ਇਨ੍ਹਾਂ ਫੋਨਜ਼ ''ਚ ਪ੍ਰੀ-ਇੰਸਟਾਲ ਮਿਲੇਗਾ TrueCaller

08/27/2016 12:46:29 PM

ਜਲੰਧਰ- ਸਕਾਇਪ ਵਰਗੇ ਐਪ ਦੇ ਲਿਨੋਵੋ ''ਚ ਪ੍ਰੀ ਇੰਸਟਾਲ ਹੋਣ ਦੀ ਖਬਰ ਤੋਂ ਬਾਅਦ ਹੁਣ ਜਾਣਕਾਰੀ ਮਿਲੀ ਹੈ ਕਿ ਟਰੂਕਾਲਰ ਵੀ ਚੀਨ ਦੀ ਇਕ ਸਮਾਰਟਫੋਨ ਕੰਪਨੀ ਹੁਆਵੇ ਨਾਲ ਟਾਈ-ਅਪ ਕਰਨ ਜਾ ਰਹੀ ਹੈ। ਇਸ ਦੌਰਾਨ ਯੂਜ਼ਰਜ਼ ਕਾਲਰ ਆਈ.ਡੀ. ਦੇਖ ਸਕਦੇ ਹਨ ਅਤੇ ਸਮਾਰਟ ਫੋਨਬੁੱਕ ਨੂੰ ਹੁਆਵੇ ਦੇ ਓਵਰਸੀਜ਼ ਸਮਾਰਟਫੋਨਜ਼ ''ਚ ਪ੍ਰੀ-ਇੰਸਟਾਲ ਕੀਤਾ ਜਾਵੇਗਾ। ਹੁਆਲੇ ਦੀਆਂ ਕਈ ਡਿਵਾਈਸਿਜ਼ ''ਚ ਟਰੂਕਾਲਰ ਨੂੰ ਪ੍ਰੀ-ਇੰਸਟਾਲਡ ਐਪ ਦੇ ਤੌਰ ''ਤੇ ਦਿੱਤਾ ਜਾਵੇਗਾ ਜਿਸ ''ਚ ਹੁਆਵੇ ਦਾ ਨਵਾਂ ਓਨਰ 8 ਵੀ ਸ਼ਾਮਿਲ ਹੈ। 
 
ਇਸ ਨਾਲ ਯੂਜ਼ਰਜ਼ ਟਰੂਕਾਲਰ ਦੇ ਸਾਰੇ ਨਵੇਂ ਫੀਚਰਸ ਦੀ ਵਰਤੋਂ ਕਰ ਸਕਣਗੇ ਜਿਨ੍ਹਾਂ ''ਚ ਅਵੇਲੇਬਿਲਟੀ ਆਫ ਕਾਲਰਜ਼, ਕਾਲਰ ਆਈ.ਡੀ. ਅਤੇ ਇਕ ਸਮਾਰਟ ਕਾਲ ਹਿਸਟਰੀ ਸ਼ਾਮਿਲ ਹੋਣਗੇ। ਟਰੂਕਾਲਰ ਦਾ ਕਹਿਣਾ ਹੈ ਕਿ ਇਨ੍ਹਾਂ ਫੀਚਰਸ ਦੀ ਵਰਤੋਂ ਨਾਲ ਯੂਜ਼ਰਜ਼ ਸਹੀ ਸਮੇਂ ''ਤੇ ਸਹੀ ਵਿਅਕਤੀ ਨਾਲ ਗੱਲ ਕਰ ਸਕਦੇ ਹਨ। ਟਰੂਕਾਲਰ ਨੇ ਇਹ ਵੀ ਕਿਹਾ ਕਿ ਹੁਆਵੇ ਲਈ ਇਸ ਅਪਡੇਟ ਨੂੰ ਸਿਤੰਬਰ ਮਹੀਨੇ ਦੇ ਅੰਤ ਤੱਕ ਰੋਲ ਆਊਟ ਕੀਤਾ ਜਾਵੇਗਾ। ਇਸ ਨਵੇਂ ਐਗਰੀਮੈਂਟ ''ਚ ਨੋਰਥ ਅਮਰੀਕਾ, ਦ ਮਿਡਸ ਈਸਟ ਅਤੇ ਨੋਰਥ ਅਫਰੀਕਾ, ਸਾਊਥ ਈਸਟ ਏਸ਼ੀਆ ਅਤੇ ਭਾਰਤ ਦੀਆਂ ਮਾਰਕੀਟਜ਼ ਨੂੰ ਸ਼ਾਮਿਲ ਕੀਤਾ ਗਿਆ ਹੈ।