ਟਿਕਟਾਕ ਨੇ ਚੁੱਪ-ਚੁਪੀਤੇ ਅਮਰੀਕੀ ਯੂਜ਼ਰਸ ਲਈ ਆਪਣੀ ਪ੍ਰਾਈਵੇਸੀ ਪਾਲਿਸੀ ’ਚ ਕੀਤਾ ਬਦਲਾਅ

06/22/2021 5:33:37 PM

ਬੀਜਿੰਗ (ਬਿਊਰੋ)– ਚੀਨੀ ਵੀਡੀਓ ਸ਼ੇਅਰਿੰਗ ਐਪ ਟਿਕਟਾਕ ਨੇ ਚੁੱਪ-ਚੁਪੀਤੇ ਇਸ ਮਹੀਨੇ ਦੀ ਸ਼ੁਰੂਆਤ ’ਚ ਅਮਰੀਕੀ ਯੂਜ਼ਰਸ ਲਈ ਆਪਣੀ ਪ੍ਰਾਈਵੇਸੀ ਪਾਲਿਸੀ ਨੂੰ ਬਦਲ ਦਿੱਤਾ ਹੈ, ਜਿਸ ਮੁਤਾਬਕ ਇਸ ਐਪ ਨੂੰ ਯੂਜ਼ਰਸ ਦੇ ਫੇਸਪ੍ਰਿੰਟ, ਵਾਇਸਪ੍ਰਿੰਟ ਤੇ ਬਾਇਓਮੈਟ੍ਰਿਕ ਡਾਟਾ ਇਕੱਠਾ ਕਰਨ ਦੀ ਇਜਾਜ਼ਤ ਮਿਲੀ ਹੈ।

ਦਿ ਨੈਸ਼ਨਲ ਇੰਟਰਸਟ ਦੀ ਰਿਪੋਰਟ ਮੁਤਾਬਕ 2 ਜੂਨ ਦਾ ਅਪਡੇਟ, ਜਿਸ ਨੂੰ ਪਹਿਲੀ ਵਾਰ ਟੈਕਨਾਲੋਜੀ ਸਾਈਟ ਟੈੱਕ ਕਰੰਚ ਵਲੋਂ ਰਿਪੋਰਟ ਕੀਤਾ ਗਿਆ ਸੀ, ‘ਇਨਫਾਰਮੇਸ਼ਨ ਵੀ ਕਲੈਕਟ ਆਟੋਮੈਟੀਕਲੀ’ ਅਨੁਭਾਗ ਦੇ ਤਹਿਤ ਹੈ, ਜਿਸ ਨਾਲ ਕੰਪਨੀ ਯੂਜ਼ਰਸ ਨੂੰ ਸਿੱਧੇ ਸੂਚਿਤ ਕੀਤੇ ਬਿਨਾਂ ਉਨ੍ਹਾਂ ਦਾ ਡਾਟਾ ਇਕੱਠਾ ਕਰ ਸਕਦੀ ਹੈ।

ਕੰਪਨੀ ਦੀ ਨਵੀਂ ਨੀਤੀ ’ਚ ਕਿਹਾ ਗਿਆ ਹੈ, ‘ਅਸੀਂ ਤੁਹਾਡੀ ਉਪਯੋਗਕਰਤਾ ਸਮੱਗਰੀ ਰਾਹੀਂ ਅਮਰੀਕੀ ਕਾਨੂੰਨਾਂ ਤਹਿਤ ਪਰਿਭਾਸ਼ਿਤ ਬਾਇਓਮੈਟ੍ਰਿਕ ਪਛਾਣਕਰਤਾ ਤੇ ਬਾਇਓਮੈਟ੍ਰਿਕ ਜਾਣਕਾਰੀ ਇਕੱਠੀ ਕਰ ਸਕਦੇ ਹਾਂ, ਜਿਵੇਂ ਫੇਸਪ੍ਰਿੰਟ ਤੇ ਵਾਇਸਪ੍ਰਿੰਟ। ਜਿਥੇ ਕਾਨੂੰਨ ਵਲੋਂ ਜ਼ਰੂਰੀ ਹੋਵੇਗਾ, ਅਸੀਂ ਅਜਿਹੀ ਕਿਸੇ ਵੀ ਜਾਣਕਾਰੀ ਤੋਂ ਪਹਿਲਾਂ ਤੁਹਾਡੇ ਕੋਲੋਂ ਕਿਸੇ ਵੀ ਜ਼ਰੂਰੀ ਇਜਾਜ਼ਤ ਦੀ ਮੰਗ ਕਰਾਂਗੇ।’

ਇਹ ਖ਼ਬਰ ਵੀ ਪੜ੍ਹੋ : ਏਅਰਟੈੱਲ ਅਤੇ ਟਾਟਾ ਸਮੂਹ ਦੀ ‘ਮੇਡ ਇਨ ਇੰਡੀਆ’ 5ਜੀ ਲਈ ਸਾਂਝੇਦਾਰੀ

ਦਿ ਨੈਸ਼ਨਲ ਇੰਟਰਸਟ ਮੁਤਾਬਕ, ਟਿਕਟਾਕ ਨੇ ਟਿੱਪਣੀ ਦੇ ਵਿਰੋਧ ਦਾ ਤੁਰੰਤ ਜਵਾਬ ਨਹੀਂ ਦਿੱਤਾ। ਹਾਲਾਂਕਿ ਇਸ ਨੇ ਟੈੱਕ ਕਰੰਚ ਦਾ ਜਵਾਬ ਦਿੱਤਾ, ਜਿਸ ’ਚ ਕਿਹਾ ਗਿਆ ਸੀ ਕਿ ਵੀਡੀਓ ਸ਼ੇਅਰਿੰਗ ਐਪ ਇਹ ਸਮਝਾਉਣ ’ਚ ਅਸਮਰੱਥ ਸੀ ਕਿ ਇਸ ਨੂੰ ਪਹਿਲਾਂ ਅਮਰੀਕੀਆਂ ਦੇ ਚਿਹਰੇ ਦੇ ਨਿਸ਼ਾਨ ਤੇ ਬਾਇਓਮੈਟ੍ਰਿਕ ਡਾਟਾ ਦੀ ਜ਼ਰੂਰਤ ਕਿਉਂ ਸੀ।

ਬੁਲਾਰੇ ਨੇ ਆਊਟਲੈੱਟ ’ਚ ਦੱਸਿਆ, ‘ਪਾਰਦਰਸ਼ਤਾ ਲਈ ਸਾਡੀ ਲਗਾਤਾਰ ਵਚਨਬੱਧਤਾ ਦੇ ਹਿੱਸੇ ਦੇ ਰੂਪ ’ਚ ਅਸੀਂ ਹਾਲ ਹੀ ’ਚ ਆਪਣੀ ਪ੍ਰਾਈਵੇਸੀ ਪਾਲਿਸੀ ਨੂੰ ਅਪਡੇਟ ਕੀਤਾ ਹੈ ਤਾਂ ਕਿ ਅਸੀਂ ਜੋ ਜਾਣਕਾਰੀ ਇਕੱਠੀ ਕਰ ਸਕੀਏ, ਉਸ ’ਤੇ ਜ਼ਿਆਦਾ ਸਪੱਸ਼ਟਤਾ ਮੁਹੱਈਆ ਕਰਵਾ ਸਕੀਏ।’

ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਟਰੰਪ ਪ੍ਰਸ਼ਾਸਨ ਦੇ ਕਾਰਜਕਾਰੀ ਹੁਕਮਾਂ ਨੂੰ ਰੱਦ ਕਰ ਦਿੱਤਾ ਸੀ, ਜਿਸ ’ਚ ਟਿਕਟਾਕ ਤੇ ਵੀਚੈਟ ’ਤੇ ਬੈਨ ਲਗਾਉਣ ਦੀ ਮੰਗ ਕੀਤੀ ਗਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh