ਟੋਇਟਾ ਦੀ ਇਸ ਐੱਸ.ਯੂ.ਵੀ. ’ਚ ਆਈ ਖ਼ਰਾਬੀ, ਕੰਪਨੀ ਨੇ ਵਾਪਸ ਮੰਗਵਾਈਆਂ ਕਾਰਾਂ

03/19/2021 12:16:51 PM

ਆਟੋ ਡੈਸਕ– ਟੋਇਟਾ ਨੇ ਬੀਤੇ ਸਾਲ ਹੀ ਆਪਣੀ ਨਵੀਂ ਅਰਬਨ ਕਰੂਜ਼ਰ ਐੱਸ.ਯੂ.ਵੀ. ਨੂੰ ਭਾਰਤੀ ਬਾਜ਼ਾਰ ’ਚ ਉਤਾਰਿਆ ਸੀ। ਤਾਜ਼ਾ ਜਾਣਕਾਰੀ ਮੁਤਾਬਕ, ਟੋਇਟਾ ਨੇ ਡਰਾਇਵਰ ਸਾਈਡ ਏਅਰਬੈਗ ਮਡਿਊਲ ’ਚ ਖ਼ਰਾਬੀ ਨੂੰ ਲੈ ਕੇ ਅਰਬਨ ਕਰੂਜ਼ਰ ਨੂੰ ਰੀਕਾਲ ਕੀਤਾ ਹੈ। ਕੰਪਨੀ ਨੇ 28 ਜੁਲਾਈ 2020 ਤੋਂ ਲੈ ਕੇ 11 ਫਰਵਰੀ 2021 ਵਿਚਕਾਰ ਬਣੀਆਂ ਕੁਲ 9,498 ਐੱਸ.ਯੂ.ਵੀ. ਕਾਰਾਂ ਨੂੰ ਇਸ ਖ਼ਰਾਬੀ ਦੇ ਚਲਦੇ ਵਾਪਸ ਮੰਗਵਾਇਆ ਹੈ। ਇਸ ਖ਼ਰਾਬੀ ਨੂੰ ਲੈ ਕੇ ਟੋਇਟਾ ਨੇ ਤੈਅ ਕੀਤਾ ਹੈ ਕਿ ਇਸ ਨੂੰ ਮੁਫ਼ਤ ’ਚ ਠੀਕ ਕੀਤਾ ਜਾਵੇਗਾ ਪਰ ਕੰਪਨੀ ਨੇ ਅਜੇ ਤਕ ਇਹ ਨਹੀਂ ਦੱਸਿਆ ਕਿ ਗਾਹਕਾਂ ਨੂੰ ਇਸ ਖ਼ਰਾਬ ਪਾਰਟ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਮੱਸਿਆ ਸਾਹਮਣੇ ਆਈ ਸੀ। 

ਟੋਇਟਾ ਦੁਆਰਾ ਇਕ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਮੁਤਾਬਕ, ਡਰਾਈਵਰ ਸਾਈਡ ਏਅਰਬੈਗ ਮਡਿਊਲ ਤੋਂ ਇਲਾਵਾ ਇਸ ਕਾਰ ਦੀ ਲਾਈਟਿੰਗ ’ਚ ਵੀ ਸਮੱਸਿਆ ਹੈ ਅਤੇ ਇਸੇ ਦੇ ਚਲਦੇ ਕੰਪਨੀ ਨੇ ਸੰਬੰਧਿਤ ਹਿੱਸਿਆਂ ਨੂੰ ਬਦਲਣ ਲਈ ਵਾਹਨਾਂ ਨੂੰ ਵਾਪਸ ਮੰਗਵਾਉਣ ਦਾ ਫੈਸਲਾ ਕੀਤਾ ਹੈ। ਇਸ ਖ਼ਰਾਬੀ ਨਾਲ ਪ੍ਰਭਾਵਿਤ ਹੋਣ ਵਾਲੇ ਵਾਹਨਾਂ ਦੇ ਮਾਲਕਾਂ ਨੂੰ ਅਧਿਕਾਰਤ ਟੋਇਟਾ ਡੀਲਰਾਂ ਨਾਲ ਸੰਪਰਕ ਕਰਨਾ ਹੋਵੇਗਾ ਤਾਂ ਜੋ ਉਹ ਇਸ ਹਿੱਸੇ ਦੇ ਨਿਰੀਖਣ ਅਤੇ ਰਿਪਲੇਸਮੈਂਟ ਲਈ ਅਧਿਕਾਰਤ ਹੋ ਸਕਣ। ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਗਾਹਕ ਆਪਣੇ ਨਜ਼ਦੀਕੀ ਟੋਇਟਾ ਨਾਲ ਸੰਪਰਕ ਕਰ ਸਕਦੇ ਹੋ। 

ਦੱਸ ਦੇਈਏ ਕਿ ਅਰਬਨ ਕਰੂਜ਼ਰ ਸਬ-4-ਮੀਟਰ ਕੰਪੈਕਟ ਐੱਸ.ਯੂ.ਵੀ. ਸੈਗਮੈਂਟ ’ਚ ਟੋਇਟਾ ਦੀ ਪਹਿਲੀ ਐੈੱਸ.ਯੂ.ਵੀ. ਹੈ ਅਤੇ ਇਹ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਦਾ ਹੀ ਰੀਬੈਜ਼ਡ ਵਰਜ਼ਨ ਹੈ। 

Rakesh

This news is Content Editor Rakesh