ਹੁਣ ਵਾਟਸਐਪ ਦੇ ਅਨਜਾਣ ਨੰਬਰਾਂ ਨੂੰ ਵੀ ਪਹਿਚਾਣ ਲਵੇਗਾ Truecaller

05/27/2016 3:24:59 PM

ਜਲੰਧਰ: ਸੰਸਾਰ ਦੀ ਪ੍ਰਮੁੱਖ ਕਾਲਰ ਆਈ. ਡੀ ਸਰਵਿਸ ਟਰੂਕਾਲਰ ਕਈ ਸਮਾਰਟਫੋਨ ਯੂਜ਼ਰਸ ਲਈ ਕਿਸੇ ਵਰਦਾਨ ਤੋਂਂ ਘੱਟ ਨਹੀਂ। ਇਹ ਇਕ ਅਜਿਹੀ ਐਪਲੀਕੇਸ਼ਨ ਹੈ ਜੋ ਅਨਜਾਨ ਫੋਨ ਨੰਬਰ ਤੋਂ ਆਉਣ ਵਾਲੇ ਫੋਨ ਕਾਲ ਦੀ ਪਹਿਚਾਣ ਕਰ ਲੈਂਦਾ ਹੈ ਜਿਸ ਦੀ ਮਦਦ ਨਾਲ ਯੂਜ਼ਰ ਸਪੈਮ ਅਤੇ ਪਰੇਸ਼ਾਨ ਕਰਨ ਵਾਲੇ ਟੈਲੀਮਾਰਕੀਟਿੰਗ ਕਾਲ ਤੋਂ ਛੁਟਕਾਰਾ ਪਾ ਸਕਦੇ ਹੋ।
 
ਹੁਣ ਤੱਕ ਯੂਜ਼ਰਸ ਇਸ ਐਪ ਦੀ ਮਦਦ ਨਾਲ ਸਿਰਫ ਫੋਨ ''ਤੇ ਆਉਣ ਵਾਲੇ ਕਾਲ  ਦੇ ਹੀ ਬਾਰੇ ''ਚ ਪੂਰੀ ਤਰ੍ਹਾਂ ਨਾਲ ਜਾਣ ਪਾਉਂਦੇ ਸੀ।  ਹੁਣ ਟਰੂਕਾਲਰ  ਦੇ ਐਂਡ੍ਰਾਇਡ ਐਪ ''ਚ ਨਵਾਂ ਫੀਚਰ ਦਿੱਤਾ ਗਿਆ ਹੈ। ਇਹ ਐਪ ਹੁਣ ਵਾਟਸਐਪ, ਲੀਕ, ਵਾਇਬਰ ਜਾਂ ਟੈਲੀਗ੍ਰਾਮ ਜਿਹੇ ਮੈਸੇਜਿੰਗ ਐਪ ''ਚ ਵੀ ਅਨਜਾਨ ਨੰਬਰਾਂ ਦੀ ਪਹਿਚਾਣ ਕਰੇਗਾ। ਇਸ ਫੀਚਰ ਨੂੰ ਆਸਾਨੀ ਨਾਲ ਐਕਟੀਵੇਟ ਕੀਤਾ ਜਾ ਸਕਦਾ ਹੈ। ਟਰੂਕਾਲਰ ਦੀ ਸੇਟਿੰਗਸ ''ਚ ਜਾਓ। ਇਸ ਤੋਂ ਬਾਅਦ ਜਨਰਲ ਸੈਕਸ਼ਨ ''ਚ ਜਾ ਕੇ ਮੈਸੇਜਿੰਗ ਐਪਸ ਵਾਲੇ ਆਪਸ਼ਨ ਨੂੰ ਇਨੇਬਲ ਕਰ ਦਿਓ।
 
 
ਅਸੀਂ ਇਸ ਫੀਚਰ ਨੂੰ ਐਕਟੀਵੇਟ ਕਰ ਕੇ ਇਸ ਦੀ ਜਾਂਚ ਵੀ ਕੀਤੀ। ਅਸੀਂ ਆਪਣੇ ਫੋਨਬੁੱਕ ਤੋਂ ਇਕ ਜਾਨ-ਪਹਿਚਾਣ ਦੇ ਸ਼ਖਸ ਦਾ ਨੰਬਰ ਡਿਲੀਟ ਕਰ ਦਿੱਤਾ ਅਤੇ ਉਸ ਨੂੰ ਵਾਟਸਐਪ ''ਤੇ ਕਾਲ ਕਰਨ ਨੂੰ ਕਿਹਾ।  ਜਿਵੇਂ ਕਿ‌ ਫੋਨ ਕਾਲ  ਦੇ ਨਾਲ ਹੁੰਦਾ ਹੈ, ਵਾਟਸਐਪ ''ਤੇ ਕਾਲ ਆਉਂਦੇ ਹੀ ਇਕ ਟਰੂਕਾਲਰ ਨੋਟੀਫਿਕੇਸ਼ਨ ਮਿਲਿਆ ਜਿਸ ''ਚ ਉਸ ਨੰਬਰ ਦੀ ਪਹਿਚਾਣ ਦਸੀ ਗਈ ਸੀ। ਇਸ ਫੀਚਰ ਨੂੰ ਫਿਲਹਾਲ ਸਿਰਫ ਐਂਡ੍ਰਾਇਡ ਸਮਾਰਟਫੋਨ ਲਈ ਉਪਲੱਬਧ ਕਰਾਇਆ ਗਿਆ ਹੈ। ਉਮੀਦ ਹੈ ਕਿ ਇਸ ਨੂੰ ਹੋਰ ਪਲੇਟਫਾਰਮ ਲਈ ਵੀ ਰਿਲੀਜ ਕੀਤਾ ਜਾਵੇਗਾ ।