ਬਿਨਾ ਟੱਚ ID ਦੇ ਲੀਕ ਹੋਇਆ ਐਪਲ ਆਈਫੋਨ 8 ਦਾ ਡਿਜ਼ਾਈਨ

07/31/2017 1:06:16 PM

ਜਲੰਧਰ- ਐਪਲ ਆਈਫੋਨ 8 ਦਾ ਇਕ ਖਾਸ ਫੀਚਰ ਐਪਲ ਦੇ ਸਮਾਰਟ, ਸਪੀਕਰ, ਹੋਮਪਾਡ ਲਈ firmware ਦੇ ਰਾਹੀ ਸਾਹਮਣੇ ਆਇਆ ਹੈ। ਐਪਲ ਨੇ firmware ਨੂੰ ਆਪਣੇ ਹੋਮਪਾਡ ਲਈ ਜਾਰੀ ਕੀਤਾ ਸੀ, ਜੋ ਕਿ ਇਸ ਸਾਲ ਦਸੰਬਰ 'ਚ ਲਾਂਚ ਲਈ ਤਿਆਰ ਹੈ। ਸਾਹਮਣੇ ਆਏ firmware ਤੋਂ ਪਤਾ ਚੱਲਿਆ ਹੈ ਕਿ ਹੋਮਪਾਡ ਇਕ ਪੂਰਨ ਆਈ. ਓ. ਐੱਸ. ਸਟੈਕ 'ਤੇ ਚੱਲਦਾ ਹੈ ਅਤੇ ਇਹ ਫੀਚਰਸ ਦੀ ਸਮਰੱਥਾ ਅਤੇ ਸੰਭਾਵਿਤ ਐੱਲ. ਈ. ਡੀ. ਮੈਟ੍ਰਿਕਸ ਨਾਲ ਆਉਂਦਾ ਹੈ। ਇਸ ਤੋਂ ਇਲਾਵਾ firmware 'ਚ ਐਪਲ ਆਈਫੋਨ 8 ਦੇ ਕੁਝ ਹੋਰ ਫੀਚਰਸ ਦਾ ਸੰਕੇਤ ਦਿੱਤੇ ਗਏ ਹਨ, ਜਿਸ 'ਚ infraredface detection ਸ਼ਾਮਿਲ ਹੈ। 

ਹੋਮਪਾਡ ਫਰਮਵੇਅਰ 'ਚ ਇਨਫ੍ਰਾਰੈੱਡ ਫੇਸ ਦਾ ਪਤਾ ਲਾਉਣ ਦੇ ਕਈ ਸੰਦਰਭ ਸਨ, ਜੋ ਬਾਇਓਮੈਟ੍ਰਿਕਕਿਟ ਫ੍ਰੇਮਵਰਕ ਦੇ ਅੰਦਰ ਸਥਿਤ ਸਨ। ਇਸ ਰੂਪਰੇਖਾ 'ਚ ਵਰਤਮਾਨ 'ਚ ਆਈਫੋਨ 'ਚ ਟੱਚ ਆਈ. ਡੀ. ਦਾ ਸੰਕੇਤ ਹੈ। ਇਨ੍ਹਾਂ ਕੁਝ ਸੰਦਰਭ 'ਚੋਂ ਇਕ 'FaceDetect' ਸੁਵਿਧਾ ਸ਼ਾਮਿਲ ਹੈ। ਇਹ ਸੰਦਰਭ ਕੋਡਨੇਮ 'Pearl' ਦੇ ਅੰਤਰਗਤ ਸਾਹਮਣੇ ਆਇਆ ਹੈ। ਆਈਫੋਨ ਲਈ ਇਹ 'D22' ਡਰਾਇੰਗ ਹੈ। ਫਰਮਵੇਅਰ ਦੇ ਅੰਦਰ 'D22' ਦਾ ਇਕ ਚਿੱਤਰ ਹੈ। ਇਸ 'ਚ ਈਅਰਪੀਸ ਅਤੇ ਕੈਮਰਾ ਸੈਂਸਰ ਫਿੱਟ ਹੈ, ਜਿਸ ਤਰ੍ਹਾਂ ਪਿਛਲੇ ਰੈਂਡਰ 'ਚ ਦੇਖਿਆ ਗਿਆ ਹੈ। ਐਪਲ ਆਪਣੇ ਆਉਣ ਵਾਲੇ ਡਿਵਾਈਸ ਆਈਫੋਨ 8 'ਚ ਟੱਚ. ਆਈ. ਬਟਨ ਦਾ ਉਪਯੋਗ ਕਰ ਸਕਦੀ ਹੈ