ਗਾਹਕਾਂ ਨੂੰ ਕਾਫੀ ਪਸੰਦ ਆ ਰਹੀ ਹੈ ਨਵੀਂ ਟੋਯੋਟੋ ਫੌਰਚੂਨਰ, ਇਕ ਮਹੀਨੇ ''ਚ ਬੁਕਿੰਗ 5000 ਦੇ ਪਾਰ

02/05/2021 6:04:26 PM

ਆਟੋ ਡੈਸਕ (ਬਿਊਰੋ) ਟੋਯੋਟਾ ਨੇ 6 ਜਨਵਰੀ ਨੂੰ ਭਾਰਤ ਵਿਚ ਆਪਣੀ ਲੋਕਪ੍ਰਿਅ ਫੁਲ ਸਾਈਜ ਐੱਸ.ਯੂ.ਵੀ. ਫੌਰਚੂਨਰ ਦੇ ਦੋ ਵੈਰੀਐਂਟ ਲਾਂਚ ਕੀਤੇ ਸਨ। ਹੁਣ ਕੰਪਨੀ ਨੇ ਦੱਸਿਆ ਹੈ ਕਿ ਨਵੀਂ ਫੌਰਚੂਨਰ ਅਤੇ ਇਸ ਦੇ ਲੇਜੇਂਡਰ ਵੈਰੀਐਂਟ ਨੂੰ ਭਾਰਤ ਵਿਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਬੁਕਿੰਗ ਇਕ ਮਹੀਨੇ ਦੇ ਅੰਦਰ ਹੀ 5 ਹਜ਼ਾਰ ਦੇ ਪਾਰ ਹੋ ਗਈ ਹੈ।

ਨਵੇਂ ਫੌਰਚੂਨਰ ਨੂੰ 29.98 ਲੱਖ ਰੁਪਏ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ ਅਤੇ ਲੇਜੇਂਡਰ ਵੈਰੀਐਂਟ ਨੂੰ 37.58 ਲੱਖ ਰੁਪਏ ਦੀ ਸ਼ੁਰੂਆਤੀ (ਐਕਸ-ਸ਼ੋਅਰੂਮ) ਕੀਮਤ 'ਤੇ ਲਿਆਂਦਾ ਗਿਆ ਹੈ। ਖਾਸ ਗੱਲ ਇਹ ਹੈ ਕਿ ਫੌਰਚੂਨਰ ਦੇ ਇਹਨਾਂ ਦੋਹਾਂ ਹੀ ਮਾਡਲਾਂ ਨੂੰ ਅਪਡੇਟੇਡ ਐਕਸਟੀਰੀਅਰ ਅਤੇ ਇੰਟੀਰੀਅਰ ਦੇ ਨਾਲ ਭਾਰਤ ਵਿਚ ਲਾਂਚ ਕੀਤਾ ਗਿਆ ਹੈ।ਫੌਰਚੂਨਰ ਵਿਚ ਹੁਣ ਵੈਂਟੀਲੇਟੇਡ ਸੀਟਾਂ ਅਤੇ ਕਨੈਕਟਿਡ ਫੀਚਰਸ ਵੀ ਦਿੱਤੇ ਗਏ ਹਨ। ਜਿਸ ਨਾਲ ਗਾਹਕਾਂ ਦਾ ਡਰਾਈਵਿੰਗ ਤਜਰਬਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਿਹਤਰ ਹੋ ਜਾਵੇਗਾ।

ਇੰਝ ਕੰਮ ਕਰਦੀਆਂ ਹਨ ਵੈਂਟੀਲੇਟੇਡ ਸੀਟਾਂ
ਇਹ ਸੀਟਾਂ ਕਾਰਾਂ ਵਿਚ ਮਿਲਣ ਵਾਲੀਆਂ ਆਮ ਸੀਟਾਂ ਨਾਲੋਂ ਕਾਫੀ ਵੱਖ ਹੁੰਦੀਆਂ ਹਨ। ਇਹਨਾਂ ਵਿਚ ਤੁਹਾਨੂੰ ਵੈਂਟੀਲੇਸ਼ਨ ਸਿਸਟਮ ਦਿੱਤਾ ਜਾਂਦਾ ਹੈ। ਜਿਸ ਦੇ ਇਕ ਵਾਰ ਆਨ ਕਰਨ 'ਤੇ ਤੁਹਾਨੂੰ ਬੈਕ ਏਰੀਆ ਨੂੰ ਚੰਗੀ ਕੂਲਿੰਗ ਮਿਲਦੀ ਹੈ। ਤੁਹਾਨੂੰ ਦੱਸ ਦਈਏ ਕਿ ਆਮ ਏ.ਸੀ. ਨਾਲ ਤੁਹਾਨੂੰ ਕੂਲਿੰਗ ਮਿਲਣ ਵਿਚ ਕੁਝ ਮਿੰਟਾਂ ਦਾ ਸਮਾਂ ਲੱਗਦਾ ਹੈ ਪਰ ਵੈਂਟੀਲੇਟੇਡ ਸੀਟਾਂ ਤੇਜ਼ੀ ਨਾਲ ਠੰਡਕ ਮਹਿਸੂਸ ਕਰਾਉਂਦੀਆਂ ਹਨ। ਫੌਰਚੂਨਰ ਫੇਸਲਿਸਟ ਅਤੇ ਲੇਜੇਂਡਰ ਦੋਵੇਂ ਹੀ ਮਾਡਲਾਂ ਵਿਚ ਤੁਹਾਨੂੰ ਇਹ ਸੀਟਾਂ ਦਿੱਤੀਆਂ ਗਈਆਂ ਹਨ।

ਨਵੇਂ ਫੌਰਚੂਨਰ ਵਿਚ ਕੀਤੀਆਂ ਗਈਆਂ ਅਹਿਮ ਤਬਦੀਲੀਆਂ
ਨਵੇਂ ਟੋਯੋਟਾ ਫੌਰਚੂਨਰ ਵਿਚ ਫਰੰਟ ਗ੍ਰਿਲ ਨੂੰ ਇਕ ਨਵਾਂ ਡਿਜ਼ਾਈਨ, ਪਤਲੇ ਵਾਈ-ਐੱਲ.ਈ.ਡੀ. ਡੀ.ਆਰ.ਐੱਲ., ਨਵਾਂ ਫੰਰਟ ਬੰਪਰ, ਛੋਟਾ ਫੋਗ ਲੈਂਪ ਤੇ ਸਿਲਵਰ ਸਕਿਡ ਪਲੇਟ ਦਿੱਤੀ ਗਈ ਹੈ। ਇਸ ਵਿਚ ਨਵੀਂ ਐੱਲ.ਈ.ਡੀ. ਟੇਲਲਾਈਟ ਦੇ ਇਲਾਵਾ ਮਲਟੀ ਸਪੋਕ ਅਲੌਏ ਵ੍ਹੀਕਲ ਵੀ ਮਿਲਦੇ ਹਨ।

ਲੇਜੇਂਡਰ ਵਿਚ ਤਬਦੀਲੀਆਂ
ਲੇਜੇਂਡਰ ਵੈਰੀਐਂਟ ਦੀ ਗੱਲ ਕਰੀਏ ਤਾਂ ਇਹ ਸਾਹਮਣੇ ਤੋਂ ਵੱਧ ਖੂਬਸੂਰਤ ਲੱਗਦੀ ਹੈ। ਇਸ ਵਿਚ ਪਤਲੀ ਫਰੰਟ ਗ੍ਰਿਲ ਅਤੇ ਉੱਚਾ ਫਰੰਟ ਬੰਪਰ ਲਗਾਇਆ ਗਿਆ ਹੈ। ਇਸ ਵਿਚ ਨਵੇਂ ਅਤੇ ਵੱਖਰੇ ਐੱਲ.ਈ.ਡੀ. ਹੈਂਡਲੈਂਪ ਦਿੱਤੇ ਗਏ ਹਨ ਜੋ ਇਸ ਨੂੰ ਪ੍ਰੀਮਿਕਸ ਲੁਕ ਦਿੰਦੇ ਹਨ। ਪਾਵਰ ਬੈਕ ਡੋਰ ਲਈ ਕਿਕ ਸੈਂਸਰ ਇਸ ਵਿਚ ਮਿਲਦਾ ਹੈ।

8 ਇੰਚ ਦਾ ਟਰਸਕ੍ਰੀਨ ਇੰਫੋਟੇਨਮੈਂਟ ਸਿਸਟਮ
ਨਵੀਂ ਟੋਯੋਟਾ ਫੌਰਚੂਨਰ ਦੇ ਇੰਟੀਰੀਅਰ ਵਿਚ 8 ਇੰਚ ਦਾ ਟਨਸਕ੍ਰੀਨ ਸਿਸਟਮ ਲੱਗਾ ਹੈ ਜੋ ਐਪਲ ਕਾਰਪਲੇ ਅਤੇ ਐਂਡ੍ਰਾਇਡ ਆਟੋ ਨੂੰ ਸਪੋਰਟ ਕਰਦਾ ਹੈ। ਨਵਾਂ ਫੌਰਚੂਨਰ ਵਿਚ ਐੱਲ.ਈ.ਡੀ. ਐਮਬੀਐਂਟ ਲਾਈਟਿੰਗ, ਅਪਡੇਟੇਡ ਕਲਸਟਰ, ਮਲਟੀ ਫੰਕਸ਼ਨ ਸਟੇਰੀਅੰਗ ਵ੍ਹੀਲ, ਵਾਇਰਲੈਸ ਫੋਨ ਚਾਰਜਰ ਅਤੇ ਕਨੇਕਟੇਡ ਕਾਰ ਤਕਨੀਕ ਜਿਹੇ ਫੀਚਰਸ ਮਿਲਦੇ ਹਨ।

ਬਿਹਤਰੀਨ ਤਜਰਬਾ
ਨਵੀਂ ਟੋਯੋਟਾ ਫੌਰਚੂਨਰ ਵਿਚ ਜੇ.ਬੀ.ਐੱਲ. ਸਪੀਕਰ, ਸਬਵੂਫਰ ਦੇ ਨਾਲ ਦਿੱਤੇ ਗਏ ਹਨ। ਇਸ ਵਿਚ ਤਿੰਨ ਡਰਾਈਵਿੰਗ ਮੋਡਊਲ ਈਕੋ, ਨਾਰਮਲ ਅਤੇ ਸਪੋਰਟ ਮਿਲਦੇ ਹਨ। ਇਸ ਦੇ ਇਲਾਵਾ ਨਵੀਂ ਟੋਯੋਟਾ ਫੌਰਚੂਨਰ ਵਿਚ 360 ਡਿਗਰੀ ਕੈਮਰਾ, ਫਰੰਟ ਪਾਰਕਿੰਗ ਸੈਂਸਰ, ਲੇਨ ਕੀਪ ਅਸਿਸਟ, ਅਡਾਪਟਿਵ ਕਰੂਜ ਕੰਟਰੋਲ ਐਮਰਜੈਂਸੀ ਬ੍ਰੇਕਿੰਗ, ਇਲੈਕਟ੍ਰੋਨਿਕ ਡਿਫਰੇਂਸ਼ੀਅਲ ਲੌਕ ਅਤੇ ਰਾਡਾਰ ਗਾਈਡਿਡ ਡਾਇਨਾਮਿਕ ਕਰੂਜ ਕੰਟਰੋਲ ਸਹੂਲਤਾਂ ਮਿਲਦੀਆਂ ਹਨ।

ਇੰਜਣ ਆਪਸ਼ਨਜ਼
ਇੰਜਣ ਦੀ ਗੱਲ ਕਰੀਏ ਤਾਂ ਇਸ ਵਿਚ 2.8 ਲੀਟਰ ਦਾ 4 ਸਿਲੰਡਰ ਡੀਜਲ ਇੰਜਣ ਦਿੱਤਾ ਗਿਆ ਹੈ ਜੋ 204 ਬੀ.ਐੱਚ.ਪੀ. ਦੀ ਪਾਵਰ ਅਤੇ 500 ਨਿਊਟਲ ਮੀਟਰ ਦਾ ਟਾਰਕ ਜੇਨਰੇਟ ਕਰਦਾ ਹੈ ਉੱਥੇ 2.7 ਲੀਟਰ ਪੈਟਰੋਲ ਇੰਜਣ 166 ਬੀ.ਐੱਚ.ਪੀ. ਦੀ ਪਾਵਰ ਅਤੇ 245 ਐਨ.ਐੱਮ. ਟਾਰਕ ਪੈਦਾ ਕਰਦਾ ਹੈ। ਇਹ ਐੱਸ.ਯੂ.ਵੀ ਭਾਰਤੀ ਬਾਜ਼ਾਰ ਵਿਚ ਫੋਰਡ ਐਂਡੇਵਰ, ਮਹਿੰਦਰਾ ਅਲਟੁਰਾਸ ਜੀ 4 ਅਤੇ ਨਵੀਂ ਐਮਜੀ ਗਲੋਸਟਰ ਨੂੰ ਸਖ਼ਤ ਟੱਕਰ ਦੇਵੇਗੀ।

Vandana

This news is Content Editor Vandana