ਭਾਰਤ 'ਚ ਸਸਤੀ ਕੀਮਤ ਨਾਲ ਇਹ ਕੰਪਨੀ ਲਾਂਚ ਕਰੇਗੀ 4G ਡਿਵਾਇਸ

06/08/2017 7:38:50 PM

ਜਲੰਧਰ-ਕਨਾਡਾ ਦੀ ਕੰਪਨੀ ਡਾਟਾਵਿੰਡ ਨੇ ਸਮਾਰਟਫੋਨ ਬਜ਼ਾਰ 'ਚ ਕੁਝ ਸਮਾਂ ਪਹਿਲਾਂ ਹੀ ਸਸਤਾ 4 Gਟੈਬਲੇਟ ਲਾਂਚ ਕੀਤਾ ਸੀ। ਹੁਣ ਖਬਰ ਇਹ ਹੈ ਕਿ ਕੰਪਨੀ ਘੱਟ ਕੀਮਤ 'ਚ ਕੁਝ ਹੋਰ 4G ਪ੍ਰੋਡੈਕਟ ਲਾਂਚ ਕਰ ਸਕਦੀ ਹੈ। ਇਸ ਗੱਲ ਦੀ ਜਾਣਕਾਰੀ 4G CEO ਸੁਨੀਤ ਸਿੰਘ ਤੁਲੀ ਨੇ ਦਿੱਤੀ ਹੈ ਉਨ੍ਹਾਂ ਨੇ ਕਿਹਾ '' ਅਸੀਂ 4G ਡਿਵਾਇਸ ਨੂੰ 2,000 ਤੋਂ 3,000 ਰੁਪਏ ਤੱਕ ਲਾਂਚ ਕਰਨ 'ਤੇ ਫੋਕਸ ਕਰ ਰਹੇ ਹੈ। ਜਿਸ ਨਾਲ ਯੂਜ਼ਰਸ ਘੱਟ ਕੀਮਤ 'ਚ ਬਿਹਤਰ ਤਕਨੀਕ ਇਸਤੇਮਾਲ ਕਰ ਸਕਦੇ ਹੈ। ਡਾਟਾਵਿੰਡ ਦੇ ਲਈ ਘੱਟ ਕੀਮਤ 'ਚ ਬਿਹਤਰ ਅਨੁਭਵ ਪ੍ਰਦਾਨ ਕਰਨਾ ਬੇਹੱਦ ਅਹਿਮ ਹੈ।'' ਸੁਨੀਤ ਸਿੰਘ ਤੁਲੀ ਦੁਆਰ ਦੱਸਿਆ ਗਿਆ ਹੈ ਕਿ ਹੁਣ ਭਾਰਤ 'ਚ ਸਿਰਫ 3 ਫੀਸਦੀ ਯੂਜ਼ਰਸ ਦੇ ਕੋਲ ਹੀ 4G ਹੈਂਡਸੈਟ ਹੈ ਅਸੀਂ ਯੂਜ਼ਰਸ ਨੂੰ ਕੁਨੈਕਟ ਅਤੇ Strong ਕਰਨ ਦੇ ਲਈ ਭਾਰਤ 'ਚ 4G ਡਿਵਾਇਸ ਘੱਟ ਕੀਮਤ ਨਾਲ ਲਿਆਉਣ ਦੀ ਤਿਆਰੀ ਕਰ ਰਹੇ ਹੈ।

Datawind I 3G7 ਦੇ ਫੀਚਰਸ-
ਪਿਛਲੇ ਸਾਲ ਕੰਪਨੀ ਨੇ ਇੰਟੇਲ ਪਾਵਰਡ 7 ਇੰਚ ਦੀ ਸਕਰੀਨ ਵਾਲਾ ਸਸਤਾ ਟੈਬਲੇਟ ਲਾਂਚ ਕੀਤਾ ਸੀ। Datawind I 3G7 ਨਾਲ ਤੋਂ ਲਾਂਚ ਹੋਏ ਇਸ ਟੈਬਲੇਟ ਪੀਸੀ ਦੀ ਕੀਮਤ ਸਿਰਫ 5,999 ਹੈ। ਇਹ ਟੈਬਲੇਟ 5.1 ਐਂਡਰਾਈਡडLollipop 'ਤੇ ਕੰਮ ਕਰਦਾ ਹੈ। ਇਹ 1.2 ਗੀਗਾਹਰਟਜ਼ ਇੰਟੇਲ ਕਵਾਡਕੋਰ ਐਕਸ (3) 64 ਬਿਟ ਪ੍ਰੋਸੈਸਰ ਨਾਲ ਲੈਸ ਹੈ। ਇਸ ਵਾਇਸ ਕਾਲਿੰਗ ਟੈਬਲਟ ਦੇ ਨਾਲ ਯੂਜ਼ਰ ਨੂੰ ਰਿਲਾਇੰਸ ਪ੍ਰੀਪੇਡ ਜੀ. ਐੱਸ. ਐੱਮ. ਸਿਮ 'ਤੇ 1 ਸਾਲ ਤੱਕ ਇੰਟਰਨੈੱਟ ਫਰੀ ਮਿਲੇਗਾ। ਇਸ ਦੀ ਇੰਟਰਨਲ ਮੈਮਰੀ 8GB ਹੈ ਜਿਸ ਨੂੰ 32GB ਤੱਕ ਤੱਕ ਮਾਈਕ੍ਰਐੱਸਡੀ ਕਾਰਡ ਦੇ ਰਾਹੀਂ  ਵਧਾਇਆ ਜਾ ਸਕਦਾ ਹੈ।