13MP ਕੈਮਰਾ ਅਤੇ 3GB ਰੈਮ ਨਾਲ ਲਾਂਚ ਹੋਏ ਇਹ ਬਜਟ ਸਮਾਰਟਫੋਨਸ

01/22/2018 9:37:58 PM

ਜਲੰਧਰ—ਚੀਨੀ ਸਮਾਰਟਫੋਨ ਬ੍ਰਾਂਡ invens ਨੇ ਭਾਰਤ 'ਚ ਆਪਣੇ ਤਿੰਨ ਨਵੇਂ ਸਮਾਰਟਫੋਨ ਲਾਂਚ ਕੀਤੇ ਹਨ, ਜਿਨ੍ਹਾਂ ਦਾ ਨਾਂ ਡਾਇਮੰਡ 2, ਫਾਈਟਰ 1 ਅਤੇ ਫਾਈਟਰ 2 ਹੈ। ਇਹ ਤਿੰਨੋਂ ਸਮਾਰਟਫੋਨ ਬਜਟ ਸਮਾਰਟਫੋਨਸ ਹਨ। ਕੰਪਨੀ ਨੇ ਇਨ੍ਹਾਂ ਦੀ ਕੀਮਤ 7,490 ਰੁਪਏ, 8990 ਰੁਪਏ ਅਤੇ 11,400 ਰੁਪਏ ਰੱਖੀ ਹੈ। ਗਾਹਕ ਇੰਨਾਂ ਸਮਾਰਟਫੋਨਸ ਨੂੰ ਰਿਟੇਲ ਸਟੋਰਸ ਤੋਂ ਖਰੀਦ ਸਕਣਗੇ।
ਤਿੰਨਾਂ ਸਮਾਰਟਫੋਨਸ ਦੇ ਫੀਚਰਸ ਦੀ ਗੱਲ ਕਰੀਏ ਤਾਂ ਡਾਇਮੰਡ 2, ਫਾਈਟਰ 1 ਅਤੇ ਫਾਈਟਰ 2 ਤਿੰਨਾਂ 'ਚ ਹੀ 5 ਇੰਚ 720x1280 ਪਿਕਸਲ ਡਿਸਪਲੇਅ ਦਿੱਤੀ ਗਈ ਹੈ। ਆਊਟ ਆਫ ਬਾਕਸ ਇਹ ਤਿੰਨੋਂ ਸਮਾਰਟਫੋਨ ਐਂਡਰੌਇਡ 7.0 ਨੂਗਟ ਆਪਰੇਟਿੰਗ ਸਿਸਟਮ 'ਤੇ ਚੱਲਣਗੇ। ਇੰਨਾਂ ਸਮਾਰਟਫੋਨਸ 'ਚ 1.3 Ghz ਕਵਾਡ ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਡਾਇਮੰਡ 2 ਅਤੇ ਫਾਈਟਰ 1 'ਚ 2 ਜੀ.ਬੀ. ਰੈਮ ਦਿੱਤੀ ਗਈ ਹੈ। ਉੱਥੇ ਫਾਈਟਰ 2 'ਚ 3 ਜੀ.ਬੀ. ਰੈਮ ਦਿੱਤੀ ਗਈ ਹੈ। ਇਸੇ ਤਰ੍ਹਾਂ ਡਾਇਮੰਡ 2 ਅਤੇ ਫਾਈਟਰ 1 ਦੀ ਇੰਟਰਨਲ ਸਟੋਰੇਜ 16 ਜੀ.ਬੀ. ਹੈ ਅਤੇ ਫਾਈਟਰ 2 ਦੀ ਇੰਟਰਨਲ ਸਟੋਰੇਜ 32 ਜੀ.ਬੀ. ਹੈ।
ਬੈਟਰੀ ਦੀ ਗੱਲ ਕਰੀਏ ਤਾਂ ਡਾਇਮੰਡ 2 'ਚ 2800 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਉੱਥੇ ਫਾਈਟਰ 1 ਅਤੇ ਫਾਈਟਰ 2 'ਚ 3,200 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਤਿੰਨੋਂ ਸਮਾਰਟਫੋਨਸ volte (lte) ਨੂੰ ਸਪੋਰਟ ਕਰਦੇ ਹਨ। ਤਿੰਨੋਂ ਸਮਾਰਟਫੋਨ ਗਾਹਕਾਂ ਨੂੰ ਫਿਗਰਪ੍ਰਿੰਟ ਸੈਂਸਰ 'ਚ ਮਿਲਣਗੇ। ਕੈਮਰੇ ਦੀ ਗੱਲ ਕਰੀਏ ਡਾਇਮੰਡ 2 ਦੇ ਰਿਅਰ 'ਚ ਐੱਲ.ਈ.ਡੀ. ਫਲੈਸ਼ ਨਾਲ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਉੱਥੇ ਫਾਈਟਰ 1 ਅਤੇ ਫਾਈਟਰ 2 'ਚ ਐੱਲ.ਈ.ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਡਿਊਲ ਕੈਮਰਾ ਸੈਟਅਪ ਮੌਜੂਦ ਹੈ। ਫਰੰਟ ਕੈਮਰੇ ਦੀ ਗੱਲ ਕਰੀਏ ਤਾਂ ਡਾਇਮੰਡ 2 ਅਤੇ ਫਾਈਟਰ 1 'ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਉੱਥੇ ਫਾਈਟਰ 2 'ਚ ਐੱਲ.ਈ.ਡੀ. ਫਲੈਸ਼ ਨਾਲ ਸੈਲਫੀ ਲਈ 8 ਮੈਗਾਪਿਕਸਲ ਕੈਮਰਾ ਮਿਲੇਗਾ