ਇਸ ਭਾਰਤੀ ਕੰਪਨੀ ਨੇ ਲਾਂਚ ਕੀਤਾ ਆਪਣਾ ਫੀਚਰ ਫੋਨ

10/17/2017 1:18:35 AM

ਜਲੰਧਰ—ਘਰੇਲੂ ਸਮਾਰਟਫੋਨ ਨਿਰਮਾਤਾ ਕੰਪਨੀ ਜ਼ੀਓਕਸ ਮੋਬਾਈਲਸ ਨੇ ਮਾਰਕੀਟ 'ਚ ਆਪਣਾ ਨਵਾਂ ਫੀਚਰ ਫੋਨ ਲਾਂਚ ਕੀਤਾ ਹੈ। ਇਸ ਨਵੇਂ ਫੀਚਰ ਫੋਨ ਦਾ ਨਾਂ 'ਸਟਾਰਜ ਰਾਕਰ' ਹੈ ਅਤੇ ਕੰਪਨੀ ਨੇ ਇਸ ਦੀ ਕੀਮਤ 1,100 ਰੁਪਏ ਰੱਖੀ ਗਈ ਹੈ।
ਜ਼ੀਓਕਸ ਮੋਬਾਈਲਸ ਦੇ ਮੁੱਖ ਅਧਿਕਾਰੀ ਦੀਪਰ ਕਾਬੁ ਨੇ ਇਕ ਬਿਆਨ 'ਚ ਕਿਹਾ ਕਿ ਅਸੀਂ ਆਪਣੇ ਕਾਮਪੈਕਟ ਇੰਟਰਟੇਨਮੈਂਟ ਬਾਕਸ ਸਟਾਰਜ ਰਾਕਰ ਨੂੰ ਲਿਆ ਕੇ ਖੁਸ਼ ਹਾਂ। ਇਹ ਫੀਚਰ ਫੋਨ ਕਈ ਭਾਸ਼ਾਵਾਂ 'ਚ ਕੰਮ ਕਰਦਾ ਹੈ। ਇਹ ਫੋਨ ਚਾਰ ਰੰਗਾਂ 'ਚ ਖਰੀਦਣ ਲਈ ਉਪਲੱਬਧ ਹੋਵੇਗਾ।


ਸਟਾਰਜ ਰਾਕਰ ਫੋਨ
ਇਹ ਨਵਾਂ ਫੋਨ ਆਟੋ-ਕਾਲ ਰਿਕਾਡਿੰਗ ਦੀ ਸੁਵਿਧਾ ਨਾਲ ਲੈਸ ਹੈ ਜੋ ਕਿ ਇਨਕਮਿੰਗ ਅਤੇ ਆਓਟਗੋਇੰਗ ਦੋਵਾਂ ਕਾਲਸ ਨੂੰ ਵਧੀਆ ਕੁਆਲਟੀ ਦੀ ਆਵਾਜ਼ ਨਾਲ ਰਿਕਾਰਡ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਇਕ ਡਿਊਲ ਸਿਮ ਫੀਚਰ ਫੋਨ ਹੈ ਜਿਸ ਦੀ ਬੈਟਰੀ ਸਮਰਥਾ 1650 ਐੱਮ.ਏ.ਐੱਚ. ਹੈ। ਉੱਥੇ ਇਸ ਨਵੇਂ ਫੋਨ 'ਚ ਬਲੂਟੁੱਥ ਅਤੇ ਜੀ.ਪੀ.ਆਰ.ਐੱਸ. ਫੀਚਰਸ ਵੀ ਮੌਜੂਦ ਹੈ।