ਬਿਹਤਰੀਨ ਫੀਚਰਸ ਨਾਲ ਲੈਸ ਹਨ ਇਹ ਵਿੰਡੋਜ਼ ਟੈਬਲੇਟ

12/17/2017 4:56:44 PM

ਜਲੰਧਰ- ਅੱਜ ਦੇ ਸਮੇਂ 'ਚ ਆਮਤੌਰ 'ਤੇ ਕਈ ਯੂਜ਼ਰਸ ਨੂੰ ਸਮਾਰਟਫੋਨ ਜਾਂ ਲੈਪਟਾਪ ਤੋਂ ਜ਼ਿਆਦਾ ਟੈਬਲੇਟ ਪਸੰਦ ਹੁੰਦੇ ਹਨ। ਇਸ ਸਮੇਂ ਬਾਜ਼ਾਰ 'ਚ ਕਈ ਟੈਬਲੇਟ ਉਪਲੱਬਧ ਹਨ ਜੋ ਲੇਟੈਸਟ ਫੀਚਰਸ ਦੇ ਨਾਲ ਆਉਂਦੇ ਹਨ। ਹਾਲਾਂਕਿ ਬਿਹਤਰੀਨ ਫੀਚਰਸ ਅਤੇ ਲੇਟੈਸਟ ਵਿੰਡੋਜ਼ ਦੇ ਨਾਲ ਮਿਲਣ ਵਾਲੇ ਟੈਬਲੇਟਸ ਦੀ ਕੀਮਤ ਤੁਹਾਡੇ ਬਜਟ ਤੋਂ ਜ਼ਿਆਦਾ ਹੁੰਦੀ ਹੈ। ਇਸ ਰਿਪੋਰਟ 'ਚ ਅਸੀਂ ਉਨ੍ਹਾਂ ਟੈਬਲੇਟਸ ਬਾਰੇ ਦੱਸਣ ਜਾ ਰਹੇ ਹਾਂ ਜੋ ਘੱਟ ਕੀਮਤ 'ਚ ਵਿੰਡੋਜ਼ 10 ਦੇ ਨਾਲ ਉਪਲੱਬਧ ਹਨ। 

1.Chuwi Hi10 Plus
ਚਾਈਨੀਜ਼ ਬ੍ਰਾਂਡ 3huwi ਦੇ ਘੱਟ ਕੀਮਤ 'ਚ ਵਿੰਡੋਜ਼ 10 ਦੇ ਨਾਲ ਟੈਬਲੇਟ ਪੇਸ਼ ਕੀਤਾ ਹੈ। 8i 10 ਪਲੱਸ ਟੈਬਲੇਟ 'ਚ 10.8-ਇੰਚ ਦੀ ਫੁੱਲ-ਐੱਚ.ਡੀ. ਆਈ.ਪੀ.ਐੱਸ. ਡਿਸਪਲੇਅ ਹੈ ਜੋ ਇੰਟੈਲ ਐਟਮ ਐਕਸ5 ਪ੍ਰੋਸੈਸਰ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਇਸ ਵਿਚ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਮੌਜੂਦ ਹੈ। ਇਸ ਦੀ ਕੀਮਤ 187 ਡਾਲਰ (ਕਰੀਬ 11,983 ਰੁਪਏ) ਹੈ। ਇਸ ਦੇ ਨਾਲ ਹੀ ਇਸ ਵਿਚ ਤੁਹਾਨੂੰ ਯੂ.ਐੱਸ.ਬੀ.-ਸੀ ਮਿਲੇਗਾ। 

2.NuVision 8-inch
ਤੁਹਾਨੂੰ ਇਸ ਟੈਬਲੇਟ 'ਚ ਲਿਨੋਵੋ, ਡੈੱਲ ਜਾਂ ਐੱਚ.ਪੀ. ਟੈਬਲੇਟ ਵਰਗੀ ਬਿਲਡ ਕੁਆਲਿਟੀ ਤਾਂ ਨਹੀਂ ਮਿਲੇਗੀ ਪਰ ਇਸ ਦੀ ਕੀਮਤ 'ਚ ਯੂਜ਼ਰਸ ਨੂੰ ਇਕ ਬਿਹਤਰ ਹਾਰਡਵੇਅਰ ਮਿਲਦਾ ਹੈ। ਨਾਲ ਹੀ ਇਸ ਵਿਚ ਇੰਟੈਲ ਐਟਮ ਐਕਸ 5 ਪ੍ਰੋਸੈਸਰ, 2 ਜੀ.ਬੀ. ਰੈਮ, 32 ਜੀ.ਬੀ. ਸਟੋਰੇਜ ਅਤੇ 8-ਇੰਚ, 1920x1200 ਰੈਜ਼ੋਲਿਊਸ਼ਨ ਡਿਸਪਲੇਅ ਹੈ। ਇਹ ਟੈਬਲੇਟ ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ ਤੋਂ ਇਲਾਵਾ 6 ਘੰਟੇ ਦੀ ਬੈਟਰੀ ਲਾਈਫ ਦਿੰਦਾ ਹੈ। ਨਾਲ ਹੀ ਇਸ ਦਾ ਭਾਰ ਵੀ ਕਾਫੀ ਹਲਕਾ ਹੈ। ਇਹ ਵਿੰਡੋਜ਼ 10 ਦੇ ਨਾਲ ਆਉਣ ਵਾਲਾ ਬਿਹਤਰੀਨ ਵਿਕਲਪ ਹੈ। ਇਸ ਦੀ ਕੀਮਤ 11,500 ਰੁਪਏ ਹੈ। 

3. ਮਾਈਕੋਸਾਫਟ ਸਰਫੇਸ ਪ੍ਰੋ 4
ਕੀ ਕੋਈ ਟੈਬਲੇਟ ਅਸਲੀਅਤ 'ਚ ਤੁਹਾਡੇ ਲੈਪਟਾਪ ਜਾਂ ਹੋਮ ਪੀਸੀ ਨੂੰ ਬਦਲ ਸਕਦਾ ਹੈ? ਅਜਿਹੇ 'ਚ ਮਾਈਕ੍ਰੋਸਾਫਟ ਸਰਫੇਸ ਪ੍ਰੋ 4 ਇਕ ਬਿਹਤਰ ਟੈਬਲੇਟ ਹੈ। ਜਿਸ ਵਿਚ ਵਿੰਡੋਜ਼ 10 ਦਾ ਪੂਰਾ ਵਰਜਨ ਕੰਮ ਕਰਦਾ ਹੈ।