IPL ਦੇ ਸ਼ੌਕੀਨਾਂ ਲਈ ਇਹ ਹਨ ਬਿਹਤਰੀਨ ਮੋਬਾਇਲ ਐਪਸ

04/06/2018 2:36:20 PM

ਜਲੰਧਰ- ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ 7 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੈੱਲ) ਦਾ ਖੁਮਾਰ ਭਾਰਤ ਸਮੇਤ ਪੂਰੀ ਦੁਨੀਆ 'ਤੇ ਚੜਣ ਵਾਲੀ ਹੈ। ਪਰ ਕੁਝ 9PL ਲਵਰਸ ਅਜਿਹੇ ਵੀ ਹਨ ਜੋ ਕੰਮ ਦੀ ਵਿਵਸਥਾ ਦੇ ਕਾਰਨ ਟੀ. ਵੀ. 'ਤੇ ਮੈਚ ਦੀ ਅਪਡੇਟ ਲੈਣ 'ਚ ਅਸਮਰਥ ਰਹਿੰਦੇ ਹਨ, ਅਜਿਹੇ 'ਚ ਅਸੀਂIPL ਦੇ ਸ਼ੌਕੀਨਾਂ ਲਈ ਕੁਝ ਅਜਿਹੀਆਂ ਐਪਸ ਦੀ ਜਾਣਕਾਰੀ ਦੇ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਉਹ IPL ਮੈਚ ਦੀ ਅਪਡੇਟ ਲੈ ਸਕਣਗੇ।

CRICBUZZ
ਜੇਕਰ ਤੁਸੀਂ ਬਿਨਾਂ ਟੀ. ਵੀ.  ਦੇ ਆਪਣੇ ਸਮਾਰਟਫੋਨ 'ਤੇ IPL ਦੇ ਮੈਚ ਦੀ ਪਲ-ਪਲ ਦੀ ਜਾਣਕਾਰੀ ਤੋਂ ਅਪਡੇਟ ਰਹਿਣਾ ਚਾਹੁੰਦੇ ਹਨ ਤਾਂ ਇਸ ਐਪ ਨੂੰ ਆਪਣੇ ਫੋਨ 'ਚ ਡਾਊਨਲੋਡ ਕਰ ਸਕਦੇ ਹਨ। ਇਹ ਐਪ ਐਂਡ੍ਰਾਇਡ ਅਤੇ ਆਈ. ਓ. ਐੱਸ ਪਲਟੇਫਾਰਮ ਦੋਨਾਂ ਲਈ ਉਪਲੱਬਧ ਹੈ। ਇਸ ਐਪ ਦੇ ਰਾਹੀਂ ਤੁਸੀਂ ਪਿਛਲੇ ਮੈਚ ਦੀ ਅਪਡੇਟ ਲੈ ਸਕਦੇ ਹੋ।

HOTSTAR
ਜੇਕਰ ਤੁਹਾਡੇ ਫੋਨ 'ਚ 8otstar ਐਪ ਹੈ ਤਾਂ ਫਿਰ ਟੀ. ਵੀ. ਦੀ ਕੀ ਜਰੂਰਤ ਹੈ। ਇਸ ਐਪ ਰਾਹੀਂ ਤੋਂ ਯੂਜ਼ਰਸ ਮੈਚ ਦੀ ਲਾਈਵ ਸਟ੍ਰੀਮ ਵੇਖ ਸਕਦੇ ਹਨ। ਹਾਟਸਟਾਰ ਨੇ 299 ਆਲ ਸਪੋਰਟਸ ਪੈਕ”ਨੂੰ ਇਕ ਨਵਾਂ ਰੋਲ ਬਣਾਇਆ ਹੈ, ਜੋ ਤੁਹਾਨੂੰ ਆਈ. ਪੀ. ਐੱਲ ਨੂੰ ਦੇਖਣ ਦੀ ਇਜ਼ਾਜਤ ਦਿੰਦਾ ਹੈ। ਨਾਲ ਹੀ ਯੂਜ਼ਰ ਹੋਰ ਸਪੋਰਟਸ ਮੈਚਾਂ ਨੂੰ ਲਾਈਵ ਵੇਖ ਸਕਦੇ ਹੋ। ਪੈਕ ਦੀ ਵੈਧਤਾ ਇਕ ਸਾਲ ਲਈ ਹੈ। 

OFFICIAL IPL 2017 APP
ਜੇਕਰ ਤੁਸੀਂ ਬਿਨਾਂ ਕਿਸੇ ਇਸ਼ਤਿਹਾਰ ਦੇ ਫਟਾਫਟ ਕ੍ਰਿਕੇਟ ਦਾ ਆਨੰਦ ਚੁੱਕਣਾ ਚਾਹੁੰਦੇ ਹੋ ਤਾਂ ਤੁਸੀਂ OFFICIAL IPL 2017 APP ਨੂੰ ਡਾਊਨਲੋਡ ਕਰ ਸਕਦੇ ਹੋ। ਇਸ ਐਪ ਰਾਹੀਂ ਯੂਜ਼ਰਸ ਪਲ-ਪਲ ਦੀ ਅਪਡੇਟ ਲੈ ਸਕਦੇ ਹਨ। ਨਾਲ ਹੀ ਇਸ 'ਚ ਵੀਡੀਓ ਹਾਈਲਾਈਟਸ ਦੇ ਨਾਲ ਕੁਮੈਂਟਰੀ ਅਤੇ ਕਈ ਫੀਚਰਸ ਹਨ। ਯੂਜ਼ਰਸ ਇਸ ਐਪ 'ਚ ਨਿਊਜ਼, ਫੋਟੋਸਟ੍ਰੀਮ ਅਤੇ ਐਕਸਕਲੁਸਿਵ ਇੰਟਰਵਿਯੂ ਵੇਖ ਸਕਦੇ ਹੋ। 

ESPNCRICINFO CRICKET
ਜੇਕਰ ਤੁਸੀਂ ਕ੍ਰਿਕੇਟ ਨਾਲ ਜੁੜੀਆਂ ਸਾਰੀਆਂ ਖਬਰਾਂ ਅਤੇ ਲਾਈਵ ਅਪਡੇਟ ਦੀ ਚਾਹਤ ਰੱਖਦੇ ਹੋ ਤਾਂ ਇਹ ਐਪ ਤੁਹਾਡੇ ਲਈ ਬੈਸਟ ਸਾਬਿਤ ਹੋ ਸਕਦੀ ਹੈ। ਇਸ ਐਪ 'ਚ ਵੀ ਤੁਸੀ IPL ਮੈਚ ਦੀ ਲਾਈਵ ਅਪਡੇਟ ਲੈ ਸਕਦੇ ਹੋ। ਨਾਲ ਹੀ ਇਹ ਐਪ ਯੂਜ਼ਰਸ ਨੂੰ ਆਪਣੀ ਪੰਸਦ ਦੀਆਂ ਖਬਰਾਂ ਜਾਂ ਵੀਡੀਓ ਨੂੰ ਬੁੱਕਮਾਰਕ ਕਰਨ ਦੀ ਆਪਸ਼ਨ ਵੀ ਦਿੰਦੀ ਹੈ। ਰਿਮਾਇੰਡ ਲਈ ਇਸ 'ਚ ਕੈਲੇਂਡਰ ਦਿੱਤਾ ਗਿਆ ਹੈ,  ਜਿੱਥੇ ਜਾ ਕੇ ਤੁਸੀਂ ਆਪਣੇ ਮੈਚ ਦਾ ਸਮਾਂ ਅਤੇ ਦਿਨ ਫਿਕਸ ਕਰ ਰਿਮਾਇੰਡਰ ਸੈੱਟ ਕਰ ਸਕਦੇ ਹੋ।

CricketCountry
IPL ਦੇ ਸ਼ੌਕੀਨਾਂ ਇਸ ਐਪ 'ਚ ਆਪਣੀ ਪੰਸਦੀਦਾ ਟੀਮ ਦੇ ਮੈਚ ਦਾ ਲਾਈਵ ਅਪੇਡਟ ਲੈ ਸਕਦੇ ਹਨ। ਇਸ ਦੇ ਨਾਲ ਹੀ ਇਸ ਐਪ 'ਚ ਕ੍ਰਿਕੇਟ ਲਵਰਸ ਨੂੰ ਵੀਡੀਓ ਸਕੋਰਕਾਰਡ, ਫਾਸਟ ਸਕੋਰ ਅਤੇ ਇਕ- ਇਕ ਬਾਲ ਦੀ ਅਪਡੇਟ ਮਿਲੇਗੀ। ਇਸ ਦੇ ਨਾਲ ਹੀ ਯੂਜ਼ਰਸ ਇਸ ਐਪ 'ਚ ਕ੍ਰਿਕੇਟ ਜਗਤ ਨਾਲ ਜੁੜੀ ਸਾਰੀਆਂ ਖਬਰਾਂ ਨੂੰ ਵੀ ਪੜ ਸਕਦੇ ਹੋ।