15,000 ਰੁਪਏ ਤੋਂ ਘੱਟ ਕੀਮਤ ''ਚ ਮਿਲਣ ਵਾਲੇ ਬਿਹਤਰੀਨ ਸਮਾਰਟਫੋਨਜ਼

02/25/2017 6:27:22 PM

ਜਲੰਧਰ: 2017 ''ਚ ਬਹੁਤ ਸਾਰੇ ਸਮਾਰਟਫੋਨਜ਼ ਮਾਰਕੀਟ ''ਚ ਲਾਂਚ ਹੋਏ ਹਨ। ਜਿਨ੍ਹਾਂ ਦਾ ਦਬਦਬਾ ਵੀ ਕਾਫੀ ਵੇਖਣ ਨੂੰ ਮਿਲਿਆ । ਅੱਜ ਕੱਲ 15,000 ਰੁਪਏ ਦੀ ਕੀਮਤ ਦੇ ਸੈਗਮੈਂਟ ''ਚ ਕਈ ਸਮਾਰਟਫੋਨਜ਼ ਮੌਜ਼ੂਦ ਹਨ। ਅਸੀਂ ਤੁਹਾਡੇ ਲਈ ਇਸ ਕੀਮਤ ਰੇਜ਼ ''ਚ ਬਿਹਤਰੀਨ ਸਮਾਰਟਫੋਨਜ਼ ਦੀ ਸੂਚੀ ਲੈ ਕੇ ਆਏ ਹਾਂ ਜਿਸ ਚੋਂ ਇਕ ਤੁਹਾਡੀ ਪੰਸਦੀਦਾ ਆਪਸ਼ਨ ਬਣ ਸਕਦੀ ਹੈ ਅਤੇ  ਇਹ ਸਮਾਰਟਫੋਨਜ਼ ਰੀਵਿਯੂ ਰਿਪੋਰਟ ਮੁਤਾਬਕ ਲਿਸਟ ਕੀਤੇ ਗਏ ਹਨ।

ਸ਼ਿਓਮੀ ਰੈਡ ਮੀ ਨੋਟ 4

ਮੈਟਲ ਬਾਡੀ ਵਾਲੇ ਇਸ ਫੋਨ ''ਚ ਸਨੈਪਡਰੈਗਨ 625 ਚਿਪਸੈੱਟ ਹੈ। ਕੈਮਰੇ ਦੀ ਪਰਫਾਰਮੈਂਸ ਵੀ ਕਾਫੀ ਵਧੀਆ ਹੈ। ਇਸ ''ਚ ਰਿਮੋਟ ਐਪ ਦੇ ਰਾਹੀ ਡਿਵਾਈਸ ਕੰਟਰੋਲ ਕੀਤਾ ਜਾਵੇਗਾ। ਬਹੁਤ ਜ਼ਿਆਦਾ ਪ੍ਰੀ ਇੰਸਟਾਲ ਐਪ ਅਤੇ ਫਾਸਟ ਚਾਰਜਿੰਗ ਸਪੋਟ ਦੀ ਗੈਰ ਮੋਜੂਦਗੀ ਨੂੰ ਕਦੇ ਮੰਨਿਆ ਨਹੀਂ ਜਾਵੇਗਾ। 4 ਜੀ. ਬੀ ਰੈਮ ਅਤੇ 64 ਜੀ. ਬੀ ਸਟੋਰੇਜ ਵੇਰਿਅੰਟ ਦੀ ਕੀਮਤ 12,999 ਰੁਪਏ ਹੈ। ਸਾਡੇ ਹਿਸਾਬ ਨਾਲ ਸ਼ਿਓਮੀ ਰੈਡ ਮੀ ਨੋਟ 4 ਇਸ ਪਰਾਈਸ ਰੇਜ਼ ਦੇ ਬਿਹਤਰੀਨ ਸਮਾਰਟਫੋਨ ''ਚ ਇਕ ਹੈ।

ਲੇਨੋਵੋ ਜੈੱਡ2 ਪਲਸ
ਲੇਨੋਵੋ ਜੈੱਡ2 ਪਲਸ ਪਹਿਲਾ 20,000 ਰੁਪਏ ਵਾਲੇ ਕੀਮਤ ਰੇਜ਼ ਦੇ ਬਿਹਤਰ ਸਮਾਰਟਫੋਨ ''ਚ ਆਉਦਾ ਸੀ। ਪਰ ਹੁਣ ਇਸ ਫੋਨ ਦੀ ਕੀਮਤ ''ਚ ਕਾਫੀ ਕਟੌਤੀ ਕੀਤੀ ਗਈ ਹੈ। ਇਸ ਸਮੇਂ ਲਿਸਟ ''ਚ ਇਸ ਦਾ ਦੂੱਜਾ ਸਥਾਨ ਹੈ। ਸਨੈਪਡਰੈਗਨ 820 ਚਿਪਸੈਟ ਦੇ ਨਾਲ ਆਉਣ ਵਾਲਾ ਇਹ ਲਿਸਟ ਦਾ ਇਕ ਮਾਤਰ ਫੋਨ ਹੈ। ਜ਼ੈੱਡ 2 ਪਲਸ ਰਿਵੀਯੂ ''ਚ 5 ਇੰਚ ਦੀ ਸਕ੍ਰੀਨ ਹੈ। ਫਿੰਗਰ ਪ੍ਰਿੰਟ ਸੈਂਸਰ ਸਕ੍ਰੀਨ ਦੇ ਹੇਠਾਂ ਮੌਜੂਦ ਹੈ ਅਤੇ ਇਹ ਟੱਚ ਪੈਡ ਦੀ ਤਰ੍ਹਾਂ ਕੰਮ ਕਰਦਾ ਹੈ। ਸਾਇਨੋਜੈਸਮੋਡ ਦੇ ਕਾਰਣ ਯੂਜ਼ਰਸ ਨੂੰ ਇੰਟਰਫੇਸ ''ਚ ਐਂਡਰਾਇਡ ਵਰਗਾ ਅਨੁਭਵ ਮਿਲੇਗਾ। ਇਸ ਫੋਨ ''ਚ 3500Mah ਦੀ ਬੈਟਰੀ ਹੈ। ਜੋ ਅਸਾਨੀ ਨਾਲ ਇਕ ਦਿਨ ਚੱਲ ਸਕਦੀ ਹੈ।

ਹਾਨਰ 6 ਐਕਸ
ਹਾਨਰ 6 ਐਕਸ ਇਸ ਕੀਮਤ ਰੇਜ਼ ''ਚ ਇਕ ਭਰੋਸੇਮੰਦ ਸਮਾਰਟਫੋਨ ਹੈ। ਮੈਟਲ ਬਾਡੀ ਹੱਥਾ ''ਚ ਵਧੀਆ ਅਹਿਸਾਸ ਦਿੰਦੀ ਹੈ। ਫੋਨ ਦੇਖਣ ''ਚ ਵਧੀਆ ਹੈ। ਕਿਰੀਨ 625 ਚਿੱਪਸੈਟ ਰੈਡ ਮੀ ਨੋਟ 4 ਦੇ ਸਨੈਪਡਰੈਗਨ 625 ਤੋਂ ਤੇਜ਼ ਨਹੀਂ ਹੈ। ਪਰ ਇਹ ਅਸਾਨੀ ਨਾਲ ਜ਼ਿਆਦਾ ਗੇਮ ਅਤੇ ਐਪ ਨੂੰ ਹੈਡਲ ਕਰਦਾ ਹੈ। ਹਾਨਰ 6 ਐਕਸ ਦੀ ਸਭ ਤੋਂ ਅਹਿਮ ਖਾਸੀਅਤ ਡਿਊਲ ਕੈਮਰਾ ਸੈਟਅਪ ਹੈ। ਦੂੱਜਾ ਸੈਂਸਰ ਡੈਪਥ ਇੰਫੋਰਮੇਸ਼ਨ ਕੈਪਚਰ ਕਰਦਾ ਹੈ। ਜਿਸ ਤਰ੍ਹਾਂ ਰੀਵਿਯੂ ਦੇ ਦੌਰਾਨ ਲਗਾ ਕਿ ਡਿਊਲ ਕੈਮਰਾ ਸੈਟਅਪ ਮਹਿਜ਼ ਵਿਖਾਇਆ ਹੀ ਗਿਆ ਹੈ। ਅਸੀਂ ਘੱਟ ਰੋਸ਼ਨੀ ''ਚ ਜ਼ਿਆਦਾ ਬੇਹਤਰ ਪਰਫਾਰਮੈਨਸ ਦੀ ਉਮੀਦ ਕਰ ਰਹੇ ਸਨ। ਬੈਟਰੀ ਇੰਨੀ ਜ਼ਿਆਦਾ ਪਾਵਰਫੁੱਲ ਹੈ ਕਿ ਇਕ ਦਿਨ ਚੱਲ ਜਾਵੇਗੀ। ਦੇਖਿਆ ਜਾਵੇਗਾ ਹਾਨਰ 6 ਐਕਸ ''ਚ ਕੁਝ ਵੀ ਅਨੋਖਾ ਨਹੀਂ ਹੈ। ਪਰ ਇਹ ਸ਼ਿਓਮੀ ਰੈੱਡ ਮੀ ਨੋਟ ਦਾ ਵਧੀਆ ਆਪਸ਼ਨ ਹੈ।

ਮੋਟੋ 4ਜੀ ਪਲਸ

ਇਸ ਲਿਸਟ ''ਚ ਮੋਟੋ 4ਜੀ ਪਲਸ ਇਕਲਾ ਫੋਨ ਹੈ ਜਿਸ ਨੂੰ ਐਂਡਰਾਇਡ ਨੂਗਟ ਅਪਡੇਟ ਮਿਲਿਆ ਹੈ। ਐਡ੍ਰਾਇਡ ਦੇ ਲੇਟੇਸਟ ਵਰਜ਼ਨ ''ਚ ਚੱਲਣ ਤੋਂ ਇਲਾਵਾ ਮੋਟੋ 4ਜੀ ਪਲਸ ਲਗਭਗ ਹਰ ਡਿਪਾਟਮੈਂਟ ''ਚ ਵਧੀਆ ਪਰਫਾਰਮੈਨਸ ਹੈ। ਫ੍ਰੰਟ ਪੈਨਲ ''ਚ ਮੋਜੂਦ ਫਿੰਗਰ ਪ੍ਰਿੰਟ ਸੈਂਸਰ ਵੀ ਕਾਫੀ ਤੇਜ਼ ਹੈ। 32 ਜੀ. ਬੀ ਸਟੋਰੇਜ ਨਾਲ ਤੁਹਾਨੂੰ ਜ਼ਿਆਦਾ ਮੁਸ਼ਕਿਲ ਨਹੀਂ ਆਵੇਗੀ। 25 ਵਾਟ ਦਾ ਟਰਬੋ ਪਾਵਰ ਚਾਰਜਰ ਵੀ ਫੋਨ ਨੂੰ ਤੇਜ਼ੀ ਨਾਲ ਚਾਰਜ ਕਰਦਾ ਹੈ। ਜੇ ਤੁਸੀਂ ਮੋਟੋ 4ਜੀ ਪਲਸ ਨੂੰ ਖਰੀਦਦੇ ਹੋ ਤਾਂ ਤੁਹਾਡਾ ਇਹ ਫੈਸਲਾ ਗਲਤ ਨਹੀਂ ਹੋਵੇਗਾ। ਪਰ ਇਹ ਯਾਦ ਰਹੇ ਇਸ ਦਾ ਅਪਗ੍ਰੇਡ ਵੀ ਇਸ ਮਹੀਨੇ ਦੇ ਅੰਤ ਤੱਕ ਰਿਲੀਜ ਹੋ ਜਾਵੇਗਾ।

ਲੇਨੋਵੋ ਕੇ 6 ਪਾਵਰ
ਲੇਨੋਵੋ ਕੇ 6 ਪਾਵਰ ਇਸ ਸੂਚੀ ਦਾ ਸਭ ਤੋਂ ਸਸਤੀ ਬਜਟ ਆਪਸ਼ਨ ਹੈ। ਡਿਊਲ ਸਪੀਕਰ ਗਰਿਲ ਵਾਲੇ ਇਸ ਫੋਨ ''ਚ ਡਾਲਬੀ ਐਟਮਸ ਸਪੋਟ ਹੈ। ਰੀਵਿਓ ਦੇ ਦੌਰਾਨ ਅਸੀਂ ਪਾਇਆ ਹੈ ਕਿ ਇਸ ਦੀ ਆਡੀਓ ਕੁਆਲਿਟੀ ਅਸਰ ਸੀ। ਇਹ ਵੀ 5 ਇੰਚ ਦੀ ਸਕ੍ਰੀਨ ਵਾਲਾ ਫੋਨ ਹੈ। ਇਸ ਦੀ ਬੈਟਰੀ 4000 mah ਦੀ  ਹੈ। ਇਸ ਦੀ ਮਦਦ ਨਾਲ ਤੁਹਾਡਾ ਫੋਨ ਬਿਨਾਂ ਚਾਰਜ ਕੀਤੇ ਇਕ ਦਿਨ ਤੋਂ ਜ਼ਿਆਦਾ ਚੱਲ ਜਾਵੇਗਾ।