ਲਗਜ਼ਰੀ SUV ਤੋਂ ਵੀ ਮਹਿੰਗਾ ਹੈ iPhone X ਦਾ ਇਹ ਕਸਟਮਾਈਜ਼ ਵੇਰੀਐਂਟ

11/22/2017 10:24:30 AM

ਜਲੰਧਰ- ਹਾਲ ਹੀ 'ਚ ਅਮਰੀਕੀ ਕੰਪਨੀ ਐਪਲ ਨੇ ਆਈਫੋਨ ਐੱਕਸ ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਇਸ ਦੀ ਵਿਕਰੀ 3 ਨਵੰਬਰ ਤੋਂ ਸ਼ੁਰੂ ਕੀਤੀ ਸੀ। ਜਾਣਕਾਰੀ ਮੁਤਾਬਕ 3aviar ਨਾਂ ਦੀ ਸਮਾਰਟਫੋਨ ਨਾਂ ਦੀ ਕਸਟਮਾਈਜ਼ ਕੰਪਨੀ ਨੇ ਆਈਫੋਨ ਐੱਕਸ ਦੇ ਇਕ ਸਪੈਸ਼ਲ ਐਡੀਸ਼ਨ ਨੂੰ ਲਾਂਚ ਕੀਤਾ ਹੈ, ਜਿਸ ਦਾ ਨਾਂ ਆਈਫੋਨ ਐੱਕਸ ਇੰਪੀਰੀਅਲ ਕ੍ਰਾਊਨ ਰੱਖਿਆ ਗਿਆ ਹੈ। ਇਸ ਦੀ ਕੀਮਤ ਕਰੀਬ 26,28,400 ਰੁਪਏ ਦੱਸੀ ਜਾ ਰਹੀ ਹੈ। 

ਸ਼ਾਨਦਾਰ ਡਿਜ਼ਾਈਨ -
ਆਈਫੋਨ ਐੱਕਸ ਇੰਪੀਰੀਅਲ ਕ੍ਰਾਊਨ ਦੇ ਰਿਅਰ ਪੈਨਲ 'ਚ 300 ਤੋਂ ਜ਼ਿਆਦਾ ਕੀਮਤੀ ਪੱਥਰਾਂ ਨਾਲ ਗੋਲਡਨ ਕੋਟ ਦਿੱਤਾ ਗਿਆ ਹੈ। ਇਸ 'ਚ ਅਲੱਗ-ਅਲੱਗ ਸਾਈਜ਼ ਦੇ 344 ਤੋਂ ਜ਼ਿਆਦਾ ਹੀਰੇ ਜੋੜੇ ਗਏ ਹਨ। ਇਸ ਤੋਂ ਇਲਾਵਾ ਇਸ 'ਚ 14 ਵੱਡੇ ਰੂਬੀ ਅਤੇ ਇਕ ਸੋਨੇ ਦਾ ਦੋ ਸਿਰ ਵਾਲਾ ਬਾਜ ਲਾਇਆ ਹੈ। 

 

 

 

 

 

Caviar ਕੰਪਨੀ - 
ਦੱਸ ਦੱਈਏ ਕਿ Caviar ਸਮਾਰਟਫੋਨ ਕਸਟਮਾਈਜ਼ ਕਰ ਕੇ ਵੇਚਣ ਵਾਲੀ ਕੰਪਨੀ ਹੈ ਅਤੇ ਆਈਫੋਨ ਐੱਕਸ ਤੋਂ ਇਲਾਵਾ ਕੰਪਨੀ ਨੇ ਆਈਫੋਨ 8 ਅਤੇ ਆਈਫੋਨ 8 ਪਲੱਸ ਨੂੰ ਵੀ ਕਸਟਮਾਈਜ਼ ਕੀਤਾ ਹੈ। ਨੋਕੀਆ 3310 ਦਾ ਪੁਤਿਨ-ਟ੍ਰੰਪ ਸਮਿਟ ਐਡੀਸ਼ਨ ਵੀ ਕੰਪਨੀ ਵੱਲੋਂ ਸਾਲ ਦੀ ਸ਼ੁਰੂਆਤ 'ਚ ਲਾਂਚ ਕੀਤਾ ਗਿਆ ਸੀ।