ਹੁਣ ਪਹਿਲਾਂ ਹੀ ਪਤਾ ਲੱਗ ਜਾਵੇਗਾ ਕੋਈ ਤੁਹਾਨੂੰ ਕਿਉਂ ਕਰ ਰਿਹੈ ਫੋਨ, Truecaller ’ਚ ਜੁੜੇ ਕਮਾਲ ਦੇ ਫੀਚਰ

10/22/2020 11:40:29 AM

ਗੈਜੇਟ ਡੈਸਕ– ਕਾਲਰ ਆਈ.ਡੀ. ਦੱਸ ਵਾਲੀ ਐਪ Truecaller ਨੂੰ ਬਿਹਤਰ ਬਣਾਉਣ ਲਈ ਇਸ ਵਿਚ ਤਿੰਨ ਕਮਾਲ ਦੇ ਫੀਚਰਜ਼ ਜੋੜੇ ਗਏ ਹਨ। ਇਨ੍ਹਾਂ ਨੂੰ ਕਾਲ ਰੀਜ਼ਨ, ਸ਼ਡਿਊਲ ਐੱਸ.ਐੱਮ.ਐੱਸ. ਅਤੇ ਐੱਸ.ਐੱਮ.ਐੱਸ. ਟ੍ਰਾਂਸਲੇਸ਼ਨ ਨਾਂ ਨਾਲ ਐਪ ’ਚ ਜੋੜਿਆ ਗਿਆ ਹੈ। ਪਹਿਲਾਂ ਕਾਲਰੀਜ਼ਨ ਫੀਚਰ ਦੀ ਮਦਦ ਨਾਲ ਯੂਜ਼ਰਸ ਕਾਲ ਕਰਨ ਤੋਂ ਪਹਿਲਾਂ ਉਸ ਦੀ ਵਜ੍ਹਾ ਸੈੱਟ ਕਰ ਸਕਣਗੇ, ਜਿਸ ਨਾਲ ਕਾਲ ਰਿਸੀਵ ਕਰਨ ਵਾਲੇ ਨੂੰ ਆਸਾਨੀ ਨਾਲ ਪਤਾ ਲੱਗ ਜਾਵੇਗਾ ਕਿ ਕਾਲ ਕਿਸ ਬਾਰੇ ਕੀਤੀ ਜਾ ਰਹੀ ਹੈ। ਆਸਾਨ ਸ਼ਬਦਾਂ ’ਚ ਕਹੀਏ ਤਾਂ ਇਸ ਫੀਚਰ ਨਾਲ ਕਾਲ ਕਰਨ ਵਾਲਾ ਇਕ ਨੋਟ ਵੀ ਭੇਜ ਸਕੇਗਾ, ਜਿਸ ਵਿਚ ਕਾਲ ਕਰਨ ਦੀ ਵਜ੍ਹਾ ਲਿਖੀ ਹੋਵੇਗੀ। ਇਹ ਖ਼ਾਸ ਕਰਕੇ ਉਨ੍ਹਾਂ ਯੂਜ਼ਰਸ ਲਈ ਬਹੁਤ ਕੰਮ ਦਾ ਹੈ, ਜਿਨ੍ਹਾਂ ਨੂੰ ਨਵੇਂ ਨੰਬਰ ਤੋਂ ਕਾਲਾਂ ਆਉਂਦੀਆਂ ਹਨ। 

ਇਹ ਵੀ ਪੜ੍ਹੋ– ਰਿਲਾਇੰਸ ਜੀਓ ਦਾ ਇਕ ਹੋਰ ਕਮਾਲ, ਲਾਂਚ ਕੀਤਾ ‘ਮੇਡ ਇਨ ਇੰਡੀਆ’ ਬ੍ਰਾਊਜ਼ਰ

ਉਥੇ ਹੀ ਗੱਲ ਕਰੀਏ ਸ਼ਡਿਊਲ ਐੱਸ.ਐੱਮ.ਐੱਸ. ਫੀਚਰ ਦੀ ਤਾਂ ਇਸ ਰਾਹੀਂ ਯੂਜ਼ਰਸ ਕਿਸੇ ਈਵੈਂਟ, ਮੀਟਿੰਗ ਜਾਂ ਫਿਰ ਕਿਸੇ ਹੋਰ ਵਜ੍ਹਾ ਕਰਕੇ ਮੈਸੇਜ ਰਿਮਾਇੰਡਰ ਸ਼ਡਿਊਲ ਕਰ ਸਕਦੇ ਹਨ। ਇਸ ਫੀਚਰ ਦੀ ਵਰਤੋਂ ਕਰਨ ਲਈ ਯੂਜ਼ਰਸ ਨੂੰ ਮੈਸੇਜ ਭੇਜਦੇ ਸਮੇਂ ਤਾਰੀਖ਼ ਅਤੇ ਟਾਈਮ ਵੀ ਸੈੱਟ ਕਰਨਾ ਹੋਵੇਗਾ ਜਿਸ ਤੋਂ ਬਾਅਦ ਤੈਅ ਕੀਤੇ ਗਏ ਸਮੇਂ ’ਤੇ ਐੱਸ.ਐੱਮ.ਐੱਸ. ਸੈਂਡ ਹੋ ਜਾਵੇਗਾ। 

ਇਸ ਤੋਂ ਇਲਾਵਾ ਤੀਜੇ ਫੀਚਰ ਦੀ ਗੱਲ ਕਰੀਏ ਤਾਂ ਇਹ ਹੈ ਐੱਸ.ਐੱਮ.ਐੱਸ. ਟ੍ਰਾਂਸਲੇਸ਼ਨ ਫੀਚਰ ਜਿਸ ਰਾਹੀਂ ਵਿਦੇਸ਼ੀ ਭਾਸ਼ਾ ’ਚ ਜੇਕਰ ਕੋਈ ਮੈਸੇਜ ਆਉਂਦਾ ਹੈ ਤਾਂ ਉਸ ਦੀ ਟ੍ਰਾਂਸਲੇਸ਼ਨ ਇਸ ਐਪ ਰਾਹੀਂ ਹੀ ਹੋ ਜਾਵੇਗੀ। ਤੁਹਾਨੂੰ ਆਸਾਨੀ ਨਾਲ ਸਮਝ ਆ ਜਾਵੇਗਾ ਕਿ ਮੈਸੇਜ ’ਚ ਕੀ ਲਿਖਿਆ ਹੈ। ਇਨ੍ਹਾਂ ਫੀਚਰਜ਼ ਨੂੰ ਐਂਡਰਾਇਡ ਯੂਜ਼ਰਸ ਲਈ ਗਲੋਬਲੀ ਰੋਲਆਊਟ ਕੀਤਾ ਜਾ ਰਿਹਾ ਹੈ ਅਤੇ ਤੁਸੀਂ ਇਸ ਦੀ ਵਰਤੋਂ ਐਪ ਅਪਡੇਟ ਆਉਣ ਤੋਂ ਬਾਅਦ ਕਰ ਸਕੋਗੇ। ਉਥੇ ਹੀ ਅਗਲੇ ਸਾਲ ਇਹ ਫੀਚਰਜ਼ ਆਈ.ਓ.ਐੱਸ. ਯੂਜ਼ਰਸ ਲਈ ਉਪਲੱਬਧ ਕੀਤਾ ਜਾਵੇਗਾ।

Rakesh

This news is Content Editor Rakesh