ਟਰਾਇੰਫ ਨੇ ਪੇਸ਼ ਕੀਤਾ ਨਵਾਂ TFT ਕੁਨੈਕਟੀਵਿਟੀ ਸਿਸਟਮ, ਜਾਣੋ ਖਾਸੀਅਤ

11/11/2018 2:37:33 PM

ਗੈਜੇਟ ਡੈਸਕ- ਟਰਾਇੰਫ ਮੋਟਰਸਾਈਕਲ ਨੇ 2019 ਲਈ ਨਵੀਂ ਜਨਰੇਸ਼ਨ ਦਾ ਮੋਟਰਸਾਈਕਲ ਕਨੈੱਕਟੀਵਿਟੀ ਪੇਸ਼ ਕੀਤਾ ਹੈ, ਜੋ ਕਿ ਸਾਰੇ TFT ਸੁਸੱਜਿਤ ਟਰਾਇੰਫ ਮੋਟਰਸਾਈਕਲਜ਼ 'ਚ ਜੋੜਿਆ ਜਾ ਸਕਦਾ ਹੈ। ਨਵਾਂ ਟਰਾਇੰਫ TFT ਕੁਨੈੱਕਟੀਵਿਟੀ ਸਿਸਟਮ 'ਚ ਦੁਨੀਆ ਦਾ ਪਹਿਲਾ ਮੋਟਰਸਾਈਕਲ ਇੰਟੀਗ੍ਰੇਟਿਡ ਗੋਪ੍ਰੋ ਕੰਟਰੋਲ ਸਿਸਟਮ ਸ਼ਾਮਲ ਹੋਵੇਗਾ। TFT ਡਿਸਪਲੇਅ ਦੇ ਇਸਤੇਮਾਲ ਨਾਲ ਰਾਈਡਰਸ ਗੋਪ੍ਰੋ ਕੈਮਰਾ ਦੀ ਫਿਲਮਿੰਗ ਨੂੰ ਸ਼ੁਰੂ ਤੇ ਬੰਦ ਕਰ ਸਕਦੇ ਹਨ। ਇਹ ਗੋਪ੍ਰੋ ਕੈਮਰਾ ਮੋਟਰਸਾਈਕਲ ਤੇ ਜਾਂ ਫਿਰ ਰਾਈਡਰ 'ਤੇ ਲਗਾ ਹੁੰਦਾ ਹੈ ਤੇ ਇਹ ਹੈਂਡਲਬਾਰ ਦੇ ਰਾਹੀਂ ਸਾਰੇ ਫੋਟੋਜ਼ ਲੈਣ 'ਚ ਸਮਰੱਥਾਵਾਨ ਹੁੰਦਾ ਹੈ।  ਨਵਾਂ ਸਿਸਟਮ ਹੀਰੋ 5 ਤੇ ਸੀਜ਼ਨ 5 ਦੇ ਗੋਪ੍ਰੋ ਨਾਲ ਕੰਪੈਟਿਬਲ ਹੋਵੇਗਾ, ਜਿਸ ਦੇ ਨਾਲ ਰਾਇਡਰਸ ਨੂੰ ਗੋਪ੍ਰੋ ਕੈਮਰੇ ਨਾਲ ਵੀਡੀਓ ਤੇ ਫੋਟੋ ਲੈਣ ਦਾ ਨਵਾਂ ਅਨੁਭਵ ਮਿਲੇਗਾ।

ਟਰਾਇੰਫ ਨੇ ਟਰਨ-ਬਾਈ-ਟਰਨ ਨੈਵੀਗੇਸ਼ਨ ਸਿਸਟਮ ਲਈ ਗੂਗਲ ਦੇ ਨਾਲ ਪਾਰਟਨਰਸ਼ਿੱਪ ਕੀਤੀ ਹੈ, ਜਿਸ ਨੂੰ ਮਾਏ ਟਰਾਇੰਫ ਐਪ ਦੇ ਰਾਹੀਂ ਐਕਸੇਸ ਕਰ ਸਕਦੇ ਹਨ। ਇਹ ਐਪ ਐਂਡ੍ਰਾਇਡ ਤੇ iOS ਦੋਨਾਂ ਫੋਨਜ਼ 'ਤੇ ਕੰਪੈਟਿਬਲ ਹੋਵੇਗਾ। ਇਸ ਦੇ ਨਾਲ ਹੀ ਟਰਨ-ਬਾਏ-ਟਰਨ ਨੈਵੀਗੇਸ਼ਨ ਸਿਸਟਮ ਨੂੰ ਬਲੂਟੁੱਥ ਮਾਡਿਊਲ ਦੇ ਨਾਲ ਐਕਸੇਸ ਕੀਤਾ ਜਾ ਸਕਦਾ ਹੈ। ਨਵੇਂ ਕੁਨੈੱਕਟੀਵਿਟੀ ਸਿਸਟਮ ਨੂੰ ਸਭ ਤੋਂ ਪਹਿਲਾਂ ਨਵੇਂ ਟਰਾਇੰਫ ਸਕਰੈਂਬਲਰ 1200 'ਚ ਦਿੱਤਾ ਜਾਵੇਗਾ ਤੇ ਮੰਨਿਆ ਜਾ ਰਿਹਾ ਹੈ ਇਸ ਨੂੰ ਅਪਕਮਿੰਗ ਟਰਾਇੰਫ ਸਪੀਡ ਟਵਿਨ 'ਚ ਵੀ ਦਿੱਤਾ ਜਾ ਸਕਦਾ ਹੈ।

ਨਵਾਂ TFT ਕੁਨੈੱਕਟੀਵਿਟੀ ਸਿਸਟਮ ਸਾਰੇ ਟਰਾਇੰਫ ਮੋਟਰਸਾਈਕਲਜ਼ 'ਤੇ ਲਾਗੂ ਕੀਤੀ ਜਾ ਸਕਦੀ ਹੈ ਜਿਨ੍ਹਾਂ 'ਚ ਟਰਾਇੰਫTFT ਇੰਸਟਰੂਮੈਂਟ ਸ਼ਾਮਲ ਹਨ। ਇਨ੍ਹਾਂ 'ਚ ਨਵੀਂ ਬਾਈਕਸ ਤੇ ਮੌਜੂਦਾ ਮਾਡਲਜ਼-ਟਰਾਇੰਫ ਸਟ੍ਰੀਟ ਟ੍ਰਿਪਲ RS ਤੇ 2018 ਟਰਾਇੰਫ ਟਾਈਗਰ 800 ਤੇ ਟਰਾਇੰਫ ਟਾਈਗਰ 1200 ਰੇਂਜ ਮਾਡਲਸ ਸ਼ਾਮਲ ਹਨ, ਜਿਨ੍ਹਾਂ ਦੀ ਵਿਕਰੀ ਭਾਰਤ 'ਚ ਹੁੰਦੀ ਹੈ। ਨਵਾਂ “6“ ਕੁਨੈੱਕਟੀਵਿਟੀ ਸਿਸਟਮ ਨੂੰ ਭਾਰਤ 'ਚ ਉਪਲੱਬਧ ਹੋਣ 'ਚ ਕੁਝ ਸਮਾਂ ਲੱਗੇਗਾ ਤੇ ਭਾਰਤ 'ਚ ਇਸ ਦੀ ਸ਼ੁਰੂਆਤ ਨਵੀਂ ਟਰਾਇੰਫ ਸਕਰੈਂਬਲਰ 1200 ਨਾਲ ਹੋਵੇਗੀ।