Truecaller ''ਚ ਆਇਆ AI ਬੇਸਡ ਕਾਲ ਰਿਕਾਰਡ ਫੀਚਰ, ਸੁਣਨ ਦੇ ਨਾਲ ਪੜ੍ਹ ਵੀ ਸਕੋਗੇ ਪੂਰੀ ਗੱਲਬਾਤ

06/15/2023 2:24:02 PM

ਗੈਜੇਟ ਡੈਸਕ- ਟਰੂਕਾਲਰ ਨੇ ਇਕ ਵਾਰ ਫਿਰ ਨਵਾਂ ਕਾਲ ਰਿਕਾਰਡਿੰਗ ਫੀਚਰ ਪੇਸ਼ ਕੀਤਾ ਹੈ। ਇਸਤੋਂ ਪਹਿਲਾਂ ਕੰਪਨੀ ਨੂੰ ਗੂਗਲ ਅਤੇ ਐਪਲ ਦੁਆਰਾ ਆਪਰੇਟਿੰਗ ਸਿਸਟਮ 'ਤੇ ਪਾਬੰਦੀ ਕਾਰਨ ਇਸਨੂੰ ਬੰਦ ਕਰਨਾ ਪਿਆ ਸੀ। ਟਰੂਕਾਲਰ ਨੇ ਹੁਣ ਇਸ ਫੀਚਰ ਨੂੰ ਏ.ਆੀ. ਨਾਲ ਲੈਸ ਕੀਤਾ ਹੈ ਅਤੇ ਇਸ ਵਿਚ ਕਾਲ ਰਿਕਾਰਡ ਕਰਨ ਦੇ ਨਾਲ-ਨਾਲ ਲੰਬੀ ਗੱਲਬਾਤ ਦੀ ਚੈਟ ਵੀ ਬਣਾਈ ਜਾ ਸਕਦੀ ਹੈ। ਇਸ ਫੀਚਰ ਨੂੰ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ਲਈ ਪੇਸ਼ ਕੀਤਾ ਗਿਆ ਹੈ। ਹਾਲਾਂਕਿ, ਇਸਨੂੰ ਪ੍ਰੀਮੀਅਮ ਮੈਂਬਰਾਂ ਲਈ ਉਪਲੱਬਧ ਕੀਤਾ ਗਿਆ ਹੈ। 

ਨਵਾਂ ਕਾਲ ਰਿਕਾਡਿੰਗ ਫੀਚਰ

ਇਹ ਸਹੂਲਤ ਮੌਜੂਦਾ ਸਮੇਂ 'ਚ ਅਮਰੀਕਾ 'ਚ ਉਪਲੱਬਧ ਹੈ ਅਤੇ ਉਸਨੂੰ ਛੇਤੀ ਹੀ ਭਾਰਤ ਸਣੇ ਹੋਰ ਦੇਸ਼ਾਂ 'ਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਕਾਲ ਰਿਕਾਰਡਿੰਗ ਫੀਚਰ ਨੂੰ ਕੰਪਨੀ ਨੇ 2018 'ਚ ਐਂਡਰਾਇਡ ਯੂਜ਼ਰਜ਼ ਲਈ ਪੇਸ਼ ਕੀਤਾ ਗਿਆ ਸੀ ਪਰ ਗੂਗਲ ਦੁਆਰਾ ਇਸਦੀ ਐਕਸੈਸੀਬਿਲਿਟੀ ਏ.ਪੀ.ਆਈ. ਤਕ ਪਹੁੰਚ ਨੂੰ ਲਿਮਟਿਡ ਕਰਨ ਕਾਰਨ ਇਸਨੂੰ ਹਟਾਇਆ ਗਿਆ ਸੀ। ਇਸ ਫੀਚਰ ਨੂੰ ਏ.ਆਈ. ਨਾਲ ਲੈਸ ਕੀਤਾ ਗਿਆ ਹੈ।

ਕਾਲ ਰਿਕਾਰਡਿੰਗ ਫੀਚਰ ਤੋਂ ਇਲਾਵਾ ਪਲੇਟਫਾਰਮ ਤੁਹਾਡੀ ਕਾਲ ਨੂੰ ਟੈਕਸਟ ਮੈਸੇਜ 'ਚ ਵੀ ਟ੍ਰਾਂਸਲੇਟ ਕਰੇਗਾ। ਇਹ ਫੀਚਰ ਮੀਟਿੰਗ ਦੌਰਾਨ ਕਾਫੀ ਉਪਯੋਗੀ ਹੋ ਸਕਦੀ ਹੈ। ਯਾਨੀ ਜਿਸ 'ਤੇ ਚਰਚਾ ਕੀਤੀ ਜਾਵੇਗੀ, ਉਹ ਲਿਖਤੀ 'ਚ ਪ੍ਰਾਪਤ ਹੋ ਸਕੇਗਾ। ਸਹੂਲਤ ਫਿਲਹਾਲ ਅੰਗਰੇਜੀ ਭਾਸ਼ਾ ਨੂੰ ਸਪੋਰਟ ਕਰਦੀ ਹੈ। ਫੀਚਰ ਨੂੰ ਜਲਤ ਹੀ ਰੋਲਆਊਟ ਕੀਤਾ ਜਾਵੇਗਾ।

ਐਂਡਰਾਇਡ ਯੂਜ਼ਰਜ਼ ਇਸਨੂੰ ਸਿੱਧਾ ਟਰੂਕਾਲਰ ਦੇ ਡਾਇਲਰ ਰਾਹੀਂ ਜਾਂ ਦੂਜੇ ਡਾਇਲਰ ਦੇ ਨਾਲ ਟਰੂਕਾਲਰ ਦੇ ਇਕ ਫਲੋਟਿੰਗ ਰਿਕਾਰਡਿੰਗ ਬਟਨ ਦੇ ਨਾਲ ਇਸਤੇਮਾਲ ਕਰ ਸਕਣਗੇ। ਉਥੇ ਹੀ ਆਈਫੋਨ ਯੂਜ਼ਰਜ਼ ਨੂੰ ਟਰੂਕਾਲਰ ਕਾਲ ਰਿਕਾਰਡਿੰਗ ਦਾ ਇਸਤੇਮਾਲ ਕਰਨ ਲਈ ਟਰੂਕਾਲਰ ਐਪ ਦਾ ਇਸਤੇਮਾਲ ਕਰਨਾ ਹੋਵੇਗਾ।

ਇਹ ਸਮੱਸਿਆ ਵੀ ਜਾਣ ਲਓ

ਟਰੂਕਾਲਰ ਕਾਲ ਰਿਕਾਰਡਿੰਗ ਦਾ ਇਸਤੇਮਾਲ ਕਰਦੇ ਸਮੇਂ ਸਾਹਮਣੇ ਆਉਣਵਾਲੇ ਯੂਜ਼ਰਜ਼ ਨੂੰ ਕਾਲ ਰਿਕਾਰਡਿੰਗ ਦੀ ਜਾਣਕਾਰੀ ਮਿਲ ਸਕਦੀ ਹੈ। ਯਾਨੀ ਤੁਸੀਂ ਸਾਹਮਣੇ ਵਾਲੇ ਯੂਜ਼ਰਜ਼ ਦੀ ਮਨਜ਼ੂਰੀ ਤੋਂ ਬਿਨਾਂ ਕਾਲ ਰਿਕਾਰਡ ਨਹੀਂ ਕਰ ਸਕੋਗੇ। ਕੰਪਨੀ ਮੁਤਾਬਕ, ਕਾਲ ਰਿਕਾਰਡਿੰਗ ਕਰਦੇ ਸਮੇਂ ਕਾਲ 'ਤੇ ਮੌਜੂਦ ਦੂਜੇ ਵਿਅਕਤੀ ਨੂੰ ਇਕ ਬੀਪ ਸੁਣਾਈ ਦੇਵੇਗੀ, ਜੋ ਇਹ ਦੱਸੇਗੀ ਕਿ ਕਾਲ ਰਿਕਾਰਡ ਕੀਤੀ ਜਾ ਰਹੀ ਹੈ।

Rakesh

This news is Content Editor Rakesh