ਐਂਡਰਾਇਡ ਦੇ ਫਲੈਸ਼ ਮੈਸੇਜ ਨੂੰ ਜਲਦੀ ਹੀ iOS ਲਈ ਜਾਰੀ ਕਰੇਗਾ Truecaller 8

06/06/2017 6:19:37 PM

ਜਲੰਧਰ- ਟਰੂਕਾਲਰ 8 ਆਪਣੇ ਇਕ ਐਂਡਰਾਇਡ ਫੀਚਰ ਨੂੰ ਜਲਦੀ ਹੀ ਆਈ.ਓ.ਐੱਸ. ਲਈ ਜਾਰੀ ਕਰਨ ਲਈ ਤਿਆਰ ਹੈ। ਟਰੂਕਾਲਰ 8 ਐਂਡਰਾਇਡ ਦੇ ਫਲੈਸ਼ ਮੈਸੇਜ ਨੂੰ ਜਲਦੀ ਹੀ ਆਈ.ਓ.ਐੱਸ. ਲਈ ਜਾਰੀ ਕਰ ਦੇਵੇਗਾ। ਫਲੈਸ਼ ਮੈਸੇਜ ਫੀਚਰ ਯੂਜ਼ਰਸ ਨੂੰ ਟੈਕਸਟ ਕਨਵਰਸੇਸ਼ਨ 'ਚ ਪ੍ਰੀ-ਕਰਾਫਟਿਡ ਟੈਕਸਟ ਮੈਸੇਜ ਦਾ ਇਸਤੇਮਲਾ ਕਰਨ ਦੀ ਸੁਵਿਧਾ ਦਿੰਦਾ ਹੈ। ਇਸ ਫੀਚਰ ਨੂੰ ਅਗਲੇ ਮਹੀਨੇ ਦੀ ਸ਼ੁਰੂਆਤ 'ਚ ਆਈਫੋਨ ਲਈ ਜਾਰੀ ਕਰ ਦਿੱਤਾ ਜਾਵੇਗਾ। 
ਸਕਰੀਨਸ਼ਾਟ 'ਚ ਦਿਖਾਇਆ ਗਿਆ ਹੈ ਕਿ ਇਹ ਫੀਚਰ ਆਈ.ਓ.ਐੱਸ. 'ਤੇ ਕਿਵੇਂ ਦਿਸੇਗਾ। ਉਥੇ ਹੀ ਇਹ ਫੀਚਰ ਐਂਡਰਾਇਡ ਤੋਂ ਜ਼ਿਆਦਾ ਵੱਖ ਨਹੀਂ ਹੈ। ਦੱਸ ਦਈਏ ਕਿ ਫਲੈਸ਼ ਮੈਸੇਜ ਫੀਚਰ ਸਿਰਫ ਐਂਡਰਾਇਡ ਯੂਜ਼ਰਸ ਲਈ ਉਪਲੱਬਧ ਸੀ। ਫਲੈਸ਼ ਮੈਸੇਜਿੰਗ ਫੀਚਰ ਕੁਝ ਪ੍ਰੀਲੋਡ ਕੀਤੇ ਗਏ ਟੈਕਸਟ ਦੇ ਨਾਲ ਆਉਂਦਾ ਹੈ। 

 

ਦੇਸ਼ 'ਚ ਕੁਝ ਮਹੀਨੇ ਪਹਿਲਾਂ ਹੋਈ ਨੋਟਬੰਦੀ ਤੋਂ ਬਾਅਦ ਦੇਸ਼ 'ਚ ਡਿਜੀਟਲ ਭੁਗਤਾਨ ਦੀ ਵਰਤੋਂ ਕਾਫੀ ਵਧੀ ਹੈ। ਅਜਿਹੇ 'ਚ ਯੂਜ਼ਰਸ ਨੂੰ ਕੈਸ਼ਲੈੱਸ ਸਰਵਿਸ ਮੁਹੱਈਆ ਕਰਾਉਣ ਲਈ ਕਈ ਮੋਬਾਇਲ ਪੇਮੈਂਟ ਕੰਪਨੀਆਂ ਸਮੇਤ ਸਰਕਾਰ ਵੱਲੋਂ ਵੀ ਕਦਮ ਚੁੱਕੇ ਗਏ। ਜਿਸ ਅਧੀਨ ਭੀਮ ਅਤੇ ਯੂ.ਪੀ.ਆਈ. ਐਪਸ ਸ਼ਾਮਲ ਹਨ। ਜਿਨ੍ਹਾਂ ਦੀ ਵਰਤੋਂ ਕਰਕੇ ਆਸਾਨੀ ਨਾਲ ਕੈਸ਼ਲੈੱਸ ਭੁਗਤਾਨ ਕੀਤਾ ਜਾ ਸਕਦਾ ਹੈ। ਉਥੇ ਹੀ ਹੁਣ ਟਰੂਕਾਲਰ ਨੇ ਵੀ ਡਿਜੀਟਲ ਭੁਗਤਾਨ ਲਈ ਆਈ.ਸੀ.ਆਈ.ਸੀ. ਬੈਂਕ ਨਾਲ ਸਮਝੌਤਾ ਕੀਤਾ ਹੈ। ਜਿਸ ਤੋਂ ਬਾਅਦ ਹੁਣ ਟਰੂਕਾਲਰ ਹੁਣ ਯੂ.ਪੀ.ਆਈ. ਸਿਸਟਮ ਨਾਲ ਕੁਨੈੱਕਟ ਹੋਵੇਗਾ। ਇਸ ਐਪ ਦੀ ਵਰਤੋਂ ਕਰਨ ਵਾਲੇ ਦੇਸ਼ਾਂ ਦੇ ਲੱਖਾਂ ਯੂਜ਼ਰਸ ਜਲਦੀ ਹੀ ਯੂ.ਪੀ.ਆਈ. ਆਈ.ਡੀ. ਬਣਾ ਕੇ ਕਿਸੇ ਵੀ ਯੂ.ਪੀ. ਆਈ.ਡੀ. ਜਾਂ ਮੋਬਾਇਲ ਨੰਬਰ ਜੋ ਕਿ ਭੀਮ ਐਪ ਨਾਲ ਰਜਿਸਟਰਡ ਹੈ ਪਰ ਪੈਸਾ ਭੇਜ ਸਕੋਗੇ। ਇਹ ਯੂਜ਼ਰਸ ਨੂੰ ਟਰੂਕਾਲਰ ਐਪ ਰਾਹੀਂ ਆਪਣਾ ਮੋਬਾਇਲ ਨੰਬਰ ਰਿਚਾਰਜ ਕਰਨ ਦੀ ਸਮਰਥਾ ਵੀ ਪ੍ਰਦਾਨ ਕਰੇਗਾ। ਟਰੂਕਾਲਰ ਹੁਣ ਐਂਡਰਾਇਡ ਯੂਜ਼ਰਸ ਨੂੰ ਆਪਣੇ ਪ੍ਰੀਪੇਡ ਮੋਬਾਇਲ ਕੁਨੈਕਸ਼ਨ ਰਿਚਾਰਜ ਕਰਨ ਦੀ ਵੀ ਮਨਜ਼ੂਰੀ ਦਿੰਦਾ ਹੈ। 
ਟਰੂਕਾਲਰ ਗੂਗਲ ਪਲੇ ਸਟੋਰ 'ਤੇ ਸਭ ਤੋਂ ਲੋਕਪ੍ਰਿਅ ਐਪਸ 'ਚੋਂ ਇਕ ਹੈ। ਇਕ ਸਰਵੇਖਣ ਮੁਤਾਬਕ ਟਰੂਕਾਲਰ ਗੂਗਲ ਪਲੇ ਸਟੋਰ 'ਤੇ ਦੇਸ਼ 'ਚ ਚੌਥੀ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੀ ਜਾਣ ਵਾਲੀ ਐਪ ਬਣ ਗਈ ਹੈ। ਮਾਰਚ 'ਚ ਟਰੂਕਾਲਰ ਦੇ ਅੰਕੜਿਆਂ ਮੁਤਾਬਕ ਯੂਜ਼ਰਸ ਐਪ ਰਾਹੀਂ 568 ਮਿਲੀਅਨ ਮਾਸਿਕ ਕਾਲ ਕਰਦੇ ਹਨ।