ਸੈਮਸੰਗ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਹੁਣ ਨਹੀਂ ਮਿਲੇਗੀ ਸਕਿਓਰਿਟੀ ਅਪਡੇਟ

10/09/2019 11:26:47 AM

ਗੈਜੇਟ ਡੈਸਕ– ਭਾਰਤੀ ਬਾਜ਼ਾਰ ’ਚ ਸਮਾਰਟਫੋਨ ਨੂੰ ਲੈ ਕੇ ਜੰਗ ਚੱਲ ਰਹੀ ਹੈ, ਜਿਸ ਵਿਚ ਸ਼ਾਓਮੀ ਤੋਂ ਲੈ ਕੇ ਵੀਵੋ ਤੱਕ ਨੇ ਪ੍ਰੀਮੀਅਮ ਅਤੇ ਬਜਟ ਰੇਂਜ ਦੇ ਫੋਨ ਪੇਸ਼ ਕੀਤੇ ਹਨ। ਇਸ ਕੜੀ ’ਚ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਵੀ ਪਿੱਛੇ ਨਹੀਂ ਹੈ। ਨਾਲ ਹੀ ਗਾਹਕਾਂ ਨੂੰ ਇਨ੍ਹਾਂ ਫੋਨਜ਼ ’ਚ ਲੇਟੈਸਟ ਫੀਚਰਜ਼ ਦਿੱਤੇ ਗਏ ਹਨ। ਕੁਝ ਰਿਪੋਰਟਾਂ ਮੁਤਾਬਕ, ਹੁਣ ਸੈਮਸੰਗ ਆਪਣੇ ਕੁਝ ਮੋਬਾਇਲ ਫੋਨ ਅਤੇ ਟੈਬਲੇਟਸ ’ਚ ਅਪਡੇਟ ਨਹੀਂ ਦੇਵੇਗੀ। ਦਰਅਸਲ, ਸੈਮਸੰਗ ਗਲੈਕਸੀ ਏ5 (2016), ਏ3 (2016) ਅਤੇ ਟੈਬਲੇਟ ਐੱਸ2 ਦੇ ਯੂਜ਼ਰਜ਼ ਨੂੰ ਸਕਿਓਰਿਟੀ ਅਪਡੇਟ ਨਹੀਂ ਮਿਲੇਗੀ। ਦੱਸ ਦੇਈਏ ਕਿ ਕੰਪਨੀ ਉਂਝ ਤਾਂ ਆਪਣੇ ਯੂਜ਼ਰਜ਼ ਨੂੰ ਲੇਟੈਸਟ ਫੀਚਰਜ਼ ਦਿੰਦੀ ਹੈ। 

ਰਿਪੋਰਟਾਂ ਦੀ ਮੰਨੀਏ ਤਾਂ ਗਲੈਕਸੀ ਟੈਬ ਏ (2017) ਨੂੰ ਅਲੱਗ ਕੈਟਾਗਿਰੀ ’ਚ ਰੱਖਿਆ ਹੈ, ਜਿਸ ਵਿਚ ਡਿਵਾਈਸ ਨੂੰ ਰੈਗੁਲਰ ਬੇਸਿਸ ’ਤੇ ਅਪਡੇਟ ਨਹੀਂ ਮਿਲੇਗੀ। ਨਾਲ ਹੀ ਇਸ ਡਿਵਾਈਸ ਦੇ ਯੂਜ਼ਰਜ਼ ਨੂੰ ਅਪਡੇਟ ਤਾਂ ਦਿੱਤੀ ਜਾਵੇਗੀ ਪਰ ਇਸ ਦਾ ਮਾਂ ਤੈਅ ਨਹੀਂ ਕੀਤਾ ਗਿਆ। ਉਥੇ ਹੀ ਦੂਜੇ ਪਾਸੇ ਸੈਮਸੰਗ ਗਲਕੈਸੀ ਫੋਲਡ ਅਤੇ ਗਲੈਕਸੀ ਏ50 ਵਰਗੇ ਲੇਟੈਸਟ ਪ੍ਰੋਡਕਟਸ ’ਚ ਹਰ ਮਹੀਨੇ ਅਪਡੇਟ ਮਿਲਦੀ ਰਹੇਗੀ। 

ਦੱਸ ਦੇਈਏ ਕਿ ਸਾਲ 2018 ’ਚ ਕੋਰੀਆਈ ਕੰਪਨੀ ਨੇ ਐਂਡਰਾਇਡ ਸਮਾਰਟਫੋਨ ਮੇਕਰਸ ਨਾਲ ਕੰਮ ਕਰਨ ਨੂੰ ਲੈ ਕੇ ਸਹਿਮਤੀ ਜਤਾਈ ਸੀ। ਨਾਲ ਹੀ ਯਕੀਨੀ ਕੀਤਾ ਸੀ ਕਿ ਐਂਡਰਾਇਡ ਯੂਜ਼ਰਜ਼ ਨੂੰ ਦੋ ਸਾਲਾਂ ਲਈ ਸਕਿਓਰਿਟੀ ਅਪਡੇਟ ਜ਼ਰੂਰ ਦਿੱਤੀ ਜਾਵੇਗੀ।