ਇਸ ਐਪ ਰਾਹੀਂ ਇਕੱਠੇ 32 ਲੋਕਾਂ ਨੂੰ ਕਰ ਸਕੋਗੇ ਵੀਡੀਓ ਕਾਲ

05/13/2020 2:05:39 AM

ਗੈਜੇਟ ਡੈਸਕ—ਗੂਗਲ ਡੂਓ (Google Duo) ਨਾਂ ਤਾਂ ਸੁਣਿਆ ਹੀ ਹੋਵੇਗਾ। ਜੇਕਰ ਨਹੀਂ ਸੁਣਿਆ ਤਾਂ ਅਸੀਂ ਦਸ ਦਿੰਦੇ ਹਾਂ। ਗੂਗਲ ਡੂਓ ਇਕ ਪਲੇਟਫਾਰਮ ਹੈ ਜਿਸ ਦੇ ਰਾਹੀਂ ਅਸੀਂ ਆਸਾਨੀ ਨਾਲ ਕਿਸੇ ਨੂੰ ਵੀ ਵੀਡੀਓ ਕਾਲ ਕਰ ਸਕਦੇ ਹਾਂ। ਇਹ ਇਕ ਬਿਹਤਰੀਨ ਵੀਡੀਓ ਕਾਲਿੰਗ ਪਲੇਟਫਾਰਮ ਹੈ। ਹੁਣ ਇਸ ਪਲੇਟਫਾਰਮ 'ਚ ਇਕ ਖਾਸ ਫੀਚਰ ਜੁੜਨ ਵਾਲਾ ਹੈ ਜੋ ਯੂਜ਼ਰਸ ਨੂੰ ਕਾਫੀ ਪਸੰਦ ਆਵੇਗਾ।

Google Duo ਐਪ ਨਾਲ ਇਕੱਠੇ ਜੁੜਣਗੇ 32 ਲੋਕ
ਹੁਣ ਤੁਸੀਂ ਗੂਗਲ ਡੂਓ ਰਾਹੀਂ ਇਕ ਵਾਰ 'ਚ ਇਕ ਨਹੀਂ, ਦੋ ਨਹੀਂ ਬਲਕਿ ਪੂਰੇ 32 ਲੋਕਾਂ ਨੂੰ ਇਕੱਠੇ ਕਾਲ ਕਰ ਸਕੋਗੇ। ਜੀ ਹਾਂ ਤੁਸੀਂ ਸਹੀ ਪੜ ਰਹੇ ਹੋ। ਗੂਗਲ ਡੂਓ ਆਪਣੇ ਵੀਡੀਓ ਕਾਲਿੰਗ ਪਲੇਟਫਾਰਮ 'ਤੇ ਇਸ ਫੀਚਰ ਨੂੰ ਜੋੜਨ ਜਾ ਰਿਹਾ ਹੈ। ਹੁਣ ਤੁਸੀਂ ਇਕ ਵਾਰ 'ਚ ਇਕੱਠੇ 32 ਲੋਕਾਂ ਨਾਲ ਵੀਡੀਓ ਕਾਲ 'ਤੇ ਗੱਲ ਕਰ ਸਕਦੇ ਹੋ।

ਹੁਣ ਤਕ ਗੂਗਲ ਡੂਓ 'ਤੇ ਸਿਰਫ 12 ਲੋਕਾਂ ਨਾਲ ਹੀ ਇਕੱਠੇ ਗੱਲ ਕੀਤੀ ਜਾ ਸਕਦੀ ਹੈ ਪਰ ਜਲਦ ਹੀ ਯੂਜ਼ਰਸ 32 ਲੋਕਾਂ ਨਾਲ ਇਕੱਠੇ ਗੱਲ ਕਰ ਸਕਣਗੇ। ਕੁਝ ਦਿਨ ਪਹਿਲਾਂ ਤਕ ਗੂਗਲ ਡੂਓ 'ਤੇ ਸਿਰਫ 8 ਲੋਕ ਹੀ ਇਕੱਠੇ ਗੱਲ ਕਰ ਪਾਂਦੇ ਸਨ ਪਰ ਇਸ ਦੀ ਗਿਣਤੀ ਵਧਾ ਕੇ 12 ਕਰ ਦਿੱਤਾ ਗਿਆ ਸੀ। ਹੁਣ ਗੂਗਲ 32 ਲੋਕਾਂ ਨੂੰ ਇਕੱਠੇ ਕਾਲ 'ਤੇ ਜੋੜਨ ਜਾ ਰਿਹਾ ਹੈ।

Karan Kumar

This news is Content Editor Karan Kumar