TikTok ਵਾਲੀ ਕੰਪਨੀ ਨੇ ਲਾਂਚ ਕੀਤਾ ਆਪਣਾ ਪਹਿਲਾ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼

11/02/2019 3:07:48 PM

ਗੈਜੇਟ ਡੈਸਕ– ਟਿਕਟਾਕ ਦੀ ਪੇਰੈਂਟ ਕੰਪਨੀ ਬਾਇਟਡਾਂਸ ਨੇ ਆਪਣਾ ਸਮਾਰਟਫੋਨ Smartisan Jianguo Pro 3 ਲਾਂਚ ਕੀਤਾ ਹੈ। ਇਸ ਸਾਲ ਦੀ ਸ਼ੁਰੂਆਤ ’ਚ ਹੀ ਖਬਰ ਆਈ ਸੀ ਕਿ ਬਾਇਟਡਾਂਸ ਆਪਣਾ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ’ਚ ਲੱਗ ਰਹੀ ਹੈ। ਕੰਪਨੀ ਨੇ ਇਸ ਫੋਨ ਨੂੰ ਇਕ ਫਲੈਗਸ਼ਿਪ ਡਿਵਾਈਸ ਦੇ ਤੌਰ ’ਤੇ ਲਾਂਚ ਕੀਤਾ ਹੈ। ਫੋਨ ਦੀ ਖੂਬੀ ਦੀ ਗੱਲ ਕਰੀਏ ਤਾਂ ਇਹ ਪਾਵਰਫੁੱਲ ਪ੍ਰੋਸੈਸਰ ਅਤੇ ਮਲਟੀ ਰੀਅਰ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ। ਚੀਨ ’ਚ ਲਾਂਚ ਕੀਤੇ ਗਏ ਇਸ ਫੋਨ ਦੀ ਸ਼ੁਰੂਆਤੀ ਕੀਮਤ 2,899 ਯੁਆਨ (ਕਰੀਬ 29,000 ਰੁਪਏ) ਹੈ। 

ਫੀਚਰਜ਼
ਫੋਨ ’ਚ 1080X2340 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.39 ਇੰਚ ਦੀ ਫੁੱਲ-ਐੱਚ.ਡੀ. ਪਲੱਸ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ। 12 ਜੀ.ਬੀ. ਤਕ ਦੀ ਰੈਮ ਅਤੇ 256 ਜੀ.ਬੀ. ਦੀ ਸਟੋਰੇਜ ਆਪਸ਼ਨ ’ਚ ਆਉਣ ਵਾਲਾ ਇਹ ਫੋਨ ਸਨੈਪਡ੍ਰੈਗਨ 855+ ਪ੍ਰੋਸੈਸਰ ਨਾਲ ਲੈਸ ਹੈ। ਫੋਨ ਸਮਾਰਟਿਸਨ ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। ਹਾਲਾਂਕਿ, ਇਹ ਐਂਡਰਾਇਡ ਦੇ ਕਿਸ ਵਰਜ਼ਨ ’ਤੇ ਬੇਸਡ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਫੋਨ ਦਾ 256 ਜੀ.ਬੀ. ਇੰਟਰਨਲ ਸਟੋਰੇਜ ਵਾਲਾ ਵੇਰੀਐਂਟ ਫਾਸਟ ਡਾਟਾ ਟ੍ਰਾਂਸਪਰ ਲਈ UFS 3.0 ਸਪੋਰਟ ਦੇ ਨਾਲ ਆਉਂਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਕਵਾਡ (ਚਾਰ) ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 48 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਦੇ ਨਾਲ 13 ਮੈਗਾਪਿਕਸਲ ਦਾ ਵਾਈਡ ਐਂਗਲ ਕੈਮਰਾ, 8 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਅਤੇ 5 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਦਿੱਤਾ ਗਿਆ ਹੈ। ਫੋਨ ਦਾ ਪ੍ਰਾਈਮਰੀ ਕੈਮਰਾ Sony IMX586 ਸੈਂਸਰ ਦੇ ਨਾਲ ਆਉਂਦਾ ਹੈ। ਸੈਲਪੀ ਲਈ ਫੋਨ ’ਚ 20 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 

ਫਾਸਟ ਚਾਰਜਿੰਗ ਬੈਟਰੀ
4000mAh ਦੀ ਬੈਟਰੀ ਦੇ ਨਾਲ ਆਉਣ ਵਾਲੇ ਇਸ ਫੋਨ ’ਚ ਬਲੂਟੁੱਥ 5.0, ਵਾਈ-ਪਾਈ a/b/g/n/ac, ਜੀ.ਪੀ.ਐੱਸ., ਗਲੋਨਾਸ ਗੈਲੀਲਿਓ ਅਤੇ ਵਾਈ-ਫਾਈ ਡਾਇਰੈਕਟ ਵਰਗੇ ਕੁਨੈਕਟੀਵਿਟੀ ਫੀਚਰ ਦਿੱਤੇ ਗਏ ਹਨ। ਫੋਨ ਦੀ ਬੈਟਰੀ ਕੁਇਕ ਚਾਰਜ 4+ (18 ਵਾਟ) ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। 

ਲਾਂਚ ਹੋਏ ਤਿੰਨ ਵੇਰੀਐਂਟ
ਫੋਨ ਨੂੰ ਕੰਪਨੀ ਨੇ ਤਿੰਨ ਵੇਰੀਐਂਟ ’ਚ ਲਾਂਚ ਕੀਤਾ ਹੈ। ਇਸ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 2,899 ਯੁਆਨ (ਕਰੀਬ 29,000 ਰੁਪਏ), 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 3,199 ਯੁਆਨ (ਕਰੀਬ 32,000 ਰੁਪਏ) ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 3,599 ਯੁਆਨ (ਕਰੀਬ 36,000 ਰੁਪਏ) ਹੈ। ਵਾਈਟ ਅਤੇ ਬਲੈਕ ਕਲਰ ਆਪਸ਼ਨ ਦੇ ਨਾਲ ਆਉਣ ਵਾਲੇ ਇਸ ਫੋਨ ਨੂੰ ਅਜੇ ਸਿਰਫ ਚੀਨ ’ਚ ਲਾਂਚ ਕੀਤਾ ਗਿਆ ਹੈ।