ਇਹ 5 ਬਿਹਤਰੀਨ ਗੈਜੇਟਸ ਆਲਸੀ ਲੋਕਾਂ ਦੇ ਜੀਵਨ ਨੂੰ ਬਣਾਉਣਗੇ ਬਿਹਤਰ

08/19/2017 7:02:51 PM

ਜਲੰਧਰ-ਹਾਲ ਹੀ 'ਚ ਪੂਰੀ ਦੁਨੀਆ 'ਚ ਮੌਜ਼ੂਦ ਆਲਸੀ ਲੋਕਾਂ 'ਤੇ ਹੋਏ ਸਰਵੇਂ 'ਚ ਸਾਹਮਣੇ ਆਇਆ ਹੈ ਕਿ ਭਾਰਤ 'ਚ ਆਲਸੀ ਲੋਕਾਂ ਦੀ ਗਿਣਤੀ ਕਾਫੀ ਵੱਧ ਗਈ ਹੈ। ਇਸ ਨੂੰ ਦੇਖਦੇ ਹੋਏ ਅਸੀਂ ਤੁਹਾਨੂੰ ਅਜਿਹੇ ਆਲਸੀ ਲੋਕਾਂ ਲਈ ਬਣਾਏ ਗਏ ਟਾਪ 5 ਬਿਹਤਰੀਨ ਗੈਜੇਟ ਬਾਰੇ ਦੱਸਣ ਜਾ ਰਹੇ ਹਾਂ , ਜੋ ਉਨ੍ਹਾਂ ਦੇ ਜੀਵਨ ਲਈ ਬਹੁਤ ਹੀ ਕੰਮ ਆਉਣਗੇ।

1.Exercise Chair
ਇਹ ਚੇਅਰ ਕਿਸੇ ਆਮ ਐਕਸਰਸਾਈਜ਼ ਚੇਅਰ ਦੀ ਤਰ੍ਹਾਂ ਨਹੀਂ ਹੈ। ਆਇਰਲੈਂਡ 'ਚ ਇੰਜੀਅਨਰਿੰਗ ਦੇ ਵਿਦਿਆਰਥੀ Ronan Brenne ਨੇ ਬਣਾਇਆ ਹੈ, ਇਸ ਨੂੰ ਉਨ੍ਹਾਂ ਲੋਕਾਂ ਲਈ ਬਣਾਇਆ ਗਿਆ ਹੈ, ਜੋ ਬਿਸਤਰ 'ਤੇ ਪੈ ਕੇ ਮੂਵੀਜ਼ ਦੇਖਣਾ ਪਸੰਦ ਕਰਦੇ ਹਨ। ਇਸ 'ਤੇ ਬੈਠ ਕੇ ਮੂਵੀ ਦੇਖਣ ਲਈ ਤੁਹਾਨੂੰ ਪਸੀਨਾ ਵਹਾਉਣਾ ਪਵੇਗਾ। ਇਸ ਡਿਵਾਈਸ 'ਤੇ ਮੂਵੀ ਜਾਂ ਟੀ. ਵੀ. ਸੀਰਿਅਲ ਤਾਂ ਚੱਲੇਗਾ, ਜਦੋਂ ਤੁਸੀਂ ਐਕਸਰਸਾਈਜ਼ ਬਾਈਕ 'ਤੇ ਤੈਅ ਰਫਤਾਰ 'ਚ ਸਾਈਕਲਿੰਗ ਕਰੋਗੇ। ਜੇਕਰ ਤੁਹਾਡੀ ਸਪੀਡ ਸਲੋ ਹੋਵੇਗੀ ਤਾਂ ਮੂਵੀ ਨਹੀਂ ਚੱਲੇਗੀ।

2.Self-Streaming Mugs-
ਇਸ ਮੱਗ 'ਚ ਚਾਹ ਜਾਂ ਕਾਫੀ ਪਾਉਣ 'ਤੇ ਆਪਣੇ ਆਪ ਹਿਲਣ ਲੱਗੇਗਾ ਅਤੇ ਕਾਫੀ, ਚੀਨੀ ਜਾਂ ਚਾਹ ਆਪਣੇ ਆਪ ਘੁਲਣ ਲੱਗੇਗੀ ਇਸ ਮੱਗ ਰਾਹੀਂ ਤੁਹਾਨੂੰ ਆਪਣੀਆ ਗੁੱਟਾਂ ਨੂੰ ਕਸ਼ਟ ਦੇਣ ਨਹੀਂ ਪਵੇਗਾ।

3. Hair dryer stand
ਜੇਕਰ ਤੁਸੀਂ ਆਪਣੇ ਵਾਲਾਂ ਨੂੰ ਸੰਵਾਰਨ ਦੇ ਸ਼ੌਕੀਨ ਹੋ ਪਰ ਹੇਅਰ ਡ੍ਰਾਇਰ ਹੱਥਾਂ ਨਾਲ ਫੜਨਾ ਤੁਹਾਨੂੰ ਪਸੰਦ ਨਹੀਂ ਹੈ ਤਾਂ ਇਹ ਸਟੈਂਡ ਤੁਹਾਡੇ ਲਈ ਬਣਾਇਆ ਗਿਆ ਹੈ ਇਹ ਸਟੈਂਡ ਘੁਮਾਓਦਾਰ ਹੈ ਅਤੇ ਤੁਸੀਂ ਜਿੱਥੇ ਵੀ ਆਪਣਾ ਸਿਰ ਲੈ ਕੇ ਜਾਉਗੇ ਇਹ ਸਟੈਂਡ ਉਸੇਂ ਪਾਸੇ ਘੁੰਮ ਜਾਵੇਗਾ।

4. Wear chair-
ਇਸ ਚੇਅਰ ਪਹਿਨ ਸਕਦੇ ਹੋ। ਇਹ ਵਜ਼ਨ 'ਚ ਕਾਫੀ ਹਲਕੀ ਹੈ, ਇਸ ਲਈ ਯੂਜ਼ਰ ਇਸ ਨੂੰ ਪਹਿਨ ਕੇ ਘੁੰਮ ਸਕਦਾ ਹੈ ਅਤੇ ਪਹਿਨੀ ਹੋਈ ਕੁਰਸੀ 'ਤੇ ਬੈਠ ਕੇ ਕਿਤੇ ਵੀ ਆਰਾਮ ਕਰ ਸਕਦਾ ਹੈ।

5. Self-Licking Ice Cream Con
ਇਸ ਕੋਨ 'ਚ ਆਈਸਕਰੀਮ ਖਾਣ ਲਈ ਤੁਹਾਨੂੰ ਕੋਨ ਨੂੰ ਘੁਮਾਉਣ ਨਹੀਂ ਹੋਵੇਗਾ। ਇਸ ਨੂੰ ਜੀਭ ਨਾਲ ਲਗਾਉਣ 'ਤੇ ਇਹ ਆਪਣੇ ਆਪ ਘੁੰਮਣ ਲੱਗੇਗਾ ਅਤੇ ਤੁਸੀਂ ਆਸਾਨੀ ਨਾਲ ਆਈਸਕਰੀਮ ਦਾ ਆਨੰਦ ਪ੍ਰਾਪਤ ਲੈ ਸਕਦੇ ਹੈ।