ਤਿਓਹਾਰਾਂ ਦੇ ਸੀਜ਼ਨ ''ਚ ਇਨ੍ਹਾਂ ਗੱਡੀਆਂ ਦੇ ਲਾਂਚ ਹੋਣਗੇ ਅਪਡੇਟਡ ਮਾਡਲ

08/27/2016 4:33:01 PM

ਜਲੰਧਰ - ਤਿਓਹਾਰਾਂ ਦੇ ਸੀਜਨ ਨੂੰ ਦੇਖਦੇ ਹੋਏ ਕਾਰ ਕੰਪਨੀਆਂ ਨੇ ਆਪਣੇ ਆਪਣੇ ਨਵੇ ਪ੍ਰੋਡਕਸਟ ਦੀ ਲਾਚਿੰਗ ਅਤੇ ਉਨ੍ਹਾਂ ਦੀ ਸੇਲ ਨੂੰ ਲੈ ਕੇ ਕਮਰ ਕਸ ਲਈ ਹੈ। ਇਸੇ ਨਾਲ ਟੋਇਟਾ ਇੰਡਿਆ ਆਪਣੀ ਹੈੱਚਬੈਕ ਏਟੀਆਸ ਲੀਵਾ ਅਤੇ ਕਾੰਪੈਕਟ ਸੇਡਾਨ ਏਟੀਆਸ ਦੇ ਅਪਡੇਟਡ ਮਾਡਲ ਨੂੰ ਭਾਰਤ ''ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।

 

ਟੋਇਟਾ ਏਟੀਆਸ ਅਤੇ ਏਟੀਆਸ ਲੀਵਾ ਦੇ ਅਪਡੇਟਡ ਮਾਡਲ ਦੇ ਫੇਸਲਿਫਟ ''ਚ ਵੀ-ਸ਼ੇਪ ਗਰੀਲ, ਫ੍ਰੰਟ ਬੰਪਰ ''ਚ ਫਾਗ ਲੈਂਪ ਅਤੇ 15-ਇੰਚ ਅਲੌਏ ਵ੍ਹੀਲ ਲਗਾਇਆ ਜਾਵੇਗਾ। ਹਾਲਾਂਕਿ ਇਨ੍ਹਾਂ ਦੋਨਾਂ ਕਾਰਾਂ ਦੇ ਡਾਇਮੇਂਸ਼ਨ ''ਚ ਕੋਈ ਬਦਲਾਵ ਨਹੀਂ ਕੀਤਾ ਜਾਵੇਗਾ। ਬ੍ਰਾਜ਼ੀਲ ''ਚ ਲਾਂਚ ਕੀਤੇ ਗਏ ਇਨ੍ਹਾਂ ਕਾਰਾਂ ਦੇ ਟਾਪ-ਐਂਡ ਮਾਡਲ ''ਚ ਆਲ ਬਲੈਕ ਪਿਆਨੋ ਟ੍ਰੀਮ ਇੰਟੀਰਿਅਰ ਅਤੇ ਨੇਵੀਗੇਸ਼ਨ ਦੀ ਸਹੂਲਤ ਦੇ ਨਾਲ ਟੱਚਸਕ੍ਰੀਨ ਇੰਫੋਟੇਨਮੇਂਟ ਸਿਸਟਮ ਲਗਾਇਆ ਗਿਆ ਹੈ। ਕਾਰ ਦੇ ਇੰਜਣ ''ਚ ਵੀ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਨਹੀਂ ਕੀਤਾ ਜਾਵੇਗਾ।

 

ਫਿਲਹਾਲ, ਟੋਇਟਾ ਇੰਡਿਆ ਏਟਿਆਸ ਅਤੇ ਏਟੀਆਸ ਲੀਵਾ ''ਤੇ ਚੰਗਾ ਡਿਸਕਾਊਟ ਦੇ ਰਹੀ ਹੈ। ਦਿੱਲੀ ਅਤੇ ਚੇਂਨਈ ਦੇ ਡੀਲਰਸ ਨੇ ਇਸ ਗੱਲ ਦੀ ਪੁੱਸ਼ਟੀ ਕੀਤੀ ਹੈ ਕਿ ਟਇਟਾ ਏਟੀਆਸ ''ਤੇ 12,500 ਰੁਪਏ ਅਤੇ ਏਟੀਆਸ ਲੀਵਾ ''ਤੇ 10,000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਉਥੇ ਹੀ ਮੁੰਬਈ ਦੇ ਗਾਹਕਾਂ ਨੂੰ 13,000 ਰੁਪਏ ਤੋਂ 15,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਇਹ ਡਿਸਕਾਊਂਟ ਇਸ ਗਲ ਦਾ ਸੰਕੇਤ ਦੇ ਰਹੇ ਹਨ ਕਿ ਕੰਪਨੀ ਜਲਦ ਤੋਂ ਜਲਦ ਮੌਜੂਦਾ ਮਾਡਲ ਦੇ ਸਟਾਕ ਨੂੰ ਖਤਮ ਕਰਣਾ ਚਾਹੁੰਦੀ ਹੈ।