Asus ਦੇ ਇਸ ਸਮਾਰਟਫੋਨ ਦੀ ਕੀਮਤ ''ਚ ਹੋਈ ਕਟੌਤੀ

09/23/2017 5:50:19 PM

ਜਲੰਧਰ-ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ, ਜਿਸ ਨਾਲ ਸਮਾਰਟਫੋਨਜ਼ ਬਰਾਂਡ ਆਪਣੇ ਪ੍ਰੋਡਕਟ ਨੂੰ ਬਿਹਤਰੀਨ ਤਰੀਕੇ ਨਾਲ ਬਾਜ਼ਾਰ 'ਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਤਰ੍ਹਾਂ ਹੀ ਤਾਈਵਾਨ ਦੀ ਕੰਪਨੀ Asus Zenfone 3 Max 5.5 (ZC553KL) ਸਮਾਰਟਫੋਨ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। ਇਸ ਸਮਾਰਟਫੋਨ ਦੀ ਕੀਮਤ 14,999 ਰੁਪਏ ਸੀ, ਪਰ ਹੁਣ ਇਸ ਦੀ ਕੀਮਤ 'ਚ 2000 ਰੁਪਏ ਦੀ ਕਟੌਤੀ ਕਰ ਦਿੱਤੀ ਗਈ ਹੈ, ਜਿਸ ਨਾਲ ਇਹ ਸਮਾਰਟਫੋਨ ਹੁਣ 12,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। Asus ਦੇ ਇਸ ਸਮਾਰਟਫੋਨ ਨੂੰ ਸਾਰੇ ਈ-ਕਾਮਰਸ ਸਾਈਟਾਂ ਜਿਵੇ ਕਿ ਫਲਿੱਪਕਾਰਟ , ਅਮੇਜ਼ਨ , ਸਨੈਪਡੀਲ ਅਤੇ ਪੂਰੇ ਭਾਰਤ 'ਚ ਆਸੁਸ ਐਕਸਕਲੂਸਿਵਲੀ ਸਟੋਰਾਂ 'ਤੇ ਉਪਲੱਬਧ ਕੀਤਾ ਜਾਵੇਗਾ।

Zenfone 3 Max 5.5 (ZC553KL) ਸਮਾਰਟਫੋਨ ਨੂੰ ਪਿਛਲੇ ਸਾਲ ਦਸੰਬਰ 'ਚ 17,999 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ। ਇਸ ਤੋਂ ਬਾਅਦ ਇਸ ਸਾਲ ਦੀ ਸ਼ੁਰੂਆਤ 'ਚ ਇਸ ਦੀ ਕੀਮਤ ਘੱਟ ਕੀਤੀ ਗਈ ਸੀ। ਕੀਮਤ 'ਚ ਕਟੌਤੀ ਤੋਂ ਬਾਅਦ ਇਸ ਸਮਾਰਟਫੋਨ ਦਾ ਨਾਂ ਇਸ ਪ੍ਰਾਈਸ ਰੇਂਜ 'ਚ 4100 ਐੱਮ. ਏ. ਐੱਚ. ਦੀ ਬੈਟਰੀ ਵਾਲੇ ਫੋਨ 'ਚ ਸ਼ਾਮਿਲ ਹੋ ਗਿਆ ਹੋ ਗਿਆ ਹੈ, ਜੋ ਕਿ ਸੁਪਰ ਬੱਚਤ ਮੋਡ ਅਤੇ ਰੀਵਰਸ ਚਾਰਜਿੰਗ ਸੁਪੋਰਟ ਨਾਲ ਆਉਦਾ ਹੈ। ਰੀਵਰਸ ਫੀਚਰ ਸਮਾਰਟਫੋਨ ਨੂੰ ਪਾਵਰ ਬੈਂਕ ਦੇ ਰੂਪ 'ਚ ਵਰਤੋਂ ਕਰਨ ਦੀ ਸਹੂਲਤ ਦਿੰਦਾ ਹੈ। 

ਇਸ ਸਮਾਰਟਫੋਨ 'ਚ 5.5 ਇੰਚ ਡਿਸਪਲੇਅ ਫੁੱਲ ਐੱਚ. ਡੀ. (1920x1080 ਪਿਕਸਲ) ਡਿਸਪਲੇਅ  ਨਾਲ 2.5D ਕਵਰਡ ਗਲਾਸ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 505 ਜੀ. ਪੀ. ਯੂ. ਅਤੇ 3 ਜੀ. ਬੀ. ਰੈਮ ਨਾਲ ਸਨੈਪਡ੍ਰੈਗਨ 430 ਆਕਟਾ-ਕੋਰ 64 ਬਿਟ ਪ੍ਰੋਸੈਸਰ 'ਤੇ ਚੱਲਦਾ ਹੈ । ਇਸ ਤੋਂ ਇਲਾਵਾ ਸਮਾਰਟਫੋਨ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ 128 ਜੀ. ਬੀ. ਤੱਕ ਮਾਈਕ੍ਰੋਐੱਸਡੀ ਕਾਰਡ ਨਾਲ ਵਧਾਇਆ ਜਾ ਸਕਦਾ ਹੈ। 

ਇਸ ਸਮਾਰਟਫੋਨ 'ਚ ਫੋਟੋਗ੍ਰਾਫੀ ਲਈ ਰਿਅਰ ਕੈਮਰਾ ਨਾਲ f/2.0 ਅਪਚਰ ਨਾਲ 16 ਮੈਗਾਪਿਕਸਲ ਦਾ ਕੈਮਰਾ ਅਤੇ 8 ਮੈਗਾਪਿਕਸਲ ਫ੍ਰੰਟ ਕੈਮਰੇ ਨਾਲ ਅਪਚਰ f/2.2 ਦਿੱਤਾ ਗਿਆ ਹੈ। ਜਿਸ 'ਚ ਐੱਚ. ਡੀ. ਆਰ. , ਘੱਟ ਰੌਸ਼ਨੀ ਸ਼ਾਟਸ ਅਤੇ ਬਿਊਟੀਫਿਕੇਸ਼ਨ ਮੋਡਜ਼ ਵਰਗੇ ਫੀਚਰਸ ਦਿੱਤੇ ਗਏ ਹਨ। 
ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ USB OTG, ਡਿਊਲ ਸਿਮ, 4G LTE,  ਵਾਈ-ਫਾਈ 802.11 b/g/n, ਵਾਈ-ਫਾਈ ਡਾਇਰੈਕਟ , ਬਲੂਟੁੱਥ 4.1 ਦਿੱਤੇ ਗਏ ਹਨ। ਇਹ ਇਕ ਰਿਅਰ ਫਿੰਗਰਪ੍ਰਿੰਟ ਸੈਂਸਰ ਨਾਲ ਆਉਦਾ ਹੈ ਅਤੇ ਇਹ ਸਮਾਰਟਫੋਨ ਐਂਡਰਾਇਡ 6.0 ਮਾਰਸ਼ਮੈਲੋ ਆਧਾਰਿਤ ਹੈ।