13 MP ਦੇ ਫਰੰਟ ਅਤੇ ਰੀਅਰ ਕੈਮਰੇ ਨਾਲ ਲਾਂਚ ਹੋਇਆ ਸੈਮਸੰਗ ਦਾ ਇਹ ਨਵਾਂ ਸਮਾਰਟਫੋਨ

05/24/2018 8:40:55 PM

ਜਲੰਧਰ—ਦੱਖਣੀ ਕੋਰੀਆ 'ਚ ਸੈਮਸੰਗ ਨੇ ਆਪਣੀ ਐਂਟਰੀ ਲੇਵਲ ਸਮਾਰਟਫੋਨ Galaxy Wide 3 ਨੂੰ ਲਾਂਚ ਕਰ ਦਿੱਤਾ ਹੈ। ਲਾਂਚ ਹੋਇਆ ਇਹ ਨਵਾਂ ਸਮਾਰਟਫੋਨ ਗਲੈਕਸੀ ਵਾਇਡ 2 ਹੈਂਡਸੈੱਟ ਦਾ ਅਪਗਰੇਡ ਹੈ। ਇਸ ਸਮਾਰਟਫੋਨ ਦੀ ਖਾਸੀਅਤ ਇਸ ਦੇ ਫਰੰਟ ਅਤੇ ਰੀਅਰ 'ਚ ਦਿੱਤਾ ਗਿਆ 13 ਮੈਗਾਪਿਕਸਲ ਦਾ ਕੈਮਰਾ ਹੈ। ਕੰਪਨੀ ਨੇ ਇਸ ਨੂੰ ਸਾਊਥ ਕੋਰੀਆ 'ਚ 297,000 Moving Won (ਸਾਊਥ ਕੋਰੀਆ ਕਰੰਸੀ) ਯਾਨੀ ਭਾਰਤੀ ਦੇ ਹਿਸਾਬ ਨਾਲ ਕਰੀਬ 18,500 ਰੁਪਏ 'ਚ ਪੇਸ਼ ਕੀਤਾ ਹੈ। ਇਹ ਸਮਾਰਟਫੋਨ ਸਿਲਵਰ ਅਤੇ ਬਲੈਕ ਰੰਗ 'ਚ ਉਪਲੱਬਧ ਕਰਵਾਇਆ ਗਿਆ ਹੈ ਅਤੇ ਭਾਰਤ 'ਚ ਇਸ ਦੇ ਲਾਂਚ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। 


ਸੈਮਸੰਗ ਗਲੈਕਸੀ ਵਾਇਡ 3
ਗਲੈਕਸੀ ਵਾਇਡ 3 ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਦੀ ਡਿਸਪਲੇਅ 5.5 ਇੰਚ, ਪ੍ਰੋਸੈਸਰ 1.6 ਗੀਗਾਹਟਰਜ਼ ਆਕਟਾ-ਕੋਰ, ਰੈਮ 2 ਜੀ.ਬੀ., ਸਟੋਰੇਜ 32 ਜੀ.ਬੀ., ਐਕਸਪੇਂਡੇਬਲ ਮੈਮਰੀ 400 ਜੀ.ਬੀ., ਡਿਊਲ ਸਿਮ ਸਪੋਰਟ, ਆਪਰੇਟਿੰਗ ਸਿਸਟਮ ਐਂਡ੍ਰਾਇਡ 8.0 ਓਰੀਓ ਅਤੇ ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,300 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।  ਉੱਥੇ ਤਸਵੀਰ ਕੈਪਚਰ ਕਰਨ ਅਤੇ ਵੀਡੀਓ ਰਿਕਾਰਡ ਕਰਨ ਲਈ ਫੋਨ ਦੇ ਰੀਅਰ 'ਚ ਐੱਫ/1.7 ਅਰਪਰਚਰ ਵਾਲਾ 13 ਮੈਗਾਪਿਕਸਲ ਦਾ ਕੈਮਰਾ ਹੈ।

ਇਸ ਦੇ ਨਾਲ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫਰੰਟ 'ਚ ਐੱਫ/1.9 ਅਪਰਚਰ ਵਾਲਾ 13 ਮੈਗਾਪਿਕਸਲ ਦਾ ਸੈਂਸਰ ਹੈ। ਕੰਪਨੀ ਨੇ ਵਧੀਆ ਫੋਟੋਗ੍ਰਾਫੀ ਲਈ ਸਾਫਟਵੇਅਰ ਨੂੰ ਬਿਹਤਰ ਬਣਾਉਣ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਹੈਂਡਸੈੱਟ 'ਚ ਫੇਸ ਰਿਕਗਨਿਸ਼ਨ ਫੀਚਰ ਵੀ ਹੈ। ਕੁਨੈਕਟੀਵਿਟੀ ਫੀਚਰ 'ਚ 4 ਜੀ ਐੱਲ.ਟੀ.ਈ., ਵਾਈ-ਫਾਈ,. ਜੀ.ਪੀ.ਐੱਸ./ਏ-ਜੀ.ਪੀ.ਐੱਸ., ਮਾਈਕ੍ਰੋ-ਯੂ.ਐੱਸ.ਬੀ. ਅਤੇ ਐੱਫ.ਐੱਫ. ਰੇਡੀਓ ਸ਼ਾਮਲ ਹੈ। ਹਾਲਾਂਕਿ ਇਸ ਫੋਨ 'ਚ ਸਕਿਓਰਟੀ ਲਈ ਫਿੰਗਰ ਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਫੀਚਰ ਨਹੀਂ ਹੈ ਜੋ ਇਸ ਫੋਨ ਦਾ ਨੇਗਟਿਵ ਪੁਆਇੰਟ ਹੈ।