ਥਾਮਸਨ ਨੇ ਲਾਂਚ ਕੀਤੇ ਨਵੇਂ ਕੂਲਰ ਤੇ ਵਾਸ਼ਿੰਗ ਮਸ਼ੀਨ, ਕੀਮਤ 5,999 ਰੁਪਏ ਤੋਂ ਸ਼ੁਰੂ

04/03/2021 1:33:19 PM

ਗੈਜੇਟ ਡੈਸਕ– ਥਾਮਸਨ ਨੇ ਏਅਰ ਕੂਲਰਾਂ ਦੀ ਨਵੀਂ ਰੇਂਜ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਰੇਂਜ ’ਚ ਵਿੰਡੋ ਅਤੇ ਡੈਜ਼ਰਟ ਏਅਰ ਕੂਲਰ ਸ਼ਾਮਲ ਕੀਤੇ ਗਏ ਹਨ। ਕੰਪਨੀ ਇਨ੍ਹਾਂ ਦੇ ਤਿੰਨ ਮਾਡਲਾਂ ਨੂੰ ਭਾਰਤ ’ਚ ਮੁਹੱਈਆ ਕਰਵਾਉਣ ਵਾਲੀ ਹੈ ਜਿਨ੍ਹਾਂ ’ਚੋਂ ਵਿੰਡੋ ਕੂਲਰ (ਮਾਡਲ ਨੰਬਰ CPW50) ਦੀ ਕੀਮਤ 5,999 ਰੁਪਏ ਹੈ, ਉਥੇ ਹੀ ਹੋਰ ਦੋ ਡੇਜ਼ਰਟ ਏਅਰ ਕੂਲਰ (ਮਾਡਲ ਨੰਬਰ CPD70) ਦੀ ਕੀਮਤ 7,999 ਰੁਪਏ ਅਤੇ (CPD90) ਦੀ ਕੀਮਤ 9499 ਰੁਪਏ ਰੱਖੀ ਗਈ ਹੈ। 

ਖੂਬੀਆਂ ਦੀ ਗੱਲ ਕਰੀਏ ਤਾਂ CPW50 ਵਿੰਡੋ ਕੂਲਰ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 30 ਫੁੱਟ ਤਕ ਹਵਾ ਪਹੁੰਚਾ ਸਕਦਾ ਹੈ। ਇਸ ਵਿਚ ਸਮਾਰਟ ਕੂਲ ਤਕਨੀਕ ਅਤੇ ਹਨੀਕਾਂਬ ਪੈਡਸ ਦਿੱਤੇ ਗਏ ਹਨ। ਗਾਹਕਾਂ ਨੂੰ ਇਸ ਵਿਚ ਆਵਰਫਲੋ ਆਊਟਲੇਟ ਅਤੇ ਵਾਟਰ ਲੈਵਲ ਇੰਡੀਕੇਟਰ ਮਿਲਦਾ ਹੈ। ਪੱਖੇ ਦੀ ਸਪੀਡ ਕੰਟਰੋਲ ਅਤੇ ਸਵਿੰਗ ਕੰਟਰੋਲ ਵਰਗੀਆਂ ਸੁਵਿਧਾਵਾਂ ਵੀ ਇਸ ਵਿਚ ਦਿੱਤੀਆਂ ਗਈਆਂ ਹਨ। 

ਡੇਜ਼ਰਟ ਏਅਰ ਕੂਲਰ (ਮਾਡਲ ਨੰਬਰ CPD70 ਅਤੇ CPD90) ਦੀ ਗੱਲ ਕਰੀਏ ਤਾਂ ਇਹ 40 ਫੁੱਟ ਤਕ ਹਵਾ ਪਹੁੰਚਾ ਸਕਦੇ ਹਨ। ਇਨ੍ਹਾਂ ’ਚ ਕੈਸਟਰ ਵ੍ਹੀਲਜ਼ ਦਿੱਤੇ ਗਏ ਹਨ। ਇਨ੍ਹਾਂ ’ਚੋਂ CPD70 ਮਾਡਲ 70 ਲੀਟਰ ਅਤੇ CPD90 ਮਾਡਲ 90 ਲੀਟਰ ਤਕ ਪਾਣੀ ਸਟੋਰ ਕਰਨ ਦੀ ਸਮਰੱਥਾ ਰੱਖਦਾ ਹੈ। 

ਏਅਰ ਕੂਲਰਾਂ ਤੋਂ ਇਲਾਵਾ ਕੰਪਨੀ ਨੇ ਵਾਸ਼ਿੰਗ ਮਸ਼ੀਨ ਵੀ ਲਾਂਚ ਕੀਤੀ ਹੈ ਜਿਸ ਦੀ ਸ਼ੁਰੂਆਤੀ ਕੀਮਤ 7,499 ਰੁਪਏ ਹੈ। ਇਸ ਦੀ ਸਮਰੱਥਾ 7 ਕਿਲੋਗ੍ਰਾਮ ਦੀ ਹੈ ਅਤੇ ਇਸ ਵਿਚ ਲੱਗੀ ਮੋਟਰ 1400 ਆਰ.ਪੀ.ਐੱਮ. ’ਤੇ ਕੰਮ ਕਰਦੀ ਹੈ। ਇਸ ਨੂੰ ਚਿੱਟੇ, ਨੀਲੇ ਅਤੇ ਗ੍ਰੇਅ ਰੰਗ ’ਚ ਖ਼ਰੀਦਿਆ ਜਾ ਸਕਦਾ ਹੈ।

Rakesh

This news is Content Editor Rakesh