ਕੋਰੋਨਾਵਾਇਰਸ ਕਾਰਣ ਇੰਨ੍ਹਾਂ ਕੰਪਨੀਆਂ ਦੇ ਸਮਾਰਟਫੋਨਸ ਹੋ ਸਕਦੇ ਹਨ ਮਹਿੰਗੇ

03/04/2020 9:29:12 PM

ਗੈਜੇਟ ਡੈਸਕ—ਕੋਰੋਨਾਵਾਇਰਸ (ਕੋਵਿਡ-19) ਕਾਰਣ ਇਕ ਪਾਸੇ ਜਿਥੇ ਵੱਡੇ ਤਕਨਾਲੋਜੀ ਈਵੈਂਟਸ ਰੱਦ ਹੋਏ ਹਨ, ਉੱਥੇ ਇਸ ਖਤਰਨਾਕ ਵਾਇਰਸ ਕਾਰਣ ਭਾਰਤੀ ਸਮਾਰਟਫੋਨ ਬਾਜ਼ਾਰ ਵੀ ਪ੍ਰਭਾਵਿਤ ਹੋ ਸਕਦੇ ਹਨ। ਚੀਨ 'ਚ ਮਹਾਮਾਰੀ ਦਾ ਰੂਪ ਲੈ ਚੁੱਕੇ ਇਸ ਵਾਇਰਸ ਕਾਰਣ 3 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 80 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਨਾਲ ਇਨਫੈਕਟਡ ਹਨ। ਭਾਰਤੀ ਸਮਾਰਟਫੋਨ ਬਾਜ਼ਾਰ 'ਚ ਸਭ ਤੋਂ ਜ਼ਿਆਦਾ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀਆਂ ਦਾ ਦਬਦਬਾ ਹੈ। ਇਹ ਕੰਪਨੀਆਂ ਚੀਨ ਤੋਂ ਆਪਣੇ ਸਮਾਰਟਫੋਨ ਕੰਪੋਨੈਂਟ ਨੂੰ ਮੰਗਾ ਕੇ ਭਾਰਤ 'ਚ ਅਸੈਂਬਲ ਕਰਦੀਆਂ ਹਨ। ਕੋਰੋਨਾਵਾਇਰਸ ਕਾਰਣ ਭਾਰਤ 'ਚ ਆਪਣੇ ਸਮਾਰਟਫੋਨ ਅਸੈਂਬਲ ਕਰਨ ਵਾਲੀਆਂ ਕੰਪਨੀਆਂ ਸ਼ਾਓਮੀ, ਵੀਵੋ, ਓਪੋ, ਰੀਅਲਮੀ ਦੇ ਸਮਾਰਟਫੋਨ ਦਾ ਪ੍ਰੋਡਕਸ਼ਨ ਅਤੇ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ।

ਡਿਮਾਂਡ ਅਤੇ ਸਪਲਾਈ 'ਤੇ ਪਵੇਗਾ ਅਸਰ
ਆਈ.ਡੀ.ਸੀ. ਮੁਤਾਬਕ ਨਵੇਂ ਸਮਾਰਟਫੋਨ ਦੇ ਲਾਂਚਿੰਗ ਅਗਲੀ ਤਿਮਾਹੀ 'ਚ ਸ਼ਿਫਟ ਕੀਤੀ ਜਾ ਸਕਦੀ ਹੈ। ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀਆਂ ਸ਼ਾਓਮੀ ਅਤੇ ਰੀਅਲਮੀ ਨੇ ਇਸ ਮਹੀਨੇ ਲਾਂਚ ਹੋਣ ਵਾਲੇ Realme 6 Series ਅਤੇ Redmi Note 9 Series ਦੇ ਈਵੈਂਟ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ ਕੰਪਨੀਆਂ ਨੇ ਆਪਣੇ ਇਨ੍ਹਾਂ ਸਮਾਰਟਫੋਨਸ ਦੇ ਈਵੈਂਟ ਨੂੰ ਆਨਲਾਈਨ ਸਟ੍ਰੀਮਿੰਗ ਰਾਹੀਂ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਕੰਪਨੀਆਂ ਦੇ ਕੰਪੋਨੈਂਟ ਸਟਾਕ ਤੇਜ਼ੀ ਨਾਲ ਕੰਮ ਕਰ ਰਹੇ ਹਨ। ਕੋਰੋਨਾਵਾਇਰਸ (ਕੋਵਿਡ-19) ਕਾਰਣ ਇਨ੍ਹਾਂ ਕੰਪੋਨੈਂਟ ਨੂੰ ਭਾਰਤ ਲਿਆਉਣ 'ਚ ਲਾਜਿਸਟਿਕ ਦਿੱਕਤਾਂ ਦਾ ਵੀ ਸਾਹਮਣੇ ਕਰਨਾ ਪੈ ਸਕਦਾ ਹੈ ਅਤੇ ਉਮੀਦ ਹੈ ਕਿ ਇਹ ਦਿੱਕਤਾਂ ਅਗਲੀ ਤਿਮਾਹੀ ਤਕ ਖਤਮ ਹੋਣਗੀਆਂ। ਅਜਿਹੇ 'ਚ ਭਾਰਤੀ ਸਮਾਰਟਫੋਨ ਬਾਜ਼ਾਰ ਦੇ ਡਿਮਾਂਡ ਅਤੇ ਸਪਲਾਈ 'ਤੇ ਅਸਰ ਪੈ ਸਕਦਾ ਹੈ।

ਕੀਮਤਾਂ 'ਚ ਹੋ ਸਕਦੈ ਵਾਧਾ
ਸ਼ਾਓਮੀ, ਵੀਵੋ ਅਤੇ ਓਪੋ ਦੇ ਭਾਰਤੀ ਮੋਬਾਇਲ ਅਸੈਂਬਲੀ ਯੂਨੀਟਸ 'ਚ ਕੰਪੋਨੈਂਟ ਦੇ ਸਪਲਾਈ 'ਚ ਦਿੱਕਤਾਂ ਆ ਸਦਕੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਰੀਅਲਮੀ ਦੇ ਸਮਾਰਟਫੋਨਸ ਵੀ ਓਪੋ ਹੀ ਮੈਨਿਊਫੈਕਚਰ ਕਰਦੀ ਹੈ। ਜਾਣਕਾਰੀ ਦੀ ਮੰਨੀਏ ਤਾਂ ਸਪਲਾਈ ਚੇਨ 'ਚ ਆ ਰਹੀ ਦਿੱਕਤਾਂ ਦਾ ਕਾਰਣ ਇਨ੍ਹਾਂ ਚਾਰਾਂ ਪ੍ਰਮੁੱਖ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀਆਂ ਦੇ ਸਮਾਰਟਫੋਨ ਦੀ ਕੀਮਤ 'ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

ICEA ਕਰ ਰਹੀ ਮਾਨਿਟਰ
ICEA (ਇੰਡੀਅਨ ਸੈਲੂਲਰ ਐਂਡ ਇਲੈਕਟ੍ਰਾਨਿਕ ਏਸੋਸੀਏਸ਼ਨ) ਦੇ ਚੇਅਰਮੈਨ ਪੰਕਜ ਮੋਹਿੰਦਰੂ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਆਈ.ਸੀ.ਈ.ਏ. ਕੋਰੋਨਾਵਾਇਰਸ ਨਾਲ ਪੈਦਾ ਹੋਏ ਸੰਕਟ 'ਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਕੁਝ ਹਫਤੇ ਸਮਾਰਟਫੋਨ ਬਾਜ਼ਾਰ ਲਈ ਕਾਫੀ ਨਾਜ਼ੂਕ ਹੈ ਜੇਕਰ ਸਮਾਰਟਫੋਨ ਫੈਕਟਰੀ 'ਤੇ ਕੰਮ ਪਹਿਲੇ ਦੀ ਤਰ੍ਹਾਂ ਸ਼ੁਰੂ ਨਹੀਂ ਹੋਇਆ ਤਾਂ ਭਾਰਤ 'ਚ ਮੋਬਾਇਲ ਫੋਨ ਬਾਜ਼ਾਰ 'ਤੇ ਅਸਰ ਪੈ ਸਕਦਾ ਹੈ। ਭਾਰਤੀ ਵੈਂਡਰਸ ਚੀਨੀ ਸਪਲਾਈ ਚੇਨ ਇਕੋਸਿਸਟਮ 'ਤੇ ਪੂਰੀ ਤਰ੍ਹਾਂ ਨਾਲ ਨਿਰਭਰ ਹੈ। ਤੁਹਾਨੂੰ ਦੱਸ ਦੇਈਏ ਕਿ ਚੀਨ 'ਚ ਕੋਰੋਨਾਵਾਇਰਸ (ਕੋਵਿਡ-19) ਕਾਰਣ ਕਈ ਇਲੈਕਟ੍ਰਾਨਿਕ ਅਤੇ ਮੋਬਾਇਲ ਇਕਵੀਪਮੈਂਟ ਕੰਪਨੀਆਂ ਬੰਦ ਹਨ ਜਾਂ ਫਿਰ ਬਹੁਤ ਘੱਟ ਕੰਮ ਕਰ ਰਹੀਆਂ ਹਨ।

ਭਾਰਤ 'ਚ ਸ਼ਾਓਮੀ, ਵੀਵੋ ਅਤੇ ਓਪੋ ਸਭ ਤੋਂ ਜ਼ਿਆਦਾ ਸਮਾਰਟਫੋਨ ਅਸੈਂਬਲ ਕਰਦੇ ਹਨ। ਚੀਨੀ ਸਪਲਾਈ ਚੇਨ 'ਤੇ ਨਿਰਭਰ ਇਹ ਕੰਪਨੀਆਂ ਸੀਮਿਤ ਸਮੇਂ ਲਈ ਆਪਣੇ ਸਮਾਰਟਫੋਨਸ ਦੀ ਕੀਮਤ 'ਚ ਵਾਧਾ ਕਰ ਸਕਦੀ ਹੈ। ਅਜਿਹੇ 'ਚ ਕੁਝ ਸਮੇਂ ਲਈ ਭਾਰਤ 'ਚ ਸਮਾਰਟਫੋਨ ਖਰੀਦਣਾ ਮਹਿੰਗਾ ਹੋ ਸਕਦਾ ਹੈ। ਹਾਲਾਂਕਿ, ਹੋਰ ਮੇਜਰ ਪਲੇਅਰਸ ਨੋਕੀਆ ਅਤੇ ਸੈਮਸੰਗ ਨੇ ਫਿਲਹਾਲ ਆਪਣੇ ਸਮਾਰਟਫੋਨਸ ਦੀਆਂ ਕੀਮਤਾਂ 'ਚ ਵਾਧੇ ਦੇ ਸੰਕੇਤ ਨਹੀਂ ਦਿੱਤੇ ਹਨ।

ਕੋਰੋਨਾਵਾਇਰਸ ਸਬੰਧੀ ਇਨ੍ਹਾਂ ਗੱਲਾਂ ਨੂੰ ਸਰਚ ਕਰਨ ਵੇਲੇ ਰਹੋ ਸਾਵਧਾਨ
 

ਕੋਰੋਨਾਵਾਇਰਸ ਦਾ ਅਸਰ, ਹੁਣ ਸ਼ਾਓਮੀ ਤੇ ਰੀਅਲਮੀ ਨੇ ਰੱਦ ਕੀਤਾ ਆਪਣਾ ਲਾਂਚ ਈਵੈਂਟ

 

Karan Kumar

This news is Content Editor Karan Kumar