ਕੋਰੋਨਾਵਾਇਰਸ ਨੂੰ ਲੈ ਕੇ ਅਲਰਟ ਕਰੇਗੀ ਇਹ ਐਪ, ਇੰਝ ਕਰਦੀ ਹੈ ਕੰਮ

03/06/2020 1:52:24 AM

ਗੈਜੇਟ ਡੈਸਕ—ਚੀਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਭਾਰਤ 'ਚ ਪਹੁੰਚ ਗਿਆ ਹੈ। ਭਾਰਤ 'ਚ ਅਜੇ ਤਕ 29 ਲੋਕ ਕੋਰੋਨਾਵਾਇਰਸ ਨਾਲ ਇਨਫੈਕਟਡ ਹਨ ਜਿਨ੍ਹਾਂ 'ਚੋਂ ਤਿੰਨ ਲੋਕ ਖਤਰੇ ਤੋਂ ਬਾਹਰ ਹਨ ਜਦਕਿ 26 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਕੋਰੋਨਾਵਾਇਰਸ ਤੋਂ ਬਚਣ ਲਈ ਸਾਰੇ ਦੇਸ਼ ਅਲਰਟ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ। ਕੋਰੋਨਾਵਾਇਰਸ ਤੋਂ ਬਚਣ ਲਈ ਦੱਖਣੀ ਕੋਰੀਆ ਨੇ ਇਕ ਮੋਬਾਇਲ ਐਪ ਲਾਂਚ ਕੀਤੀ ਹੈ ਜੋ ਲੋਕਾਂ ਨੂੰ ਕੋਰੋਨਾਵਾਇਰਸ ਦੇ ਬਾਰੇ 'ਚ ਅਲਰਟ ਕਰਦਾ ਹੈ। ਇਸ ਖਬਰ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਐਪ ਕਿਸ ਤਰ੍ਹਾਂ ਕੰਮ ਕਰਦੀ ਹੈ।

Corona 100m ਨਾਮ ਨਾਲ ਹੈ ਇਹ ਐਪ
ਸਾਊਥ ਕੋਰੀਆ ਦੀ ਸਰਕਾਰ ਨੇ ਕੋਰੋਨਾ 100 ਐੱਮ. ਨਾਮ ਨਾਲ ਇਕ ਮੋਬਾਇਲ ਐਪ ਲਾਂਚ ਕੀਤੀ ਹੈ ਜੋ ਲੋਕਾਂ ਨੂੰ 100 ਮੀਟਰ ਦੀ ਦੂਰੀ ਤੋਂ ਹੀ ਕੋਰੋਨਾਵਾਇਰਸ ਦੇ ਬਾਰੇ 'ਚ ਅਲਰਟ ਕਰਨ 'ਚ ਸਮਰੱਥ ਹੈ। ਇਸ ਐਪ ਨੂੰ ਗੂਗਲ ਪਲੇਅ-ਸਟੋਰ ਤੋਂ ਫ੍ਰੀ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਇਹ ਐਪ ਕੰਮ ਕਿਵੇਂ ਕਰਦੀ ਹੈ। ਕੋਰੋਨਾ 100 ਐੱਮ. ਨਾਂ ਦੀ ਇਹ ਐਪ ਲੋਕੇਸ਼ਨ ਦੇ ਹਿਸਾਬ ਨਾਲ ਅਲਰਟ ਜਾਰੀ ਕਰਦੀ ਹੈ। ਉਦਾਹਰਣ ਦੇ ਤੌਰ 'ਤੇ ਜੇਕਰ ਕਿਸੇ ਇਲਾਕੇ 'ਚ ਕੋਰੋਨਾਵਾਇਰਸ ਨਾਲ ਇਨਫੈਕਟਡ ਮਰੀਜ਼ ਮਿਲਦਾ ਹੈ ਤਾਂ ਉਸ ਇਲਾਕੇ 'ਚ ਪਹੁੰਚਣ ਤੋਂ ਪਹਿਲਾਂ ਇਹ ਐਪ ਤੁਹਾਨੂੰ ਅਲਰਟ ਕਰੇਗੀ।

ਹਰ ਘੰਟੇ 20 ਹਜ਼ਾਰ ਤੋਂ ਜ਼ਿਆਦਾ ਡਾਊਨਲੋਡ
ਇਹ ਐਪ ਕੋਰੋਨਾਵਾਇਰਸ ਦਾ ਅਲਰਟ ਦੇਣ ਲਈ coronavirus.app ਵਰਗੀ ਗਲੋਬਲ ਵੈੱਬਸਾਈਟ ਦੇ ਅੰਕੜਿਆਂ ਦਾ ਇਸਤੇਮਾਲ ਕਰਦੀ ਹੈ। ਗੂਗਲ ਪਲੇਅ-ਸਟੋਰ ਨਾਲ ਇਸ ਐਪ ਨੂੰ ਹਰ ਘੰਟੇ 20 ਹਜ਼ਾਰ ਲੋਕ ਡਾਊਨਲੋਡ ਕਰ ਰਹੇ ਹਨ ਅਤੇ ਅਜੇ ਤਕ ਇਸ ਨੂੰ 10 ਲੱਖ ਲੋਕਾਂ ਨੇ ਡਾਊਨਲੋਡ ਕੀਤਾ ਹੈ।

ਹਾਲਾਂਕਿ ਕੋਰੋਨਾਵਾਇਰਸ ਦਾ ਅਲਰਟ ਦੇਣ ਵਾਲੀ ਐਪ ਲਾਂਚ ਕਰਨ ਵਾਲਾ ਸਾਊਥ ਕੋਰੀਆ ਦੁਨੀਆ ਦਾ ਪਹਿਲਾ ਦੇਸ਼ ਨਹੀਂ ਹੈ। ਇਸ ਤੋਂ ਪਹਿਲਾਂ ਚੀਨ ਅਤੇ ਜਾਪਾਨ ਵੀ ਇਸ ਤਰ੍ਹਾਂ ਦੀਆਂ ਐਪਸ ਲਾਂਚ ਕਰ ਚੁੱਕੇ ਹਨ।

 

 

ਇਹ ਵੀ ਪੜ੍ਹੋ- ਹਰ 5 ’ਚੋਂ ਇਕ ਯੂਰਪੀ ਵਿਅਕਤੀ ਧੁਨੀ ਪ੍ਰਦੂਸ਼ਣ ਤੋਂ ਪ੍ਰਭਾਵਿਤ  ਬਜ਼ੁਰਗਾਂ ਲਈ ਲੋੜ ਤੋਂ ਵੱਧ ਨੀਂਦ ਹਾਨੀਕਾਰਕ  ਟਵਿਟਰ 'ਤੇ ਇਸ ਫੀਚਰ ਰਾਹੀਂ 24 ਘੰਟਿਆਂ 'ਚ ਆਪਣੇ-ਆਪ ਗਾਇਬ ਹੋ ਜਾਣਗੇ ਟਵੀਟਸ

Karan Kumar

This news is Content Editor Karan Kumar