ਨਵੇਂ ਆਈਫੋਨ ਨੂੰ ਭਾਰਤ ''ਚ ਲਾਂਚ ਕਰਦੇ ਸਮੇਂ ਵੀਡੀਓ ਕਾਨਫਰੈਂਸਿੰਗ ਰਾਹੀਂ ਜੁੜੇ Tim Cook

09/29/2017 3:22:32 PM

ਜਲੰਧਰ- ਭਾਰਤ 'ਚ ਆਈਫੋਨ 8 ਅਤੇ ਆਈਫੋਨ 8 ਪਲੱਸ ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤੇ ਗਏ ਹਨ। ਇਸ ਦੀ ਵਿਕਰੀ ਅੱਜ (ਸ਼ੁੱਕਰਵਾਰ) ਸ਼ਾਮ 6 ਵਜੇ ਤੋਂ ਹੋਵੇਗੀ। ਰਿਲਾਇੰਸ ਇੰਡਸਟਰੀ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਨੇ ਆਈਫੋਨ 8 ਦੇ ਲਾਂਚ ਦੌਰਾਨ ਜਿਓ ਆਫਰਸ ਬਾਰੇ ਦੱਸਿਆ। ਇਸ ਦੌਰਾਨ ਐਪਲ ਦੇ ਸੀ.ਈ.ਓ. ਟਿਮ ਕੁਕ ਵੀਡੀਓ ਕਾਨਫਰੈਂਸਿੰਗ ਰਾਹੀਂ ਈਵੈਂਟ 'ਚ ਸੰਬੋਧਨ ਕੀਤਾ। ਉਨ੍ਹਾਂ ਨੇ ਨਮਸਤੇ ਇੰਡੀਆ ਨਾਲ ਆਪਣੀ ਗੱਲ ਸ਼ੁਰੂ ਕੀਤੀ। 
ਭਾਰਤ 'ਚ ਆਈਫੋਨ 8 ਤੇ 8 ਪਲੱਸ ਲਾਂਚ ਦੌਰਾਨ ਵੀਡੀਓ ਕਾਨਫਰੈਂਸਿੰਗ ਰਾਹੀਂ ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਕਿਹਾ ਕਿ ਇਸ ਲਾਂਚ ਈਵੈਂਟ 'ਚ ਆਉਣ ਲਈ ਤੁਹਾਡਾ ਧੰਨਵਾਦ। ਖਾਸਤੌਰ 'ਤੇ ਮੁਕੇਸ਼ ਅੰਬਾਨੀ ਅਤੇ ਜਿਓ ਦੇ ਸਾਰੇ ਲੋਕਾਂ ਦਾ ਧੰਨਵਾਦ ਜੋ ਆਈਫੋਨ ਯੂਜ਼ਰਸ ਲਈ ਇਸ ਸੈਲੀਬ੍ਰੇਸ਼ਨ ਨੂੰ ਹੋਸਟ ਕਰ ਰਹੇ ਹਨ। ਅਸੀਂ ਆਈਫੋਨ ਦੀ ਨਵੀਂ ਜਨਰੇਸ਼ਨ ਲਾਂਚ ਕਰਕੇ ਕਾਫੀ ਉਤਸ਼ਾਹਿਤ ਹਾਂ। 
ਉਨ੍ਹਾਂ ਨਵੇਂ ਆਈਫੋਨ ਦੇ ਡਿਜ਼ਾਇਨ ਬਾਰੇ ਦੱਸਿਆ ਅਤੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਤੁਸੀਂ ਨਵੇਂ ਗਲਾਸ ਅਤੇ ਐਲੀਮੀਨੀਅਮ ਨੂੰ ਪਸੰਦ ਕਰੋਗੇ ਅਤੇ ਨਾਲ ਹੀ ਤੁਹਾਨੂੰ ਵਾਇਰਲੈੱਸ ਚਾਰਜਿੰਗ ਤੇ ਰੇਟਿਨਾ ਐੱਚ.ਡੀ. ਡਿਸਪਲੇਅ ਵੀ ਪਸੰਦ ਆਏਗੀ। ਆਈਫੋਨ 8 'ਚ ਮੋਬਾਇਲ 'ਚ ਦਿੱਤਾ ਜਾਣ ਵਾਲਾ ਹੁਣ ਤੱਕ ਦਾ ਸਭ ਤੋਂ ਪਾਵਰਫੁੱਲ ਚਿੱਪਸੈੱਟ ਏ11 ਬੋਇਓਨਿਕ ਲਗਾਇਆ ਗਿਆ ਹੈ ਜਿਸ ਨੂੰ ਐਪਲ ਨੇ ਡਿਜ਼ਾਇਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਭਾਸ਼ਾਵਾਂ ਲਈ ਆਈ.ਓ.ਐੱਸ. 11 'ਚ ਇਕ ਖਾਸ ਕੀ-ਬੋਰਡ ਦਿੱਤਾ ਹੈ ਜੋ ਭਾਰਤੀ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਮਤਲਬ ਕਿ 11 ਲੋਕਲ ਭਾਸ਼ਾਵਾਂ 'ਚ ਤੁਸੀਂ ਕਮਿਊਨੀਕੇਟ ਕਰ ਸਕੋਗੇ। 
ਉਨ੍ਹਾਂ ਆਪਣੀ ਸਪੀਚ ਦੇ ਆਖੀਰ 'ਚ ਲੋਕਾਂ ਦਾ ਧੰਨਵਾਦ ਕਰਦੇ ਹੋਏ ਇਹ ਇੱਛਾ ਜਤਾਈ ਕਿ ਉਹ ਇਸ ਮੌਕੇ 'ਤੇ ਖੁਦ ਇਥੇ ਮੌਜੂਦ ਹੁੰਦੇ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਦਿਵਾਲੀ ਦੀਆਂ ਵਧਾਈਆਂ ਵੀ ਦਿੱਤੀਆਂ।