24 ਫਰਵਰੀ ਨੂੰ ਭਾਰਤ ''ਚ ਲਾਂਚ ਹੋਵੇਗਾ ਰੀਅਲਮੀ ਦਾ ਇਹ ਸਮਾਰਟਫੋਨ

02/22/2020 9:34:38 PM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਕੰਪਨੀ ਰੀਅਲਮੀ ਆਪਣਾ ਪਹਿਲਾਂ 5ਜੀ ਕੁਨੈਕਟੀਵਿਟੀ ਵਾਲਾ ਸਮਾਰਟਫੋਨ ਰੀਅਲਮੀ ਐਕਸ50 ਪ੍ਰੋ (Realme X50 Pro) 24 ਫਰਵਰੀ ਨੂੰ ਭਾਰਤ 'ਚ ਲਾਂਚ ਕਰੇਗੀ। ਇਹ ਕੰਪਨੀ ਦਾ ਪਹਿਲਾ ਸਮਾਰਟਫੋਨ ਹੋਵੇਗਾ ਜੋ 5ਜੀ ਕਨੈਕਟੀਵਿਟੀ ਨਾਲ ਸਨੈਪਡਰੈਗਨ 865 ਪ੍ਰੋਸੈਸਰ ਨਾਲ ਲੈਸ ਹੋਵੇਗਾ। ਪੀ.ਟੀ.ਆਈ. ਦੇ ਰਿਪੋਰਟ ਮੁਤਾਬਕ ਭਾਰਤ 'ਚ ਇਸ ਫੋਨ ਦੀ ਕੀਮਤ 50,000 ਰੁਪਏ ਦੇ ਕਰੀਬ ਹੋ ਸਕਦੀ ਹੈ। ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਭਾਰਤ 'ਚ ਅਜੇ 5ਜੀ ਨੈੱਟਵਰਕ ਦਾ ਰੋਲਆਊਟ ਸ਼ੁਰੂ ਨਹੀਂ ਹੋਇਆ ਹੈ।

ਭਾਰਤ ਦਾ ਪਹਿਲਾ 5ਜੀ ਫੋਨ
ਫਰੰਟ ਕੈਮਰੇ ਲਈ ਡਿਸਪਲੇਅ ਦੇ ਟਾਪ-ਲੈਫਟ 'ਚ ਪੰਚ-ਹੋਲ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ ਗਲੋਬਲੀ 24 ਫਰਵਰੀ ਨੂੰ ਮੈਡ੍ਰਿਡ 'ਚ ਹੋਣ ਵਾਲੇ ਈਵੈਂਟ 'ਚ ਅਨਾਊਂਸ ਕੀਤਾ ਜਾਵੇਗਾ। ਇਸ ਸਮਾਰਟਫੋਨ 'ਚ ਕੰਪਨੀ ਕੁਆਲਕਾਮ ਦਾ ਫਲੈਗਸ਼ਿਪ ਸਨੈਪਡਰੈਗਨ 865 ਪ੍ਰੋਸੈਸਰ ਦੇਣ ਵਾਲੀ ਹੈ ਅਤੇ ਇਸ ਨੂੰ ਭਾਰਤ ਦੇ ਪਹਿਲੇ 5ਜੀ ਸਮਾਰਟਫੋਨ ਦੇ ਤੌਰ 'ਤੇ ਮਾਰਕੀਟ 'ਚ ਉਤਾਰਿਆ ਜਾ ਸਕਦਾ ਹੈ। Realme X50 Pro 5G ਦੇ ਬਾਕੀ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 90Hz ਸੁਪਰ AMOLED  ਫੁਲਸਕਰੀਨ ਡਿਸਪਲੇਅ ਅਤੇ ਕੰਪਨੀ ਦੀ ਨਵੀਂ 65W  ਸੁਪਰਡਾਰਟ ਚਾਰਜ ਫਾਸਟ ਚਾਰਜਿੰਗ ਤਕਨਾਲੋਜੀ ਮਿਲੇਗੀ।

Karan Kumar

This news is Content Editor Karan Kumar