ਸਾਵਧਾਨ! ਤੁਸੀਂ ਵੀ ਤਾਂ ਨਹੀਂ ਇਸਤੇਮਾਲ ਕਰ ਰਹੇ ਇਹ ਐਪਸ, ਹੋ ਸਕਦਾ ਹੈ ਡਾਟਾ ਲੀਕ

02/11/2020 1:34:02 PM

ਗੈਜੇਟ ਡੈਸਕ– ਇਨ੍ਹੀ ਦਿਨੀਂ ਜਾਅਲਸਾਜ਼ ਤੁਹਾਡੇ ਨਿੱਜੀ ਡਾਟਾ ਨੂੰ ਪਾਉਣ ਲਈ ਨਵੇਂ-ਨਵੇਂ ਤਰੀਕਿਆਂ ਦਾ ਇਸਤੇਮਾਲ ਕਰ ਰਹੇ ਹਨ। ਇਸ ਦਾ ਸਭ ਤੋ ਆਸਾਨ ਤਰੀਕਾ ‘ਫਰਜ਼ੀ ਐਪਸ’ ਦਾ ਹੈ। ਜੇਕਰ ਤੁਸੀਂ ਸੋਚਦੇ ਹੋ ਕਿ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤੇ ਗਏ ਸਾਰੇ ਐਪਸ ਸੁਰੱਖਿਅਤ ਹਨ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ। ਹਾਲ ਹੀ ’ਚ ਪਲੇਅ ਸਟੋਰ ਦੇ 9 ਅਜਿਹੇ ਫਰਜ਼ੀ ਐਂਡਰਾਇਡ ਐਪਸ ਦਾ ਪਤਾ ਲੱਗਾ ਹੈ ਜਿਨ੍ਹਾਂ ਨੂੰ 4.70 ਲੱਖ ਡਾਊਨਲੋਡਸ ਮਿਲ ਚੁੱਕੇ ਹਨ। ਲੋਕ ਇਨ੍ਹਾਂ ਨੂੰ ਪਰਫਾਰਮੈਂਸ ਆਪਟੀਮਾਈਜੇਸ਼ਨ ਟੂਲ ਸਮਝ ਕੇ ਡਾਊਨਲੋਡ ਕਰਦੇ ਹਨ। ਸਾਈਬਰ ਸਕਿਓਰਿਟੀ ਨਾਲ ਜੁੜੀ ਇਕ ਜਪਾਨੀ ਕੰਪਨੀ Trend Micro ਨੇ ਆਪਣੀ ਰਿਪੋਰਟ ’ਚ ਇਨ੍ਹਾਂ ਐਪਸ ਦੇ ਫਰਜ਼ੀ ਹੋਣ ਦਾ ਦਾਅਵਾ ਕੀਤਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਸਲੀਅਤ ’ਚ ਇਹ ਐਪਸ ਫਰਜ਼ੀ ਤਰੀਕੇ ਨਾਲ ਯੂਜ਼ਰਜ਼ ਦੇ ਗੂਗਲ ਅਤੇ ਫੇਸਬੁੱਕ ਅਕਾਊਂਟ ਦਾ ਐਕਸੈਸ ਪਾ ਲੈਂਦੇ ਹਨ। 

ਇੰਝ ਕੰਮ ਕਰਦੇ ਹਨ ਇਹ ਫਰਜ਼ੀ ਐਪਸ
ਇਨ੍ਹਾਂ ਐਪਸ ਦੇ ਨਾਂ ਇਸ ਤਰ੍ਹਾਂ ਦੇ ਰੱਖੇ ਗਏ ਹਨ ਕਿ ਤੁਹਾਨੂੰ ਲੱਗੇਗਾ ਇਹ ਫੋਨ ਦੀ ਸਪੀਡ ਵਧਾ ਦੇਣਗੇ। ਉਦਾਹਰਣ ਦੇ ਤੌਰ ’ਤੇ ਇਨ੍ਹਾਂ ’ਚੋਂ ਇਕ ਐਪ ਦਾ ਨਾਂ- Speed Clean ਹੈ। ਇਨ੍ਹਾਂ ਐਪਸ ’ਚ ਵਾਇਰਸ ਲੁਕਿਆ ਹੁੰਦਾ ਹੈ। ਤੁਹਾਡੇ ਫੋਨ ਦੀ ਸਪੀਡ ਵਧਾਉਣ ਦੀ ਥਾਂ ਇਹ ਐਪਸ ਮਾਲਵੇਅਰ ਦੇ ਹਜ਼ਾਰਾਂ ਵੇਰੀਐਂਟ ਡਾਊਨਲੋਡ ਕਰਕੇ ਗੂਗਲ ਅਤੇ ਫੇਸਬੁੱਕ ਅਕਾਊਂਟ ਦਾ ਐਕਸੈਸ ਪਾ ਲੈਂਦੇ ਹਨ। ਇਹ ਐਪਸ ਇਨ੍ਹਾਂ ਅਕਾਊਂਟ ’ਤੇ ਵਿਗਿਆਪਨ ਦਿਖਾਉਂਦੇ ਹਨ ਅਤੇ ਪੈਸਾ ਕਮਾਉਂਦੇ ਹਨ। 

ਇਹ ਹਨ 9 ਫਰਜ਼ੀ ਐਪਸ 
1. Shoot Clean-Junk Cleaner,Phone Booster,CPU Cooler 
2. Super Clean Lite- Booster, Clean&CPU Cooler 
3. Super Clean-Phone Booster,Junk Cleaner&CPU Cooler 
4. Quick Games-H5 Game Center 
5. Rocket Cleaner 
6. Rocket Cleaner Lite 
7. Speed Clean-Phone Booster,Junk Cleaner&App Manager 
8. LinkWorldVPN 
9. H5 gamebox