ਹੁਣ ਟਵਿੱਟਰ ਨੂੰ ਟੱਕਰ ਦੇਵੇਗਾ ਇਹ ਸਵਦੇਸ਼ੀ Tooter ਐਪ

11/26/2020 12:14:55 AM

ਗੈਜੇਟ ਡੈਸਕ—ਟਵਿੱਟਰ ਨੂੰ ਟੱਕਰ ਦੇਣ ਲਈ ਸਵੇਦਸ਼ੀ ਸੋਸ਼ਲ ਨੈੱਟਵਰਕ ਟੂਟਰ ਆ ਗਿਆ ਹੈ। ਮਾਈਕ੍ਰੋਬਲਾਗਿੰਗ ਵੈੱਬਸਾਈਟ 'ਤੇ ਟੂਟਰ ਨੂੰ ਲੋਕਾਂ ਦੀ ਵੱਖ-ਵੱਖ ਰਾਏ ਦੇਖਣ ਨੂੰ ਮਿਲ ਰਹੀ ਹੈ। ਕਈ ਲੋਕ ਇਸ ਨੂੰ ਟਵਿੱਟਰ ਦਾ ਕਾਪੀ ਦੱਸ ਦੇ ਮਜ਼ਾਕ ਉਡਾ ਰਹੇ ਹਨ ਤਾਂ ਕਈ ਇਸ ਨੂੰ ਸਵਦੇਸ਼ੀ ਦੱਸ ਕੇ ਦੇਸ਼ ਹਿੱਤ 'ਚ ਸਾਰਿਆਂ ਨੂੰ ਜੁਆਇਨ ਕਰਨ ਦੀ ਸਲਾਹ ਵੀ ਦੇ ਰਹੇ ਹਨ। ਹਾਲਾਂਕਿ ਦੇਖਣ 'ਚ ਇਹ ਟਵਿੱਟਰ ਦੇ ਕਾਪੀ ਵਰਗਾ ਹੀ ਲੱਗਦਾ ਹੈ। ਟੂਟਰ ਦਾ ਦਾਅਵਾ ਹੈ ਕਿ ਇਹ ਭਾਰਤ 'ਚ ਹੀ ਬਣਾਇਆ ਗਿਆ ਹੈ ਅਤੇ ਸਵਦੇਸ਼ੀ ਸੋਸ਼ਲ ਨੈੱਟਵਰਕ ਹੈ।

ਟੂਟਰ ਦੇ ਅਬਾਊਟ ਸੈਕਸ਼ਨ 'ਚ ਲਿਖਿਆ, ''ਸਾਨੂੰ ਯਕੀਨ ਹੈ ਕਿ ਭਾਰਤ ਦਾ ਆਪਣਾ ਸਵਦੇਸ਼ੀ ਸੋਸ਼ਲ ਨੈੱਟਵਰਕ ਹੋਣਾ ਚਾਹੀਦਾ। ਬਿਨ੍ਹਾਂ ਇਸ ਦੇ ਅਸੀਂ ਸਿਰਫ ਅਮਰੀਕੀ ਟਵਿੱਟਰ ਇੰਡੀਆ ਕੰਪਨੀ ਦੇ ਡਿਜੀਟਲ ਕਾਲੋਨੀ ਹਾਂ, ਇਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਤੋਂ ਵੱਖ ਨਹੀਂ ਹੈ। ਟੂਟਰ ਸਾਡਾ ਸਵਦੇਸ਼ੀ ਅੰਦੋਲਨ 2.0 ਹੈ'।

ਇਹ ਵੀ ਪੜ੍ਹੋ:-UAE ਨੇ ਪਾਕਿ ਨੂੰ ਦਿੱਤਾ ਵੱਡਾ ਝਟਕਾ, ਪਾਕਿ ਸਮੇਤ ਇਨ੍ਹਾਂ 13 ਦੇਸ਼ਾਂ ਦੇ ਵੀਜ਼ਾ 'ਤੇ ਲਾਈ ਰੋਕ

ਮੀਮਸ ਕੀਤੇ ਜਾ ਰਹੇ ਹਨ ਸ਼ੇਅਰ
ਮਾਈਕ੍ਰੋ ਬਲਾਗਿੰਗ ਵੈੱਬਸਾਈਟ ਟਵਿੱਟਰ 'ਤੇ ਭਾਰਤੀ ਟੂਟਰ ਨਾਲ ਜੁੜੇ ਕਈ ਮੀਮਸ ਵੀ ਸ਼ੇਅਰ ਕੀਤੇ ਜਾ ਰਹੇ ਹਨ। ਜ਼ਿਆਦਾਤਰ ਮੀਮਸ 'ਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਟਵਿੱਟਰ ਦਾ ਕਾਪੀ ਹੈ।


ਇਹ ਵੀ ਪੜ੍ਹੋ:-'ਜੇ 70 ਫੀਸਦੀ ਲੋਕਾਂ ਨੇ ਵੀ ਮਾਸਕ ਪਾਇਆ ਹੁੰਦਾ ਤਾਂ ਮਹਾਮਾਰੀ ਕੰਟਰੋਲ 'ਚ ਹੁੰਦੀ'

ਟੂਟਰ 'ਤੇ ਵੀ ਟਵਿੱਟਰ ਵਰਗਾ ਵੈਰੀਫਿਕੇਸ਼ਨ ਬੈਜ ਭਾਵ ਬਲੂ ਟਿਕ ਦਿੱਤਾ ਜਾ ਰਿਹਾ ਹੈ। ਵੈਂਕੇਟ ਅਨੰਤ ਨਾਂ ਦੇ ਇਕ ਟਵਿੱਟਰ ਯੂਜ਼ਰ ਨੇ ਕੁਝ ਸਕਰੀਨਸ਼ਾਟ ਟਵੀਟ ਕੀਤੇ ਹਨ। ਇਨ੍ਹਾਂ ਸਕਰੀਨਸ਼ਾਟ 'ਚ ਪੀ.ਐੱਮ. ਨਰਿੰਦਰ ਮੋਦੀ, ਅਮਿਤ ਸ਼ਾਹ, ਸਦਗੁਰੂ ਅਤੇ ਕੁਝ ਨਾਮੀ ਲੋਕਾਂ ਦੇ ਵੈਰੀਫਾਇਡ ਟੂਟਰ ਪ੍ਰੋਫਾਇਲ ਦਿਖ ਰਹੇ ਹਨ। ਟਵਿੱਟਰ 'ਤੇ ਯੂਜ਼ਰਸ ਦੱਸ ਰਹੇ ਹਨ ਕਿ ਜਿਵੇਂ ਹੀ ਟੂਟਰ ਲਈ ਸਾਇਨ ਅਪ ਕਰੋਗੇ ਤਾਂ ਟੂਟਰ ਦੇ ਸੀ.ਈ.ਓ. ਖੁਦ ਤੁਹਾਡੇ ਅਕਾਊਂਟ ਫਾਲੋਅ ਕਰ ਲਏ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਪਲੇਟਫਾਰਮ 'ਤੇ ਕਈ ਫਿਲਮੀ ਸਿਤਾਰਿਆਂ ਦੇ ਵੀ ਅਕਾਊਂਟਸ ਹਨ।

ਟੂਟਰ ਦੇ ਸੀ.ਈ.ਓ. ਦਾ ਟਵਿੱਟਰ 'ਤੇ ਅਕਾਊਂਟ, ਪ੍ਰੋਮੋਟ ਕਰਨ 'ਤੇ ਮਿਲਣਗੇ ਪੈਸੇ
Tooter Pvt. Ltd. ਦੇ ਸੀ.ਈ.ਓ. ਨੰਦ ਹਨ ਅਤੇ ਇਨ੍ਹਾਂ ਦਾ ਅਕਾਊਂਟ ਟਵਿੱਟਰ 'ਤੇ ਵੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਟਵਿੱਟਰ ਯੂਜ਼ਰ ਫਾਲੋਅਰਸ 5,000 ਤੋਂ ਜ਼ਿਆਦਾ ਹੈ ਤਾਂ ਉਹ ਟੂਟਰ ਨੂੰ ਪ੍ਰੋਮੋਟ ਕਰਕੇ ਪੈਸੇ ਕਮਾ ਸਕਦੇ ਹਨ। ਟੂਟਰ ਦੇ ਸੀ.ਈ.ਓ. ਨੇ ਆਪਣੇ ਬਿਆਨ 'ਚ ਆਪਣੀ ਈਮੇਲ ਆਈ.ਡੀ. ਦਿੱਤੀ ਹੈ ਅਤੇ ਕਿਹਾ ਕਿ ਇਸ ਨੂੰ ਪ੍ਰੋਮੋਟ ਕਰਨ ਲਈ ਸੰਪਰਕ ਕਰੋ ਅਤੇ ਇਸ ਨਾਲ ਤੁਸੀਂ ਕਮਾਈ ਵੀ ਕਰ ਸਕਦੇ ਹੋ।

 

 

Karan Kumar

This news is Content Editor Karan Kumar