ਸੈਮਸੰਗ ਦੇ ਇਸ ਸਮਾਰਟਫੋਨ ਦੀ ਕੀਮਤ ''ਚ ਹੋਈ 1 ਹਜ਼ਾਰ ਰੁਪਏ ਦੀ ਕਟੌਤੀ

01/02/2020 9:20:46 PM

ਗੈਜੇਟ ਡੈਸਕ—ਸੈਮਸੰਗ ਨੇ ਗਲੈਕਸੀ ਏ ਸੀਰੀਜ਼ ਦੇ ਮਸ਼ਹੂਰ ਸਮਾਰਟਫੋਨ A30s ਦੀ ਕੀਮਤ ਨੂੰ ਘੱਟ ਕਰ ਦਿੱਤਾ ਹੈ। 1 ਹਜ਼ਾਰ ਰੁਪਏ ਦੀ ਕਟੌਤੀ ਤੋਂ ਬਾਅਦ ਇਸ ਦਾ 4ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵਾਲਾ ਵੇਰੀਐਂਟ 15,999 ਰੁਪਏ ਦਾ ਹੋ ਗਿਆ ਹੈ। ਪਿਛਲੇ ਮਹੀਨੇ ਕੰਪਨੀ ਨੇ ਇਸ ਫੋਨ ਦੇ 64ਜੀ.ਬੀ. ਵਾਲੇ ਵੇਰੀਐਂਟ ਨੂੰ ਵੀ 1 ਹਜ਼ਾਰ ਰੁਪਏ ਦਾ ਪ੍ਰਾਈਸ ਕਟ ਦਿੱਤਾ ਸੀ। ਮਿਡ-ਰੇਂਜ ਸੈਗਮੈਂਟ 'ਚ ਗਲੈਕਸੀ ਏ30ਐੱਸ ਕਈ ਸ਼ਾਨਦਾਰ ਫੀਚਰ ਅਤੇ ਪ੍ਰੀਮੀਅਮ ਡਿਜ਼ਾਈਨ ਨਾਲ ਆਉਂਦਾ ਹੈ।

ਗਲੈਕਸੀ ਏ30ਐੱਸ ਦੇ ਫੀਚਰਸ
ਫੋਨ 'ਚ 6.4 ਇੰਚ ਦੀ ਐੱਚ.ਡੀ.+ਇਨਫਿਨਿਟੀ-ਵੀ ਸੁਪਰ AMOLED ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 720x1560 ਪਿਕਸਲ ਹੈ। ਐਂਡ੍ਰਾਇਡ 9 ਪਾਈ 'ਤੇ ਬੇਸਡ OneUI 'ਤੇ ਕੰਮ ਕਰਨ ਵਾਲਾ ਇਹ ਸਮਾਰਟਫੋਨ ਸੈਮਸੰਗ ਦੁਆਰਾ ਡਿਵੈੱਲਪ ਕੀਤੇ ਗਏ Exynos 7904 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 15ਵਾਟ ਦੀ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਕੰਪਨੀ ਨੇ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਹੈ।

ਇਸ 'ਚ 25 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਨਾਲ ਇਕ 8 ਮੈਗਾਪਿਕਸਲ ਦਾ ਅਲਟਰਾ-ਵਾਇਡ-ਐਂਗਲ ਲੈਂਸ ਅਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਗਲੈਕਸੀ ਏ30ਐੱਸ 'ਚ 16 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਫੋਨ ਤਿੰਨ ਕਲਰ ਆਪਸ਼ਨ ਪ੍ਰਿਜ਼ਮ ਕ੍ਰਸ਼ ਬਲੈਕ, ਪ੍ਰਿਜ਼ਮ ਕ੍ਰਸ਼ ਵਾਇਲੇਟ ਅਤੇ ਪ੍ਰਿਜ਼ਮ ਕ੍ਰਸ਼ ਵ੍ਹਾਈਟ 'ਚ ਆਉਂਦਾ ਹੈ। ਫੋਨ 'ਚ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ। ਕੁਨੈਕਟੀਵਿਟੀ ਲਈ ਇਸ 'ਚ  4g, VoLTE, 3G, ਵਾਈ-ਫਾਈ, ਬਲੂਟੁੱਥ, ਐੱਨ.ਐੱਫ.ਸੀ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਵਰਗੇ ਆਪਸ਼ਨਸ ਦਿੱਤੇ ਗਏ ਹਨ।

Karan Kumar

This news is Content Editor Karan Kumar