ਇਹ ਈ-ਕਾਮਰਸ ਕੰਪਨੀਆਂ ਬਜਟ ਤੋਂ ਪਹਿਲਾਂ ਗਾਹਕਾਂ ਨੂੰ ਦੇਣਗੀਆਂ ਡਿਸਕਾਊਂਟ

01/20/2018 9:16:35 AM

ਨਵੀਂ ਦਿੱਲੀ—ਬਜਟ ਤੋਂ ਪਹਿਲਾਂ ਈ-ਕਾਮਰਸ ਕੰਪਨੀਆਂ ਗਾਹਕਾਂ ਨੂੰ ਭਾਰੀ ਡਿਸਕਾਊਂਟ ਦੇਣ ਜਾ ਰਹੀ ਹੈ। ਇਕ ਪਾਸੇ ਜਿੱਥੇ ਐਮਾਜ਼ਾਨ 'ਤੇ ਗ੍ਰੇਟ ਇੰਡੀਅਨ ਸੇਲ ਸ਼ੁਰੂ ਹੋਣ ਵਾਲੀ ਹੈ ਤਾਂ ਉੱਥੇ ਫਲਿੱਪਕਾਰਟ ਵੀ ਪਿੱਛੇ ਨਹੀਂ ਹੈ ਅਤੇ ਉਹ ਗਾਹਕਾਂ ਲਈ ਰਿਪਬਲਿਕ ਡੇ ਸੇਲ ਲਿਆਉਣ ਵਾਲੀ ਹੈ। ਇਸ ਤੋਂ ਇਲਾਵਾ ਆਫਲਾਈਨ ਸਟੋਰਸ ਵੀ ਆਫਰਸ ਦੇਣ ਦੇ ਮਾਮਲੇ 'ਚ ਪਿੱਛੇ ਨਹੀਂ ਹੈ। ਆਪਣੀ ਸੇਲ ਦੌਰਾਨ ਫਲਿੱਪਕਾਰਟ ਡੇਬਿਟ ਅਤੇ ਕ੍ਰੇਡਿਟ ਕਾਰਡ 'ਤੇ 10 ਫੀਸਦੀ ਦਾ ਕੈਸ਼ਬੈਕ ਦੇਵੇਗੀ। ਕੰਪਨੀ ਨੇ ਆਪਣੇ ਗਾਹਕਾਂ ਆਪਣੀ ਪੰਸਦ ਦੇ ਸਾਮਾਨ ਨੂੰ ਵਿਸ਼ਲਿਸਟ 'ਚ ਸੇਵ ਕਰ ਲੈਣ ਨੂੰ ਕਿਹਾ ਹੈ। ਇਸ ਦੇ ਨਾਲ ਹੀ ਜਲਦੀ ਬੁਕਿੰਗ ਹੋ ਜਾਵੇ ਇਸ ਦੇ ਲਈ ਕੰਪਨੀ ਨੇ ਗਾਹਕਾਂ ਨੂੰ ਆਪਣੇ ਡੇਬਿਟ/ ਕ੍ਰੇਡਿਟ ਕਾਰਡ ਦੀ ਡਿਟੇਲਸ ਸੇਵ ਕਰਨ ਨੂੰ ਵੀ ਕਿਹਾ ਹੈ। 
ਦਸ ਹਜ਼ਾਰ ਰੁਪਏ ਦਾ ਮਿਲੇਗਾ ਕੈਸ਼ਬੈਕ
ਪ੍ਰੀਮੀਅਮ ਸਮਾਰਟਫੋਨ ਦੀ ਸ਼੍ਰੇਣੀ 'ਚ ਗੂਗਲ ਪਿਕਸਲ 2 ਐਕਸ.ਐੱਲ. ਨੂੰ 48,999 ਰੁਪਏ 'ਚ ਉਪਲੱਬਧ ਕਰਵਾਇਆ ਜਾਵੇਗਾ। ਇਸ 'ਚ ਐੱਚ.ਡੀ.ਐੱਸ.ਸੀ. ਬੈਂਕ ਕ੍ਰੇਡਿਟ ਕਾਰਡ ਤੋਂ ਭੁਗਤਾਨ ਕਰਨ 'ਤੇ 10,000 ਰੁਪਏ ਤਕ ਦੀ ਛੋਟ ਮਿਲੇਗੀ।
ਸੈਮਸੰਗ ਗਲੈਕਸੀ ਐੱਸ7 ਨੂੰ ਇਸ ਸੇਲ ਦੌਰਾਨ 26,900 ਰੁਪਏ 'ਚ ਵੇਚਿਆ ਜਾਵੇਗਾ।
ਮੀ ਮਿਕਸ ਆਨਲਾਈਨ 32,999 ਰੁਪਏ 'ਚ ਉਪਲੱਬਧ ਹੈ। ਪਰ ਇਸ ਸੇਲ ਦੌਰਾਨ ਇਸ ਫੋਨ ਨੂੰ 29,999 ਰੁਪਏ 'ਚ ਵੇਚਿਆ ਜਾਵੇਗਾ।
ਇਸ ਦੇ ਨਾਲ ਲਿਨੋਵੋ ਕੇ8 ਪਲੱਸ ਨੂੰ 8999 ਰੁਪਏ, ਮੋਟੋ ਜੀ5 ਪਲੱਸ ਨੂੰ 10,999 ਰੁਪਏ, ਸੈਮਸੰਗ ਗਲੈਕਸੀ ਆਨ ਨੈਕਸਟ 11,900 ਰੁਪਏ, ਪੈਨਾਸੋਨਿਕ ਏਲੁਗਾ ਏ3 6,499 ਰੁਪਏ 'ਚ ਉਪਲੱਬਧ ਕਰਵਾਇਆ ਜਾਵੇਗਾ। 
ਸ਼ਿਓਮੀ ਰੈੱਡਮੀ ਨੋਟ 4 ਦਾ 64 ਜੀ.ਬੀ. ਵੇਰੀਅੰਟ ਜੋ ਆਮਤੌਰ 'ਤੇ 11,999 ਰੁਪਏ ਦਾ ਹੈ, ਸੇਲ ਦੌਰਾਨ ਇਹ ਫੋਨ 10,999 ਰੁਪਏ 'ਚ ਉਪਲੱਬਧ ਹੋਵੇਗਾ। 
ਇੰਨਾਂ ਸਾਮਾਨਾਂ 'ਤੇ ਮਿਲੇਗੀ 80 ਫੀਸਦੀ ਦੀ ਛੋਟ
ਬਜਟ ਕੈਟੇਗਰੀ 'ਚ ਉਪਭੋਗਤਾਵਾਂ ਨੂੰ ਲਿਨੋਵੋ ਕੇ8 ਪੱਲਸ, ਇਨਿਫਿੰਕਸ ਜ਼ੀਰੋ 4, ਮੋਟੋ ਜੀ5 ਪਲੱਸ, ਸ਼ਿਓਣੀ ਰੈੱਡਮੀ ਨੋਟ 4, ਸੈਮਸੰਗ ਗਲੈਕਸੀ ਆਨ ਨੈਸਕਟ ਵਰਗੇ ਮੋਬਾਇਲ ਵੀ ਡਿਸਕਾਊਂਟ ਕੀਮਤ 'ਤੇ ਮਿਲਣਗੇ।
ਸਮਾਰਟਫੋਨ ਹੀ ਨਹੀਂ, ਫਲਿੱਪਕਾਰਟ ਦੀ ਸੇਲ 'ਚ ਕੈਮਰਾ, ਲੈਪਟਾਪ ਅਤੇ accessories 'ਤੇ 60ਫੀਸਦੀ ਤਕ ਡਿਸਕਾਊਂਟ ਮਿਲੇਗਾ।
ਉੱਥੇ ਟੀ.ਵੀ. ਅਤੇ appliance 'ਤੇ 70 ਫੀਸਦੀ ਤਕ ਜਦਕਿ ਹੋਮ ਫਨੀਸ਼ਿੰਗ ਅਤੇ ਹੋਮ ਡੇਕੋਰ 'ਤੇ 40 ਫੀਸਦੀ ਤੋਂ 80 ਫੀਸਦੀ ਤਕ ਦੀ ਛੋਟ ਦਿੱਤੀ ਜਾਵੇਗੀ।