CES ''ਚ ਸ਼ੋਅਕੇਸ ਹੋਇਆ ਬੈਟਰੀ ਪਾਵਰਡ ਫਾਇਰ ਟਰੱਕ, ਤੰਗ ਗਲੀਆਂ ਵਿਚ ਵੀ ਆਸਾਨੀ ਨਾਲ ਬੁਝਾਏਗਾ ਅੱਗ

01/09/2020 12:53:22 PM

ਗੈਜੇਟ ਡੈਸਕ– ਲਾਸ ਵੇਗਾਸ 'ਚ ਚੱਲ ਰਹੇ ਕੰਜ਼ਿਊਮਰ ਇਲੈਕਟ੍ਰਾਨਿਕ ਸ਼ੋਅ (CES 2020) ਦੌਰਾਨ ਨਵੇਂ ਉਤਪਾਦਾਂ ਤੋਂ ਇਲਾਵਾ ਆਧੁਨਿਕ ਤਕਨੀਕ 'ਤੇ ਆਧਾਰਤ ਇਲੈਕਟ੍ਰਿਕ ਵਾਹਨ ਵੀ ਦੁਨੀਆ ਦੇ ਸਾਹਮਣੇ ਲਿਆਂਦੇ ਜਾ ਰਹੇ ਹਨ।
ਈਵੈਂਟ ਦੌਰਾਨ ਬੈਟਰੀ 'ਤੇ ਕੰਮ ਕਰਨ ਵਾਲੇ ਅਜਿਹੇ ਫਾਇਰ ਟਰੱਕ ਨੂੰ ਸ਼ੋਅਕੇਸ ਕੀਤਾ ਗਿਆ, ਜੋ ਤੰਗ ਗਲੀਆਂ ਵਿਚ ਅੱਗ ਲੱਗਣ 'ਤੇ ਉਸ ਨੂੰ ਬੁਝਾਉਣ 'ਚ ਕਾਫੀ ਮਦਦਗਾਰ  ਸਾਬਤ ਹੋਵੇਗਾ।  ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਸ ਟਰੱਕ ਦੇ ਪਿਛਲੇ ਪਾਸੇ ਦਿੱਤਾ ਗਿਆ ਵਾਟਰ ਟੈਂਕ ਯੂਨਿਟ 125 ਗੈਲਨ(ਲਗਭਗ 473 ਲਿਟਰ) ਪਾਣੀ ਸਟੋਰ ਕਰ ਸਕਦਾ ਹੈ। ਇਸ ਛੋਟੇ ABLE ਫਾਇਰ ਰਿਸਪੌਂਸ ਵ੍ਹੀਕਲ(FRV) ਨੂੰ ਕੰਜ਼ਿਊਮਰ ਇਲੈਕਟ੍ਰਾਨਿਕਸ ਸ਼ੋਅ ਵਿਚ ਮੌਜੂਦ ਪੈਨਾਸੋਨਿਕ ਦੇ ਮੰਚ 'ਤੇ ਪਹਿਲੀ ਵਾਰ ਦੁਨੀਆ ਸਾਹਮਣੇ ਦਿਖਾਇਆ ਗਿਆ ਹੈ।

ਟਰੱਕ 'ਚ ਮੌਜੂਦ ਹਨ ਸਾਰੇ ਇਲੈਕਟ੍ਰਿਕ ਯੰਤਰ
ਇਸ ਇਲੈਕਟ੍ਰਿਕ ਟਰੱਕ ਵਿਚ ਉਹ ਸਾਰੇ ਯੰਤਰ ਮੌਜੂਦ ਹਨ, ਜੋ ਫੁਲ ਸਾਈਜ਼ ਫਾਇਰ ਟਰੱਕ ਵਿਚ ਦੇਖੇ ਜਾ ਸਕਦੇ ਹਨ।

ਪ੍ਰਦੂਸ਼ਣ ਨਹੀਂ ਕਰੇਗਾ ਇਹ ਟਰੱਕ
ਇਸ ਟਰੱਕ ਨੂੰ ਪੂਰੀ ਤਰ੍ਹਾਂ ਇਲੈਕਟ੍ਰਿਕ ਬਣਾਇਆ ਗਿਆ ਹੈ, ਮਤਲਬ ਇਹ ਬਿਨਾਂ ਪ੍ਰਦੂਸ਼ਣ ਕੀਤਿਆਂ ਕੰਮ ਕਰੇਗਾ,ਜਿਸ ਨਾਲ ਚੌਗਿਰਦੇ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ।

ਕਾਰੋਬਾਰੀ ਅਤੇ ਸਰਕਾਰੀ ਏਜੰਸੀਆਂ ਲਈ ਖਾਸ ਹੈ ਇਹ ਟਰੱਕ
ਇਸ ਨੂੰ ਜਾਪਾਨ ਦੀ ਇਲੈਕਟ੍ਰਾਨਿਕਸ ਕੰਪਨੀ ਪੈਨਾਸੋਨਿਕ ਅਤੇ ਅਮਰੀਕੀ ਇਲੈਕਟ੍ਰਿਕ ਵ੍ਹੀਕਲ ਨਿਰਮਾਤਾ ਕੰਪਨੀ ਟ੍ਰੋਪੋਸ ਮੋਟਰਸ(“ropos Motors) ਨਾਲ ਮਿਲ ਕੇ ਤਿਆਰ ਕੀਤਾ ਹੈ। ਟ੍ਰੋਪੋਸ ਮੋਟਰਸ ਦੇ ਡਿਜ਼ਾਈਨਰਜ਼ ਨੇ ਕਿਹਾ ਹੈ ਕਿ ਲੋੜ ਪੈਣ 'ਤੇ ਇਸ ਟਰੱਕ ਨੂੰ ਵੱਡੇ ਤੇ ਛੋਟੇ ਇਲਾਕਿਆਂ ਵਿਚ ਅੱਗ ਬੁਝਾਉਣ ਲਈ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਇਸ ਦੀ ਪ੍ਰਫਾਰਮੈਂਸ ਕਾਫੀ ਚੰਗੀ ਹੈ। ਐਮਰਜੈਂਸੀ ਕ੍ਰਿਊ ਨੂੰ ਇਸ ਰਾਹੀਂ ਕੰਮ ਕਰਨ ਵਿਚ ਕਾਫੀ ਸਹੂਲਤ ਰਹੇਗੀ। ਇਸ ਨੂੰ ਘਰ ਦੇ ਅੰਦਰ ਲੱਗੀ ਅੱਗ ਨੂੰ ਬੁਝਾਉਣ ਲਈ ਵੀ ਕਾਫੀ ਸੁਰੱਖਿਅਤ ਮੰਨਿਆ ਜਾ ਰਿਹਾ ਹੈ। ਪੈਨਾਸੋਨਿਕ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਸ ਨੂੰ ਇਲੈਕਟ੍ਰੀਕਲ ਬਣਾਉਣ ਅਤੇ ਕੁਨੈਕਟੀਵਿਟੀ ਨਾਲ ਜੁੜੇ ਹੱਲ ਲੱਭਣ ਲਈ ਅਸੀਂ ਕਾਫੀ ਕੰਮ ਕੀਤਾ ਹੈ। ਇਸ ਨੂੰ ਕਾਰੋਬਾਰ ਤੇ ਸਰਕਾਰੀ ਏਜੰਸੀਆਂ ਲਈ ਖਾਸ ਤੌਰ 'ਤੇ ਤਿਆਰ ਕੀਤਾ ਗਿਆ ਹੈ।

            

ABLE FIRE RESPONSE VEHICLE SPECIFICATIONS 
ਡ੍ਰਾਈਵ ਟਰੇਨ : ਆਲ-ਇਲੈਕਟ੍ਰਿਕ
ਵੇਰੀਏਬਲ ਰੇਂਜ :  65 ਤੋਂ 193KM
ਵੱਧ ਤੋਂ ਵੱਧ ਰਫਤਾਰ : 64 Km/h
ਚਾਰਜਿੰਗ ਰਿਕੁਆਇਰਮੈਂਟਸ : 110 v outlet
ਡਾਈਮੈਂਸ਼ਨਜ਼ : 6.5 (ਲੰਬਾਈ)*4.5 (ਚੌੜਾਈ)*12.5 ਫੁੱਟ (ਉਚਾਈ)

EQUIPMENT SPECIFICATIONS
ਵਾਟਰ ਟੈਂਕ :  125 ਗੈਲਨ ਕਪੈਸਟੀ
ਇਲੈਕਟ੍ਰਿਕ ਵਾਟਰ ਪੰਪ  : 9 ਹਾਰਸਪਾਵਰ
ਫੋਮ ਟੈਂਕ  : 5 ਗੈਲਨ ਕਪੈਸਟੀ 
ਸਕਸ਼ਨ ਹੋਜ਼  : 20 ਫੁੱਟ ਦੀ ਲੰਬਾਈ
ਵਾਟਰ ਹੋਜ਼  : ਕਵਰ ਕਰੇਗਾ100 ਫੁੱਟ ਦੀ ਦੂਰੀ