ਤੁਹਾਡੇ ਆਈਡੀਆ ਨੂੰ ਟੈਕਸਟ ''ਚ ਬਦਲ ਦੇਵੇਗੀ ਇਹ ਸਮਾਰਟ ਜਿਊਲਰੀ

02/21/2017 12:07:41 PM

ਜਲੰਧਰ- ਟੈਕਨਾਲੋਜੀ ਦੀ ਇਸ ਦੁਨੀਆ ''ਚ ਹਰ ਰੋਜ਼ ਨਵੇਂ-ਨਵੇਂ ਗੈਜੇਟਸ ਅਤੇ ਡਿਵਾਈਸਿਸ ਦਾ ਆਵਿਸ਼ਕਾਰ ਹੁੰਦਾ ਰਹਿੰਦਾ ਹੈ। ਉਥੇ ਹੀ ਹੁਣ ਟੈਕਨਾਲੋਜੀ ਐਕਸਪਰਟਸ ਨੇ ਇਕ ਅਜਿਹੀ ਸਮਾਰਟ ਜਿਊਲਰੀ ਨੂੰ ਡਿਜ਼ਾਈਨ ਕੀਤਾ ਹੈ ਜੋ ਇਕ ਇਲੈਕਟ੍ਰੋਨਿਕ ਡਿਵਾਈਸ ਦੀ ਤਰ੍ਹਾਂ ਹੈ। ਇਸ ਨੂੰ ਪਾਉਣ ਦੇ ਨਾਲ-ਨਾਲ ਹੋਰ ਕੰਮਾਂ ''ਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਨੈਕਲੇਸ ਅਤੇ ਬੈਂਡ ਦੇ ਰੂਪ ''ਚ ਇਸਤੇਮਾਲ ਕੀਤੇ ਜਾਣ ਵਾਲੇ ਇਸ ਡਿਵਾਈਸ ਨੂੰ ''ਸੈਂਸਟੋਨ'' ਨਾਂ ਦੀ ਕੰਪਨੀ ਦੁਆਰਾ ਬਣਾਇਆ ਗਿਆ ਹੈ। 
 
ਇਸ ਤਰ੍ਹਾਂ ਕੰਮ ਕਰੇਗੀ ਇਹ ਡਿਵਾਈਸ
ਇਹ ਜਿਊਲਰੀ ਯੂਜ਼ਰ ਦੀ ਆਵਾਜ਼ ਨੂੰ ਰਿਕਾਰਡ ਕਰ ਸਕਦੀ ਹੈ ਅਤੇ ਜਦੋਂ ਵੀ ਦਿਮਾਗ ''ਚ ਕੋਈ ਆਈਡੀਆ ਆਉਂਦਾ ਹੈ ਤਾਂ ਇਸ ਨੂੰ ਹਲਕਾ ਜਿਹਾ ਪੁਸ਼ ਕਰਕੇ ਰਿਕਾਰਡਿੰਗ ਸਟਾਰਟ ਕਰ ਸਕਦੇ ਹੋ ਅਤੇ ਫਿਰ ਤੋਂ ਪੁਸ਼ ਕਰਕੇ ਰਿਕਾਰਡਿੰਗ ਨੂੰ ਸਟਾਪ ਕਰ ਸਕਦੇ ਹੋ। ਰਿਕਾਰਡਿੰਗ ਨੂੰ ਐਪ ਰਾਹੀਂ ਫੋਨ ''ਚ ਸੈਂਡ ਕਰ ਸਕਦੇ ਹੋ। ਇਹ ਡਿਵਾਈਸ ਰਿਕਾਰਡਿੰਗ ਨੂੰ ਸ਼ਬਦਾਂ ''ਚ ਟ੍ਰਾਂਸਫਰ ਕਰ ਕੇ ਉਸ ਨੂੰ ਨੋਟਸ ''ਚ ਬਦਲ ਦੇਵੇਗਾ ਜਿਸ ਨੂੰ ਯੂਜ਼ਰ ਨੂੰ ਟਾਈਪ ਕਰਨ ਦੀ ਲੋੜ ਨਹੀਂ ਪੈਂਦੀ। 
 
ਐਪ ਨੂੰ ਕਰਦੀ ਹੈ ਸਪੋਰਟ
ਬਲੂਟੁਥ ਦੀ ਮਦਦ ਨਾਲ ਐਪ ਨੂੰ ਇਸ ਡਿਵਾਈਸ ਨਾਲ ਕੁਨੈਕਟ ਕਰ ਸਕਦੇ ਹੋ ਅਤੇ ਰਿਕਾਰਡਿੰਗ ਨੂੰ ਫੋਨ ''ਤੇ ਭੇਜ ਸਕਦੇ ਹੋ। 
 
ਇਸ ਸਮਾਰਟ ਜਿਊਲਰੀ ਦੀਆਂ ਖਾਸ ਗੱਲਾਂ
-  ਅੰਗਰੇਜ਼ੀ ਸਮੇਤ 11 ਭਾਸ਼ਾਵਾਂ ਨੂੰ ਕਰਦੀ ਹੈ ਸਪੋਰਟ 
- ਆਈਡੀਆ ਨੂੰ ਯਾਦ ਰੱਖਣ ''ਚ ਤੁਹਾਡੀ ਮਦਦ ਕਰੇਗੀ ਇਹ ਸਮਾਰਟ ਜਿਊਲਰੀ
-  ਬਣਾਏ ਜਾ ਸਕਦੇ ਹਨ ਨੋਟਸ