ਪਹਿਲੀ ਵਾਰ iOS 11 ਨਾਲ ਆਈਫੋਨ 8 ਦੀ ਤਸਵੀਰ ਆਈ ਸਾਹਮਣੇ

06/11/2017 11:58:54 AM

ਜਲੰਧਰ- ਐਪਲ ਦਾ ਨਵਾਂ ਆਈਫੋਨ 8 ਸਤੰਬਰ ਮਹੀਨੇ 'ਚ ਲਾਂਚ ਹੋਣ ਵਾਲਾ ਹੈ। ਲਾਂਚ ਤੋਂ ਪਹਿਲਾਂ ਹੀ ਨਵੇਂ ਆਈਫੋਨ ਨੂੰ ਲੈ ਕੇ ਟੈਕ ਜਗਤ 'ਚ ਕਾਫੀ ਚਰਚਾ ਛਾਈ ਹੋਈ ਹੈ ਪਰ ਇਸ ਵਿਚਕਾਰ ਆਈਫੋਨ 8 ਨੂੰ ਲੈ ਕੇ ਆਈ ਇਕ ਰਿਪੋਰਟ ਦੇ ਮੁਤਾਬਕ ਇਸ ਵਾਰ iDrop ਨਿਊਜ਼ ਨੇ ਐਪਲ ਆਈਫੋਨ 8 ਦੀ ਤਸਵੀਰ ਜਾਰੀ ਕੀਤੀ ਹੈ, ਜਿਸ 'ਚ ਨਵੀਂ ਆਈਫੋਨ ਕੰਪਨੀ ਦੇ ਨਵੇਂ ਓ. ਐੱਸ. iOS11 'ਤੇ ਚੱਲਦਾ ਨਜ਼ਰ ਆ ਰਿਹਾ ਹੈ। 
ਨਵੇਂ ਆਈਫੋਨ 8 ਦੀ ਗੱਲ ਕਰੀਏ ਤਾਂ ਇਸ ਦਾ ਫਰੰਟ ਪੈਨਲ ਤਸਵੀਰ 'ਚ ਨਜ਼ਰ ਆ ਰਿਹਾ ਹੈ, ਜੇਕਰ ਇਸ ਲੀਕ ਤਸਵੀਰ 'ਤੇ ਯਕੀਨ ਕੀਤਾ ਜਾਵੇ ਤਾਂ ਆਉਣ ਵਾਲੇ ਆਈਫੋਨ 8 'ਚ ਗਲਾਸ ਬੈਕ, ਬੇਜ਼ਲਲੈਸ ਡਿਸਪਲੇ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਇਸ ਤਸਵੀਰ 'ਚ ਆਈਫੋਨ 8 'ਚ ਹੋਮ ਬਟਨ ਵੀ ਨਜ਼ਰ ਨਹੀਂ ਆ ਰਿਹਾ, ਜਿਸ ਦਾ ਸਾਫ ਮਤਲਬ ਹੈ ਕਿ ਆਈਫੋਨ 8 ਇੰਬੇਡਡ ਹੋਮ ਬਟਨ ਸੈਂਸਰ ਨਾਲ ਆਵੇਗਾ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਆਈਫੋਨ 8 'ਚ ਚਾਰਜਿੰਗ ਪੈਡ ਵੀ ਹਵੇਗਾ, ਜਿਸ ਦੀ ਮਦਦ ਤੋਂ ਵਾਇਰਲੈੱਸ ਕੀਤੀ ਜਾ ਸਕੇਗੀ।
ਇਸ ਤੋਂ ਇਲਾਵਾ ਆਈਫੋਨ 8 ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ ਕਿ ਇਸ 'ਚ ਐਜ਼-ਟੂ-ਐਜ਼ 5.1 ਇੰਚ ਦਾ ਡਿਸਪਲੇ ਹੋਵੇਗਾ। ਇਸ 'ਚ ਕਵਰਡ ਗਲਾਸ ਬੈਕ ਬਾਡੀ ਅਤੇ ਵਾਇਰਲੈੱਸ ਚਾਰਜਿੰਗ ਦਿੱਤੀ ਜਾ ਸਕਦੀ ਹੈ। ਇਸ ਵਾਰ ਕੰਪਨੀ ਆਪਣੇ ਸਿਗਨੇਚਰ ਹੋਮ ਬਟਨ ਨੂੰ ਵੀ ਸਮਾਰਟਫੋਨ ਤੋਂ ਹਟਾ ਸਕਦੀ ਹੈ। ਇਸ ਦੀ ਕੀਮਤ ਨੂੰ ਲੈ ਕੇ ਇਕ ਰਿਪੋਰਟ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਈਫੋਨ 8 $1000 ਲਗਭਗ 65,000 ਰੁਪਏ ਤੋਂ ਸ਼ੁਰੂ ਹੋਵੇਗੀ। ਐਪਲ ਆਪਣੇ ਨਵੇਂ ਆਈਫੋਨ ਨਾਲ ਹੀ ਆਪਣੇ 10 ਸਾਲਾਂ ਦਾ ਜਸ਼ਨ ਮਨਾਇਆ ਅਤੇ ਇਸ ਸਾਲ ਦਾ ਆਈਫੋਨ ਕਈ ਨਵੇਂ ਅਤੇ ਰਿਡੀਜ਼ਆਇਨ ਫੀਚਰਸ ਅਤੇ ਸਪੈਸੀਫਿਕੇਸ਼ਨ ਨਾਲ ਆ ਸਕਦਾ ਹੈ।