ਸਰਦੀਆਂ ''ਚ ਇੰਝ ਕਰੋ ਆਪਣੇ ਗੈਜ਼ੇਟਸ ਦੀ ਸੰਭਾਲ

11/26/2015 4:19:05 PM

ਜਲੰਧਰ- ਘੱਟ ਤਾਪਮਾਨ ਸਿਰਫ ਤੁਹਾਡੀ ਪ੍ਰਸਨੈਲਿਟੀ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ ਸਗੋਂ ਤੁਹਾਡੀ ਰੋਜ਼ਾਨਾ ਜਿੰਦਗੀ ''ਚ ਵਰਤੋਂ ਹੋਣ ਵਾਲੀਆਂ ਚੀਜ਼ਾਂ ''ਤੇ ਵੀ ਪ੍ਰਭਾਵ ਪਾਉਂਦਾ ਹੈ ਜਿਨ੍ਹਾਂ ''ਚ ਤੁਹਾਡੇ ਗੈਜ਼ੇਟ ਵੀ ਸ਼ਾਮਿਲ ਹਨ। ਜੇਕਰ ਤੁਸੀਂ ਆਪਣੇ ਗੈਜ਼ੇਟਸ ਨੂੰ ਪ੍ਰੋਟੈਕਟ ਕਰਨ ਲਈ ਸਾਵਧਾਨੀ ਨਹੀ ਵਰਤੋਗੇ ਤਾਂ ਇਹ ਠੰਢਾ ਤਾਪਮਾਨ ਤੁਹਾਡੇ ਗੈਜ਼ੇਟ ਨੂੰ ਬਰਬਾਦ ਕਰ ਸਕਦਾ ਹੈ। ਆਮ ਤੌਰ ''ਤੇ ਗੈਜ਼ੇਟਸ ਨੂੰ 40 ਤੋਂ 80 ਡਿਗਰੀ ਦੇ ਤਾਪਮਾਨ ''ਚ ਕੰਮ ਕਰਨ ਲਈ ਡਿਜ਼ਾਈਨ ਕੀਤਾ ਜਾਂਦਾ ਹੈ ਪਰ ਜ਼ਿਆਦਾ ਗਰਮੀ ਜਾਂ ਜ਼ਿਆਦਾ ਸਰਦੀ ਤੁਹਾਡੇ ਗੈਜ਼ੇਟ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਜੇਕਰ ਤੁਸੀਂ ਆਪਣੇ ਗੈਜ਼ੇਟ ਨੂੰ ਲੰਬੇ ਸਮੇਂ ਲਈ ਠੰਢ ''ਚ ਰੱਖਦੇ ਹੋ ਤਾਂ ਇਸ ਦਾ ਜੀਵਨ ਕਾਲ, ਬੈਟਰੀਜ਼, ਪਲਾਸਟਿਕ ਅਤੇ ਮੈਟਲ ਕੇਸ ਖਰਾਬ ਹੋ ਸਕਦੇ ਹਨ। 
ਸਾਡੇ ਕੋਲ ਕੁਝ ਅਜਿਹੇ ਸੁਝਾਅ ਹਨ ਜੋ ਤੁਹਾਡੇ ਗੈਜ਼ੇਟਸ ਅਤੇ ਟੈੱਕ ਪ੍ਰੋਡਕਟਸ ਨੂੰ ਸਰਦੀਆਂ ''ਚ ਖਰਾਬ ਹੋਣ ਤੋਂ ਬਚਾਉਣ ''ਚ ਮਦਦ ਕਰਣਗੇ- 

ਗੈਜ਼ੇਟ ਨੂੰ ਆਪਣੇ ਵਾਹਨ ''ਚ ਨਾ ਛੱਡ ਕੇ ਜਾਓ-
ਠੰਢੇ ਵਾਤਾਵਰਣ ਦੌਰਾਨ ਆਪਣੇ ਗੈਜ਼ੇਟ ਜਿਵੇਂ ਕਿ ਸਮਾਰਟਫੋਨ, ਲੈਪਟਾਪ ਆਈਪੋਡ ਆਦਿ ਨੂੰ ਕਾਰ ''ਚ ਨਾ ਛੱਡ ਕੇ ਜਾਓ ਕਿਉਂਕਿ ਜ਼ਿਆਦਾ ਸਮੇਂ ਲਈ ਠੰਢੇ ਤਾਪਮਾਨ ''ਚ ਰੱਖਣ ਨਾਲ ਤੁਹਾਡੇ ਗੈਜ਼ੇਟ ''ਚ ਸੇਵ ਕੀਤਾ ਗਿਆ ਡਾਟਾ ਨਸ਼ਟ ਹੋ ਸਕਦਾ ਹੈ। 

ਖੁੱਲਣ ਤੋਂ ਬਾਅਦ ਗੈਜ਼ੇਟ ਨੂੰ ਤੁਰੰਤ ਆਨ ਨਾ ਕਰੋ-
ਜੇਕਰ ਤੁਹਾਡਾ ਗੈਜ਼ੇਟ ਠੰਢੇ ਤਾਪਮਾਨ ''ਚ ਖੁਲ ਜਾਏ ਤਾਂ ਉਸ ਨੂੰ ਗਰਮ ਤਾਪਮਾਨ ''ਚ ਲਿਜਾ ਕੇ ਤੁਰੰਤ ਆਨ ਨਾ ਕਰੋ। ਅਕਸਰ ਲੈਪਟਾਪ ਵਰਗੇ ਗੈਜ਼ੇਟ ਦੀ ਲਿਕਵਿਡ ਡਿਸਪਲੇਅ ਹੋਣ ਕਾਰਨ ਜੇਕਰ ਇਸ ਨੂੰ ਠੰਢੇ ਤਾਪਮਾਨ ''ਚ ਤੁਰੰਤ ਆਨ ਕਰ ਦਿੱਤਾ ਜਾਏ ਤਾਂ ਇਹ ਹਮੇਸ਼ਾ ਲਈ ਖਰਾਬ ਹੋ ਸਕਦੀ ਹੈ। 

ਪ੍ਰੋਟੈਕਟਿਵ ਕੇਸ ਦੀ ਵਰਤੋਂ-
ਠੰਢ ''ਚ ਬਾਹਰ ਜਾਣ ਸਮੇਂ ਆਪਣੇ ਗੈਜ਼ੇਟ ਨੂੰ ਇਕ ਸੁਰੱਖਿਅਤ ਬੈਗ ਜਾਂ ਸਲੀਵ ਨਾਲ ਪ੍ਰੋਟੈਕਟ ਕਰ ਕੇ ਰੱਖੋ। ਅਜਿਹਾ ਨਾ ਕਰਨ ਨਾਲ ਤੁਹਾਡੇ ਗੈਜ਼ੇਟ ਦੀ ਹਾਰਡ ਡਰਾਈਵ ''ਚ ਵੀ ਖਰਾਬੀ ਆ ਸਕਦੀ ਹੈ। 

ਡਿਵਾਈਸ ਨੂੰ ਬੰਦ ਨਾ ਕਰੋ-
ਠੰਢੇ ਤਾਪਮਾਨ ਵਾਲੀ ਜਗ੍ਹਾ ''ਤੇ ਆਪਣੇ ਲੈਪਟਾਪ ਨੂੰ ਹਰ ਸਮੇਂ ਚੱਲਦਾ ਰਹਿਣ ਦਿਓ, ਅਜਿਹਾ ਕਰਨ ਨਾਲ ਤੁਹਾਡਾ ਡਿਵਾਈਸ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਕੂਲ ਬਣਾਉਣ ''ਚ ਸਮਰੱਥ ਰਹੇਗਾ। 

ਮਜ਼ਬੂਤ ਡਿਵਾਈਸ ਦੀ ਖਰੀਦਦਾਰੀ-
ਜੇਕਰ ਤੁਹਾਡਾ ਵਰਕ ਸਟੇਸ਼ਨ ਕਿਸੇ ਠੰਢੇ ਤਾਪਮਾਨ ਵਾਲੇ ਸਥਾਨ ''ਤੇ ਹੈ ਅਤੇ ਤੁਹਾਨੂੰ ਆਪਣੇ ਗੈਜ਼ੇਟਸ ਦੇ ਖਰਾਬ ਹੋਣ ਦੀ ਫਿਕਰ ਹੈ ਤਾਂ ਤੁਹਾਨੂੰ ਅਜਿਹੇ ਗੈਜ਼ੇਟਸ ਦੀ ਚੌਣ ਕਰਨੀ ਚਾਹੀਦੀ ਹੈ ਜੋ ਕੁਦਰਤੀ ਤੌਰ ''ਤੇ ਮਜ਼ਬੂਤ ਅਤੇ ਹਰ ਤਰ੍ਹਾਂ ਦੇ ਤਾਪਮਾਨ ਦਾ ਸਾਹਮਣਾ ਕਰ ਲਈ ਤਿਆਰ ਹੋਣ।