ਇੰਟਰਨੈੱਟ ਸਪੀਡ ਨੂੰ ਹੋਰ ਤੇਜ਼ ਕਰੇਗਾ ਇਹ ਸੈਟੇਲਾਈਟ ਸਿਸਟਮ

02/11/2016 4:52:41 PM

ਹਵਾਈ ਯਾਤਰੀਆਂ ਲਈ ਖਾਸ ਬਣਾਇਆ ਗਿਆ ਹੈ ਇਹ ਸੈਟੇਲਾਈਟ ਸਿਸਟਮ
ਜਲੰਧਰ — ਸੈਟੇਲਾਈਟ ਇੰਟਰਨੈੱਟ ਇਕ ਮੁਮਕਿਨ ਹੱਲ ਹੈ ਉਨ੍ਹਾਂ ਲਈ ਜੋ ਇਸ ਤੋਂ ਬਾਹਰ ਰਹਿੰਦੇ ਹਨ ਅਤੇ ਇੰਟਰਨੈੱਟ ਦੀ ਘੱਟ ਸਪੀਡ ਵਾਲੀ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ।  ViaSat ਦੇ ਨਵੇ ਸੈਟੇਲਾਈਟ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇੰਟਰਨੈੱਟ ਦੀ ਇਸ ਸਮੱਸਿਆ ਨੂੰ ਹਲ ਕੀਤਾ ਜਾ ਸਕਦਾ ਹੈ।  
ViaSat-3 ਜੋ ਕਿ ਮੌਜੂਦਾ ViaSat-1 ਅਤੇ ViaSat-2 ਦਾ ਤੀਸਰਾ ਹਿੱਸਾ ਹੈ। ਜਿਸ ਨਾਲ ਸੈਟੇਲਾਈਟ ''ਤੇ ਨਿਰਭਰ ਹਰ ਵਿਅਕਤੀ ਲਈ ਜਿਆਦਾਤਰ ਦਿਹਾਤੀ ਗਾਹਕਾਂ ਜਿਵੇਂ ਕਿ ਸਮੁੰਦਰੀ ਤੇਲ ਪਲੇਟਫਾਰਮ ਅਤੇ ਹਵਾਈ ਯਾਤਰੀ ਲਈ ਇੰਟਰਨੈੱਟ ਦੀ ਸਪੀਡ ਨੂੰ ਤੇਜ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਹ ViaSat-3 ਸਿਸਟਮ ਤਿੰਨ ਸੈਟੇਲਾਈਟਸ ''ਤੇ ਕੰਮ ਕਰਦੀ ਹੈ ਜੋ ViaSat ਅਤੇ ਬੋਇੰਗ ਤੋਂ ਬਣੀਆਂ ਹਨ ਜਿਸ ਨਾਲ ਇਹ ਗਾਹਕਾਂ ਨੂੰ ਕੂ-ਬੈਂਡ ਵੇਵਸ ਨਾਲ ਇੰਟਰਨੈੱਟ ਨਾਲ ਜੋੜੇਗਾ।

ਹਰ ਇਕ ਸੈਟੇਲਾਈਟ ਕੋਲ ਇਕ ਟੈਰਾਬਾਈਟ (1,0007bps) ਦੀ ਸਪੀਡ ਹੈ ਜਿਸ ਨੂੰ ਧਰਤੀ ''ਤੇ ਰਹਿਣ ਵਾਲੇ ਗਾਹਕਾਂ ਲਈ 100Mbps ਦੇ ਬਰਾਬਰ ਕਿਹਾ ਜਾ ਸਕਦਾ ਹੈ। ਇਹ ਪਹਿਲਾਂ ਤੋਂ ਹੀ ਸੈਂਕੜੇ ਤੋਂ ਹਜ਼ਾਰਾਂ ਗਾਹਕਾਂ ਨੂੰ ਸਰਵਿਸ ਮੁਹਈਆ ਕਰਵਾ ਰਹੀ ਹੈ ਜਿਨ੍ਹਾਂ ''ਚ ਕੁਝ ਏਅਰਲਾਈਨਜ਼ ਵੀ ਸ਼ਾਮਿਲ ਹਨ। ਇਹ ਟੈਰਾਬਿਟ ਕਪੈਸਿਟੀ ਸੈਟੇਲਾਈਟ ਮੌਜੂਦਾ ਇੰਟਰਨੈੱਟ ਸਿਸਟਮ ''ਚ ਇਕ ਬੜਾ ਵੱਡਾ ਸੁਧਾਰ ਕਰ ਸਕਦੀ ਹੈ।