ ਜਗ੍ਹਾ ''ਤੇ ਸਟ੍ਰਿਪ ਲਾਈ ਜਾਂਦੀ ਹੈ ਅਤੇ ਫਿਰ ਰਬੜ ਸੀਮੈਂਟ ਦੀ ਮਦਦ ਨਾਲ ਉਸ ਜਗ੍ਹਾ ਨੂੰ ਭਰ ਦਿੱਤਾ ਜਾਂਦਾ ਹੈ। ਤੁਸੀਂ ਖੁਦ ਵੀ ਪੰਕਚਰ ਲਾ ਸਕਦੇ ਹੋ ਕਿਉਂਕਿ ਇਹ ਬਹੁਤ ਆਸਾਨ ਹੈ। ਟਊਬਲੈੱਸ ਟਾਇਰ ਨੂੰ ਰਿਪੇਅਰ ਕਰਨ ਲਈ ਸ਼ਾਪ ''ਤੇ ਕਿੱਟ ਆਸਾਨੀ ਨਾਲ ਮਿਲ ਜਾਂਦੀ ਹੈ। ਇਸ ਦੀ ਲਾਈਫ ਜ਼ਿਆਦਾ ਹੁੰਦੀ ਹੈ।

ਬਿਹਤਰ ਪ੍ਰਫਾਰਮੈਂਸ, ਜ਼ਿਆਦਾ ਮਾਈਲੇਜ

ਟਿਊਬ ਵਾਲੇ ਟਾਇਰ ਦੇ ਮੁਕਾਬਲੇ ਟਿਊਬਲੈੱਸ ਟਾਇਰ ਹਲਕਾ ਹੁੰਦਾ ਹੈ ਜਿਸਦੇ ਨਾਲ ਗੱਡੀ ਦੀ ਮਾਈਲੇਜ ਚੰਗੀ ਰਹਿੰਦੀ ਹੈ। ਦੂਜੀ ਗੱਲ ਇਹ ਹੈ ਕਿ ਇਹ ਜਲਦੀ ਗਰਮ ਵੀ ਨਹੀਂ ਹੁੰਦੇ। ਬਿਹਤਰ ਡਰਾਈਵਿੰਗ ਦਾ ਐਕਸਪੀਰੀਐਂਸ ਵੀ ਮਿਲਦਾ ਹੈ।

ਜ਼ਿਆਦਾ ਹੁੰਦੇ ਹਨ ਟਿਕਾਊ
ਟਿਊਬਲੈੱਸ ਟਾਇਰ ਸਾਧਾਰਨ ਟਾਇਰ ਤੋਂ ਜ਼ਿਆਦਾ ਟਿਕਾਊ ਹੁੰਦੇ ਹਨ। ਇਸ ''ਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਇਹ ਟਾਇਰ ਤੁਹਾਡੀ ਪਾਕੇਟ ''ਤੇ ਜ਼ਿਆਦਾ ਭਾਰ ਨਹੀਂ ਪਾਉਂਦੇ। ਜੇਕਰ ਤੁਸੀਂ ਛੋਟੀ ਯਾਤਰਾ ''ਤੇ ਹੋ ਤਾਂ ਕਈ ਵਾਰ ਪੰਕਚਰ ਹੋਣ ''ਤੇ ਵੀ ਬਿਨਾਂ ਰੁਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹੋ। ਇਸ ਸਥਿਤੀ ''ਚ ਟਾਇਰ ਨੂੰ ਕੋਈ ਨੁਕਸਾਨ ਵੀ ਨਹੀਂ ਹੁੰਦਾ ਪਰ ਜੇਕਰ ਟਾਇਰ ਦੀ ਹਵਾ ਪੂਰੀ ਤਰ੍ਹਾਂ ਨਿਕਲ ਚੁੱਕੀ ਹੋਵੇ ਤਾਂ ਉਸ ਸਥਿਤੀ ''ਚ ਗੱਡੀ ਚਲਾਉਣਾ ਨੁਕਸਾਨ ਕਰ ਸਕਦਾ ਹੈ।

ਸੁਰੱਖਿਆ ਦੇ ਲਿਹਾਜ਼ ਨਾਲ ਭਰੋਸੇਮੰਦ
ਇਹ ਟਾਇਰ ਟਿਊਬ ਵਾਲੇ ਟਾਇਰ ਦੇ ਮੁਕਾਬਲੇ ਜ਼ਿਆਦਾ ਭਰੋਸੇਮੰਦ ਵੀ ਹਨ। ਟਿਊਬ ਵਾਲੇ ਟਾਇਰ ''ਚ ਵੱਖਰੀ ਇਕ ਟਿਊਬ ਲੱਗੀ ਹੁੰਦੀ ਹੈ ਜੋ ਟਾਇਰ ਨੂੰ ਸ਼ੇਪ ਦਿੰਦੀ ਹੈ। ਅਜਿਹੇ ''ਚ ਜੇਕਰ ਟਾਇਰ ਪੰਕਚਰ ਹੋਇਆ ਤਾਂ ਗੱਡੀ ਦਾ ਬੈਲੇਂਸ ਵਿਗੜ ਸਕਦਾ ਹੈ ਅਤੇ ਹਾਦਸਾ ਵੀ ਹੋ ਸਕਦਾ ਹੈ। ਟਿਊਬਲੈੱਸ ਟਾਇਰ ''ਚ ਟਿਊਬ ਨਾ ਹੋਣ ਕਾਰਨ ਪੰਕਚਰ ਹੋਣ ਦੀ ਸਥਿਤੀ ''ਚ ਹਵਾ ਬਹੁਤ ਹੌਲੀ-ਹੌਲੀ ਨਿਕਲਦੀ ਹੈ, ਅਜਿਹੇ ''ਚ ਗੱਡੀ ਨੂੰ ਇਕ ਸਹੀ ਜਗ੍ਹਾ ''ਤੇ ਰੋਕਣ ਲਈ ਤੁਹਾਨੂੰ ਥੋੜ੍ਹਾ ਸਮਾਂ ਮਿਲ ਜਾਂਦਾ ਹੈ।