TikTok ਨੇ ਪ੍ਰੋਫਾਈਲ ਫੋਟੋ ''ਚ ਲਗਾਇਆ ਭਾਰਤੀ ਝੰਡਾ, ਭਡ਼ਕੇ ਯੂਜ਼ਰਸ

06/27/2020 6:43:42 PM

ਗੈਜੇਟ ਡੈਸਕ—ਚਾਈਨੀਜ਼ ਸ਼ਾਰਟ ਵੀਡੀਓ ਮੇਕਿੰਗ ਪਲੇਟਫਾਰਮਸ ਟਿਕਟਾਕ ਨੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰੋਫਾਈਲ ਫੋਟੋ 'ਚ ਭਾਰਤ ਦੇ ਝੰਡੇ ਨੂੰ ਵੀ ਸ਼ਾਮਲ ਕੀਤਾ ਹੈ। ਹੁਣ ਤੱਕ ਜਿੱਥੇ ਇਸ ਐਪ ਨੂੰ ਲੋਗੋ ਹੀ ਪ੍ਰੋਫਾਇਲ ਫੋਟੋ ਦੇ ਤੌਰ 'ਤੇ ਦਿਖਦਾ ਸੀ, ਹੁਣ ਬਾਟਮ ਰਾਈਟ 'ਚ ਐਪ ਆਈਕਨ ਦੇ ਨਾਲ ਹੀ ਤਿਰੰਗਾ ਵੀ ਦਿਖਾਈ ਦੇ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਅਜਿਹੇ ਐਪ ਵੱਲੋਂ ਭਾਰਤੀ ਯੂਜ਼ਰਸ ਦੀ ਨਾਰਾਜ਼ਗੀ ਨੂੰ ਦੇਖਦੇ ਹੋਏ ਕੀਤਾ ਗਿਆ ਹੈ।

ਭਾਰਤ ਅਤੇ ਚੀਨ ਸਰਹੱਦ 'ਤੇ ਤਣਾਅ ਦੀ ਸਥਿਤੀ ਪੈਦਾ ਹੋਣ ਅਤੇ ਭਾਰਤੀ ਫੌਜੀਆਂ ਦੇ ਸ਼ਹੀਦ ਹੋਣ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਚਾਈਨੀਜ਼ ਪ੍ਰੋਡਕਟਸ ਅਤੇ ਐਪਸ ਨੂੰ ਬਾਈਕਾਟ ਕਰਨ ਦੀ ਮੰਗ ਤੇਜ਼ ਹੋ ਗਈ ਹੈ। ਇਸ ਤੋਂ ਇਲਾਵਾ ਪਹਿਲਾਂ ਹੀ ਟਿਕਟਾਕ ਦਾ ਵਿਰੋਧ ਕੀਤਾ ਜਾ ਰਿਹਾ ਸੀ। ਅਜਿਹੇ 'ਚ ਭਾਰਤ ਅਤੇ ਇਥੇ ਦੇ ਯੂਜ਼ਰਸ ਨਾਲ ਆਪਣਾ ਜੁੜਾਅ ਦਿਖਾਉਂਦੇ ਹੋਏ ਐਪ ਨੇ ਪ੍ਰੋਫਾਈਲ ਫੋਟੋ 'ਚ ਛੋਟਾ ਜਿਹਾ ਬਦਲਾਅ ਕਰ ਭਾਰਤੀ ਝੰਡੇ ਨੂੰ ਵੀ ਸ਼ਾਮਲ ਕੀਤਾ ਹੈ।

ਯੂਜ਼ਰਸ ਨੇ ਲਿਖਿਆ  'RIP' 
ਐਪ ਦੀ ਪ੍ਰੋਫਾਈਲ ਫੋਟੋ 'ਚ ਸ਼ਨੀਵਾਰ ਸ਼ਾਮ ਭਾਰਤੀ ਝੰਡਾ ਸ਼ਾਮਲ ਹੋਣ ਤੋਂ ਬਾਅਦ ਯੂਜ਼ਰਸ ਨੇ ਨਾਰਾਜ਼ਗੀ ਜ਼ਾਹਿਰ ਕੀਤੀ। ਕਈ ਸਾਰੇ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਪ੍ਰੋਫਾਈਲ ਫੋਟੋ ਦੇ ਕੁਮੈਂਟਸ 'ਚ 'RIP' (ਰੈਸਟ ਇਨ ਪੀਸ) ਲਿਖ ਕੇ ਸਪੈਮ ਕੀਤਾ ਅਤੇ ਐਂਗ੍ਰੀ ਰਿਏਕਸ਼ਨ ਵੀ ਦਿੱਤੇ। ਟਿਕਟਾਕ ਦੇ ਆਫੀਸ਼ੀਅਲ ਪੇਜ਼ 'ਤੇ 1.5 ਕਰੋੜ ਤੋਂ ਵੀ ਜ਼ਿਆਦਾ ਫਾਲੋਅਰਸ ਹਨ ਅਤੇ ਸੈਂਕੜਾਂ ਯੂਜ਼ਰਸ ਨੇ ਇਸ ਪ੍ਰੋਫਾਈਲ ਫੋਟੋ 'ਤੇ ਫਨੀ ਅਤੇ ਐਂਗ੍ਰੀ ਰਿਏਕਟ ਕੀਤਾ ਹੈ।

ਐਪ ਬਾਈਕਾਟ ਦੀ ਮੰਗ
ਦੱਸ ਦੇਈਏ ਕਿ ਪਹਿਲਾਂ ਵੀ ਟਿਕਟਾਕ ਬੈਨ ਕਰਨ ਦੀ ਮੰਗ ਕਰਦੇ ਹੋਏ ਲੱਖਾਂ ਯੂਜ਼ਰਸ ਨੇ ਇਸ ਐਪ ਦੀ ਰੇਟਿੰਗ ਪਲੇਅ ਸਟੋਰ 'ਤੇ 1.5 ਦੇ ਕਰੀਬ ਪਹੁੰਚਾ ਦਿੱਤੀ ਸੀ। ਹਾਲਾਂਕਿ, ਬਾਅਦ 'ਚ ਗੂਗਲ ਨੇ ਲੱਖਾਂ ਰਿਵਿਊ ਅਤੇ ਰੈਟਿੰਗਸ ਨੂੰ ਸਪੈਮ ਮੰਨਦੇ ਹੋਏ ਹਟਾ ਦਿੱਤਾ ਸੀ। ਇਕ ਵਾਰ ਫਿਰ ਟਿਕਟਾਕ ਸਮੇਤ ਚਾਈਨੀਜ਼ ਐਪਸ ਨੂੰ ਬਾਈਕਾਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਭਾਰਤ ਐਪਸ ਅਤੇ ਪ੍ਰੋਡਕਟਸ ਨੂੰ ਉਤਸ਼ਾਹ ਦੇਣ ਦੀ ਮੰਗ ਕਰ ਰਹੇ ਹਨ।

Karan Kumar

This news is Content Editor Karan Kumar