ਬੀ. ਐੱਸ.-1, 2 ਵਾਹਨਾਂ ਨੂੰ ਹਟਾਉਣ ਦੀ ਪਾਲਿਸੀ ਬਣੇ : ਟੋਇਟਾ

03/29/2017 11:21:50 AM

ਜਲੰਧਰ- ਟੋਇਟਾ ਕਿਰਲੋਸਕਰ ਮੋਟਰ ਦਾ ਕਹਿਣਾ ਹੈ ਕਿ ਦੇਸ਼ ''ਚ ਵਾਹਨਾਂ ''ਚ ਭਾਰਤ ਸਟੇਜ (ਬੀ. ਐੱਸ.)-4 ਇਮਿਸ਼ਨ ਨਾਰਮਸ ਲਾਗੂ ਕਰਵਾਉਣ ਦੀਆਂ ਕੋਸ਼ਿਸ਼ਾਂ ਦੇ ਨਾਲ-ਨਾਲ ਸਰਕਾਰ ਨੂੰ ਬੀ. ਐੱਸ.-1 ਤੇ 2 ਸਟੈਂਡਰਡ ਵਾਲੇ ਪੁਰਾਣੇ ਵਾਹਨਾਂ ਨੂੰ ਹੌਲੀ-ਹੌਲੀ ਹਟਾਉਣ ਦੀ ਇਕ ਪਾਲਿਸੀ ਵੀ ਲਾਗੂ ਕਰਨੀ ਚਾਹੀਦੀ ਹੈ।

 

ਕੰਪਨੀ ਨੇ ਸਰਕਾਰ ਦੇ ਬੀ. ਐੱਸ.-3 ਸਟੈਂਡਰਡ ਵਾਹਨਾਂ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕੀਤਾ ਅਤੇ ਕਿਹਾ ਹੈ ਕਿ ਇਹ ਇਕ ਸਹੀ ਦਿਸ਼ਾ ''ਚ ਚੁੱਕਿਆ ਗਿਆ ਕਦਮ ਹੈ। ਮੌਜੂਦਾ ਸਮੇਂ ''ਚ ਸੁਪਰੀਮ ਕੋਰਟ ਆਟੋਮੋਬਾਇਲ ਕੰਪਨੀਆਂ ਦੀ ਉਸ ਪਟੀਸ਼ਨ ''ਤੇ ਸੁਣਵਾਈ ਕਰ ਰਿਹਾ ਹੈ, ਜਿਸ ''ਚ ਉਨ੍ਹਾਂ ਨੇ ਬਣੇ ਸਟਾਕ ''ਚ ਪਏ ਬੀ. ਐੱਸ.-3 ਸਟੈਂਡਰਡ ਵਾਲੇ 8.2 ਲੱਖ ਵਾਹਨਾਂ ਨੂੰ ਬਾਜ਼ਾਰ ''ਚ ਖਪਾਉਣ ਦੀ ਆਗਿਆ ਮੰਗੀ ਗਈ ਹੈ। ਉਥੇ ਹੀ ਅਦਾਲਤ ਹੁਣ ਪ੍ਰਦੂਸ਼ਣ ਨੂੰ ਲੈ ਕੇ ਸਖ਼ਤ ਹੈ ਅਤੇ ਸਰਕਾਰ ਨੇ ਫੈਸਲਾ ਕੀਤਾ ਹੈ ਕਿ 1 ਅਪ੍ਰੈਲ ਤੋਂ ਦੇਸ਼ ''ਚ ਸਿਰਫ ਬੀ. ਐੱਸ.-4 ਸਟੈਂਡਰਡ ਵਾਹਨਾਂ ਦੀ ਵਿਕਰੀ ਨੂੰ ਹੀ ਆਗਿਆ ਹੋਵੇਗੀ।