ਹੁਣ ਐਂਡਰੌਇਡ ''ਚ ਵੀ ਆ ਸਕਦਾ ਹੈ youtube ਦਾ ਇਹ ਖਾਸ ਫੀਚਰ

11/19/2017 9:39:51 PM

ਜਲੰਧਰ—ਗੂਗਲ ਨੇ ਵੀਡੀਓ ਪਲੇਟਫਾਰਮ ਯੂਟਿਊਬ ਐਂਡਰੌਇਡ ਯੂਜ਼ਰਸ ਲਈ ਇਕ ਨਵਾਂ ਫੀਚਰ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਰਿਪੋਰਟ ਮੁਤਾਬਕ ਇਸ ਨਵੇਂ ਫੀਚਰ ਤਹਿਤ ਐਂਡਰੌਇਡ ਯੂਜ਼ਰਸ ਨੂੰ ਡਾਰਕ ਮੋਡ ਦਾ ਆਪਸ਼ਨ ਮਿਲੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਫੀਚਰ ਫਿਲਹਾਲ ਟੈਸਟਿੰਗ ਪੀਰਿਅਡ 'ਚ ਹੈ। ਹਾਲਾਂਕਿ ਕੰਪਨੀ ਨੇ ਅੱਜੇ ਤਕ ਇਸ ਦੇ ਬਾਰੇ 'ਚ ਕੋਈ ਅਧਿਕਾਰਿਕ ਘੋਸ਼ਣਾ ਨਹੀਂ ਕੀਤੀ ਹੈ।
ਡਾਰਕ ਮੋਡ ਫੀਚਰ
ਇਸ ਫੀਚਰ ਨੂੰ ਆਨ ਕਰਦੇ ਹੀ ਯੂਟਿਊਬ ਦੇ ਪੇਜ ਦਾ ਕੁਝ ਹਿੱਸਾ ਵ੍ਹਾਈਟ ਤੋਂ ਬਲੈਕ 'ਚ ਬਦਲ ਜਾਂਦਾ ਹੈ, ਜਿਸ ਨਾਲ ਰਾਤ ਵੇਲੇ ਯੂਜ਼ਰਸ ਦੀਆਂ ਅੱਖਾਂ ਨੂੰ ਆਰਾਮ ਪਹੁੰਚਦਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲੇ ਯੂਟਿਊਬ ਨੇ ਇਸ ਸਾਲ ਅਗਸਤ 'ਚ ਆਪਣੇ ਐਪ 'ਚ ਕੁਝ ਨਵੇਂ ਫੀਚਰਸ ਨੂੰ ਐਂਟਰੀ ਦਿੱਤੀ ਸੀ। ਇਸ 'ਚ ਬ੍ਰੈਕਿੰਗ ਨਿਊਜ਼ ਅਤੇ ਸ਼ੇਅਰਡ ਸ਼ਾਮਲ ਹੈ।