ਵੱਡੀ ਖਬਰ, ਅੱਜ ਭਾਰਤ 'ਚ ਵਿਕਰੀ ਲਈ ਉਪਲੱਬਧ ਹੋਇਆ iphone XR

10/26/2018 5:45:44 PM

ਗੈਜੇਟ ਡੈਸਕ - ਸਤੰਬਰ 2018 ਦੇ ਮਹੀਨੇ 'ਚ ਅਮਰਿਕਨ ਕੰਪਨੀ ਐਪਲ ਨੇ ਆਪਣੇ ਤਿੰਨ ਨਵੇਂ ਆਈਫੋਨਜ਼ ਮਾਡਲ ਨੂੰ ਲਾਂਚ ਕੀਤਾ ਸੀ, ਜਿਸ 'ਚ iPhone XS, iPhone XS Max ਤੇ iPhone XR ਸ਼ਾਮਿਲ ਹਨ। ਪਰ ਅੱਜ ਇਨ੍ਹਾਂ ਤਿੰਨਾਂ 'ਚੋਂ  iPhone XR ਦੀ ਵਿਕਰੀ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ।  iPhone XS, iPhone XS Max ਦੀ ਵਿਕਰੀ ਭਾਰਤ ਸਮੇਤ ਕਈ ਹੋਰ ਦੇਸ਼ਾਂ 'ਚ ਵੀ ਸ਼ੁਰੂ ਹੋ ਚੁੱਕੀ ਹੈ। 

ਤੁਹਾਨੂੰ ਦੱਸ ਦੇਈਏ ਕਿ iPhone XR ਦੀ ਵਿਕਰੀ ਅੱਜ ਭਾਰਤ, ਜਾਪਾਨ, ਆਸਟ੍ਰੇਲਿਆ ਸਮੇਤ ਕਈ ਯੂਰਪੀ ਦੇਸ਼ਾਂ 'ਚ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਭਾਰਤ 'ਚ ਇਹ ਫੋਨ ਅੱਜ ਸ਼ਾਮ 6 ਵਜੇ ਤੋਂ ਆਨਲਾਈਨ ਤੇ ਆਫਲਾਈਨ ਦੋਨਾਂ ਸਟੋਰਸ 'ਚ ਵਿਕਰੀ ਲਈ ਉਪਲੱਬਧ ਹੋਵੇਗਾ। ਇਸ ਫੋਨ ਦੀ ਪ੍ਰੀ ਬੁਕਿੰਗ 19 ਅਕਤੂਬਰ ਤੋਂ ਹੀ ਸ਼ੁਰੂ ਹੋ ਗਈ ਸੀ।

ਗਾਹਕ ਚਾਅਣਂ ਤਾਂ iPhone XR ਨੂੰ Flipkart,Jio ਤੇ 1irtel ਦੇ ਆਨਲਾਈਨ ਸਟੋਰ ਤੋਂ ਵੀ ਖਰੀਦ ਸਕਣਗੇ। iPhone XR ਭਾਰਤ 'ਚ 76,900 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਮਿਲੇਗਾ। ਇਹ ਕੀਮਤ 64GB ਵੇਰੀਐਂਟ ਦੀ ਹੈ। ਇਸ ਸਮਾਰਟਫੋਨ 'ਚ 3D ਟੱਚ ਨਹੀਂ ਦਿੱਤਾ ਗਿਆ ਹੈ। ਹਾਲਾਂਕਿ ਇਸ 'ਚ ਹੇਪਟਿੱਕ ਟੱਚ ਦਿੱਤਾ ਗਆ ਹੈ ਜਿਸ ਦੇ ਤਹਿਤ ਸਕਰੀਨ ਨੂੰ ਪ੍ਰੈਸ ਕਰਕੇ ਕੈਮਰਾ ਤੇ ਟਾਰਚ ਓਪਨ ਕੀਤੀ ਜਾ ਸਕਦੀ ਹੈ।

iPhone XR ਦੇ ਫੀਚਰਸ
ਇਸ ਵਿਚ ਡਿਊਲ-ਸਿਮ ਸਟੈਂਡਬਾਈ ਮਿਲੇਗਾ ਅਤੇ ਆਊਟ ਆਫ ਬਾਕਸ ਆਈ.ਓ.ਐੱਸ. 12 ਮਿਲੇਗਾ। ਇਸ ਫੋਨ ’ਚ 6.1-ਇੰਚ ਦੀ LCD ਡਿਸਪਲੇਅ ਹੈ। ਡਿਸਪਲੇਅ ’ਚ ਨੌਚ ਮਿਲੇਗਾ। ਹਾਲਾਂਕਿ ਇਸ ਫੋਨ ’ਚ 3ਡੀ ਟੱਚ ਦੀ ਥਾਂ ਹੈਪਟਿਕ ਟੱਚ ਦਿੱਤਾ ਗਿਆ ਹੈ. ਇਸ ਫੋਨ ਦੀ ਬਾਡੀ 7000 ਸੀਰੀਜ਼ ਐਰੋਸਪੇਸ-ਗ੍ਰੇਡ ਐਲਮੀਨੀਅਮ ਨਾਲ ਬਣੀ ਹੈ ਅਤੇ ਇਸ ਨੂੰ ਵਾਟਰ ਅਤੇ ਡਸਟ ਪਰੂਫ ਲਈ IP67 ਰੇਟਿੰਗ ਮਿਲੀ ਹੈ। 

ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ ’ਚ 12 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ ਜਿਸ ਦਾ ਅਪਰਚਰ F/1.8 ਹੈ। ਰੀਅਰ ਕੈਮਰੇ ਦੇ ਨਾਲ ਕੁਆਡ-ਐੱਲ.ਈ.ਡੀ. ਟੂ-ਟੋਨ ਫਲੈਸ਼ਅਤੇ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਮਿਲਦਾ ਹੈ। ਉਥੇ ਹੀ ਫਰੰਟ ਕੈਮਰਾ 7 ਮੈਗਾਪਿਕਸਲ ਦਾ ਹੈ ਜਿਸ ਦਾ ਅਪਰਚਰ F/2.2 ਅਪਰਚਰ ਹੈ। ਇਸ ਫੋਨ ’ਚ ਡਿਊਲ ਸਿਮ ਸਪੋਰਟ ਮਿਲੇਗਾ ਜਿਸ ਵਿਚ ਇਕ ਸਿਮ ਈ-ਸਿਮ ਹੋਵੇਗਾ।