TikTok ਨੇ ਰੀਮੂਵ ਕੀਤੀਆਂ 60 ਲੱਖ ਇਤਰਾਜ਼ਯੋਗ ਵੀਡੀਓਜ਼

04/22/2019 2:08:24 AM

ਗੈਜੇਟ ਡੈਸਕ—ਛੋਟੀ ਮਿਊਜ਼ਿਕ ਵੀਡੀਓਜ਼ ਬਣਾਉਣ ਵਾਲੀ ਐਪ ਟਿਕ-ਟਾਕ ਨੇ ਪਰਿਸਥਿਤੀ ਨੂੰ ਸਮਝਦੇ ਹੋਏ ਸਖਤ ਫੈਸਲਾ ਲਿਆ ਹੈ। ਪਲੇਅ ਸਟੋਰ ਅਤੇ ਐਪ ਸਟੋਰ ਤੋਂ ਇਸ ਐਪ ਨੂੰ ਰੀਮੂਵ ਕਰ ਦੇਣ ਤੋਂ ਬਾਅਦ ਟਿਕਟਾਕ ਨੇ ਭਾਰਤ 'ਚ ਬਣਾਈ ਗਈ 60 ਲੱਖ ਇਤਰਾਜ਼ਯੋਗ ਵੀਡੀਓਜ਼ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਪਿਛਲੇ ਸਾਲ ਜੁਲਾਈ ਤੋਂ ਹੁਣ ਤਕ ਅਪਲੋਡ ਕੀਤੀਆਂ ਗਈਆਂ ਉਨ੍ਹਾਂ ਵੀਡੀਓਜ਼ ਨੂੰ ਹਟਾਇਆ ਗਿਆ ਹੈ ਜੋ ਕੰਪਨੀ ਦੇ ਕਮਿਊਨੀਟੀ ਰੂਲਸ ਦਾ ਉਲੰਘਣ ਕਰ ਰਹੀ ਸੀ।

ਟਿਕਟਾਕ ਦਾ ਬਿਆਨ
ਕੰਪਨੀ ਨੇ ਆਪਣੇ ਬਿਆਨ 'ਚ ਕਿਹਾ ਕਿ ਯੂਜ਼ਰਸ ਲਈ ਟਿਕਟਾਕ ਐਪ ਨੂੰ ਹੋਰ ਸੁਰੱਖਿਅਤ ਅਤੇ ਸਿਹਜ ਮਹਿਸੂਸ ਕਰਵਾਉਣ ਦਾ ਇਹ ਹਿੱਸਾ ਹੈ। ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ 'ਚ ਟਿਕਟਾਕ ਦੀ ਵਰਤੋਂ 13 ਸਾਲ ਦੀ ਉਮਰ ਤੋਂ ਉੱਤੇ ਬੱਚੇ ਹੀ ਕਰ ਸਕਣਗੇ।

ਚਾਈਨੀਜ਼ ਕੰਪਨੀ ਨੇ ਸੁਪਰੀਮ ਕੋਰਟ 'ਚ ਕੀਤੀ ਅਪੀਲ
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਮਦਰਾਸ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਇਨ੍ਹਾਂ ਐਪਸ ਨੂੰ ਅਸ਼ਲੀਲ ਅਤੇ ਇਤਰਾਜ਼ਯੋਗ ਸਮਰੱਗੀ ਦਿਖਾਉਣ 'ਤੇ ਗੂਗਲ ਦੇ ਪਲੇਅ ਸਟੋਰ ਅਤੇ ਐਪਲ ਦੇ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਹਾਈ ਕੋਰਟ ਦੇ ਆਦੇਸ਼ ਵਿਰੁੱਧ ਐਪ ਦੀ ਨਿਰਮਾਤਾ ਚਾਈਨੀਜ਼ ਕੰਪਨੀ ByteDance ਨੇ ਸੁਪਰੀਮ ਕੋਰਟ 'ਚ ਅਪੀਲ ਕੀਤੀ ਹੈ ਜਿਸ 'ਤੇ ਅਗਲੀ ਸੁਣਵਾਈ ਕੱਲ ਭਾਵ ਸੋਮਵਾਰ ਨੂੰ ਹੋਵੇਗੀ।

ਮਾਰਕੀਟ ਐਨਾਲਿਸਿਸ ਫਰਮ ਸੈਂਸਰ ਟਾਵਰ ਨੇ ਰਿਪੋਰਟ ਰਾਹੀਂ ਦੱਸਿਆ ਕਿ ਐਪ ਸਟੋਰ ਅਤੇ ਪਲੇਅ ਸਟੋਰ ਤੋਂ ਇਹ ਐਪ ਸਾਲ 2018 ਦੀ ਪਹਿਲੀ ਤਿਮਾਹੀ 'ਚ ਦੁਨੀਆਭਰ 'ਚ ਤੀਸਰੇ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੀ ਜਾਣ ਵਾਲੀ ਐਪਸ ਬਣ ਗਈ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਐਪ ਦੇ 50 ਕਰੋੜ ਯੂਜ਼ਰਸ ਬੇਸ 'ਚ ਭਾਰਤੀ ਯੂਜ਼ਰਸ ਦੀ ਹਿੱਸੇਦਾਰੀ 39 ਫੀਸਦੀ ਹੈ। ਇਸ ਲਈ ਇਸ ਐਪ ਨੂੰ ਲੈ ਕੇ ਭਾਰਤ 'ਚ ਮੁੱਦਾ ਗਰਮਾਇਆ ਹੋਇਆ ਹੈ।

Karan Kumar

This news is Content Editor Karan Kumar