100Mbps ਤੱਕ ਦੀ ਸਪੀਡ ਦਿੰਦੇ ਹਨ ਇਹ ਬ੍ਰਾਡਬੈਂਡ ਪਲਾਨਸ, 1000 ਰੁਪਏ ਤੋਂ ਵੀ ਘੱਟ ਹੈ ਕੀਮਤ

06/29/2020 1:20:50 AM

ਗੈਜੇਟ ਡੈਸਕ-ਇੰਨਾਂ ਦਿਨੀਂ ਇੰਟਰਨੈੱਟ ਦੀ ਖਪਤ ਇਕ ਦਮ ਵਧ ਗਈ ਹੈ। ਜੇਕਰ ਤੁਸੀਂ ਆਪਣੇ ਲਈ ਕਿਫਾਇਤੀ ਕੀਮਤ ਵਾਲੇ ਬ੍ਰਾਡਬੈਂਡ ਪਲਾਨ ਦੀ ਭਾਲ ਕਰ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਜਿਓ, ਏਅਰਟੈੱਲ ਅਤੇ ਬੀ.ਐੱਸ.ਐੱਨ.ਐੱਲ. ਦੇ ਕੁਝ ਖਾਸ ਪਲਾਨਸ ਨੂੰ ਲੇ ਕੇ ਆਏ ਹਾਂ। ਇਨ੍ਹਾਂ ਪਲਾਨਸ 'ਚ ਤੁਹਾਨੂੰ 20Mbps ਤੋਂ ਲੈ ਕੇ 100Mbps ਤੱਕ ਦੀ ਸਪੀਡ ਮਿਲੇਗੀ ਇਸ ਤੋਂ ਇਲਾਵਾ ਡਾਟਾ ਅਤੇ ਕਾਲਿੰਗ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। 

699 ਰੁਪਏ ਵਾਲਾ ਜਿਓ ਦਾ ਬ੍ਰਾਡਬੈਂਡ ਪਲਾਨ
ਜੇਕਰ ਤੁਹਾਡੇ ਇਲਾਕੇ 'ਚ ਜਿਓ ਦੀ ਸਰਵਿਸ ਚੱਲ ਰਹੀ ਹੈ ਤਾਂ ਤੁਹਾਡੇ ਲਈ ਜਿਓ ਦਾ ਬ੍ਰਾਂਜ ਪਲਾਨ ਸਭ ਤੋਂ ਬਿਹਤਰ ਰਹੇਗਾ। ਇਸ ਬ੍ਰਾਡਬੈਂਡ ਪਲਾਨ ਦਾ ਬੇਸ ਪ੍ਰਾਈਸ 699 ਰੁਪਏ ਹੈ ਪਰ ਟੈਕਸ ਲੱਗਣ ਤੋਂ ਬਾਅਦ ਇਸ ਦੀ ਕੀਮਤ 824 ਰੁਪਏ ਹੋ ਜਾਵੇਗੀ। ਇਸ ਪਲਾਨ 'ਚ ਯੂਜ਼ਰਸ ਨੂੰ 100 ਐੱਮ.ਬੀ.ਪੀ.ਐੱਸ. ਦੀ ਸਪੀਡ ਨਾਲ 100ਜੀ.ਬੀ. ਡਾਟਾ ਨਾਲ ਲਾਕਡਾਊਨ ਆਫਰ ਦੇ ਚੱਲਦੇ ਜ਼ਿਆਦਾ 150 ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਮਿਲੇਗੀ। ਬੈਨੀਫਿਟਸ ਦੀ ਗੱਲ ਕਰੀਏ ਤਾਂ ਜਿਓ ਇਸ ਪਲਾਨ 'ਚ ਟੀ.ਵੀ. ਵੀਡੀਓ ਕਾਲਿੰਗ, ਗੇਮਿੰਗ, ਜਿਓ ਸਿਨੇਮਾ ਅਤੇ ਜਿਓ ਸਾਵਨ ਦੀ ਮੁਫਤ ਸਬਸਕਰੀਪਸ਼ਨ ਦੇ ਰਹੀ ਹੈ।

799 ਰੁਪਏ ਵਾਲਾ ਏਅਰਟੈੱਲ ਦਾ ਬ੍ਰਾਡਬੈਂਡ ਪਲਾਨ
ਘਰੋਂ ਕੰਮ ਕਰਨ ਵਾਲੇ ਯੂਜ਼ਰਸ ਲਈ 799 ਰੁਪਏ ਵਾਲਾ ਏਅਰਟੈੱਲ ਦਾ ਬ੍ਰਾਡਬੈਂਡ ਪਲਾਨ ਬੈਸਟ ਹੈ। ਇਸ 'ਚ ਯੂਜ਼ਰਸ ਨੂੰ 150ਜੀ.ਬੀ. ਡਾਟਾ 100ਐੱਮ.ਬੀ.ਪੀ.ਐੱਸ. ਨਾਲ ਮਿਲੇਗਾ। ਇਸ 'ਚ ਵੀ ਯੂਜ਼ਰਸ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਕਰ ਸਕਣਗੇ। ਇਸ ਤੋਂ ਇਲਾਵਾ ਏਅਰਟੈੱਲ ਯੂਜ਼ਰਸ ਨੂੰ ਏਅਰਟੈੱਲ ਐਕਸਟ੍ਰੀਮ ਦੀ ਮੁਫਤ ਸਬਸਕਰੀਪਸ਼ਨ ਵੀ ਮਿਲੇਗੀ।

749 ਰੁਪਏ ਵਾਲਾ ਬੀ.ਐੱਸ.ਐੱਨ.ਐੱਲ. ਦਾ ਬ੍ਰਾਡਬੈਂਡ ਪਲਾਨ
ਬੀ.ਐੱਸ.ਐੱਨ.ਐੱਲ. ਦੇ 749 ਰੁਪਏ ਵਾਲੇ ਬ੍ਰਾਡਬੈਂਡ ਪਲਾਨ 'ਚ ਯੂਜ਼ਰਸ ਨੂੰ 50 ਐੱਮ.ਬੀ.ਪੀ.ਐੱਸ. ਦੀ ਸਪੀਡ ਨਾਲ 300 ਜੀ.ਬੀ. ਡਾਟਾ ਮਿਲੇਗਾ। ਸਮੇਂ ਤੋਂ ਪਹਿਲਾਂ ਡਾਟਾ ਖਤਮ ਹੋ ਜਾਣ 'ਤੇ ਡਾਟਾ ਸਪੀਡ ਘੱਟ ਕੇ 2 ਐੱਮ.ਬੀ.ਪੀ.ਐੱਸ. ਰਹਿ ਜਾਵੇਗੀ।

Karan Kumar

This news is Content Editor Karan Kumar