Telegram ’ਚ ਹੁਣ ਗਰੁੱਪ ਵੀਡੀਓ ਕਾਲ ’ਚ ਜੁੜ ਸਕਦੇ ਹਨ 1000 ਲੋਕ

08/03/2021 2:53:58 PM

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਟੈਲੀਗ੍ਰਾਮ ਨੇ ਇਕ ਵੱਡੀ ਅਪਡੇਟ ਜਾਰੀ ਕੀਤੀ ਹੈ ਜਿਸ ਤੋਂ ਬਾਅਦ ਹੁਣ ਟੈਲੀਗ੍ਰਾਮ ਦੀ ਗਰੁੱਪ ਵੀਡੀਓ ਕਾਲ ’ਚ 1000 ਲੋਕ ਜੁੜ ਸਕਣਗੇ। ਟੈਲੀਗ੍ਰਾਮ ਨੇ ਪਿਛਲੇ ਮਹੀਨੇ ਹੀ ਗਰੁੱਪ ਵੀਡੀਓ ਕਾਲਿੰਗ ਦਾ ਫੀਚਰ ਜਾਰੀ ਕੀਤਾ ਹੈ। ਦੱਸ ਦੇਈਏ ਕਿ ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਦਾ ਟੈਲੀਗ੍ਰਾਮ ਨੂੰ ਕਾਫੀ ਫਾਇਦਾ ਮਿਲੇਗਾ। 

ਦਿ ਵਰਜ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਟੈਲੀਗ੍ਰਾਮ ਦੀ ਗਰੁੱਪ ਵੀਡੀਓ ਕਾਲ ’ਚ 1000 ਵਿਊਅਰਜ਼ ਜੁੜ ਸਕਣਗੇ, ਹਾਲਾਂਕਿ ਮੈਂਬਰਾਂ ਦੇ ਤੌਰ ’ਤੇ ਅਜੇ ਵੀ ਵਧ ਤੋਂ ਵਧ 30 ਲੋਕ ਹੀ ਜੁੜ ਸਕਣਗੇ। ਟੈਲੀਗ੍ਰਾਮ ਦਾ ਕਹਿਣਾ ਹੈ ਕਿ ਵੀਡੀਓ ਕਾਲ ਦੌਰਾਨ ਕਿਸੇ ਲੈਕਚਰ ’ਚ ਵਿਊਅਰਜ਼ ਦੇ ਤੌਰ ’ਤੇ ਹਿੱਸਾ ਲੈ ਸਕੋਗੇ। 

ਚੰਗੀ ਗੱਲ ਇਹ ਹੈ ਕਿ ਵਿਊਅਰਜ਼ ਹਾਈ ਰੈਜ਼ੋਲਿਊਸ਼ਨ ’ਚ ਵੇਖਣ ਦਾ ਮੌਕਾ ਮਿਲੇਗਾ। ਟੈਲੀਗ੍ਰਾਮ ਨੇ ਆਪਣੇ ਇਕ ਬਿਆਨ ’ਚ ਕਿਹਾ ਹੈ ਕਿ ਯੂਜ਼ਰਸ ਆਪਣੀ ਵੀਡੀਓ ਰਿਕਾਰਡ ਵੀ ਕਰ ਸਕਦੇ ਹਨ। ਯੂਜ਼ਰਸ ਨੂੰ ਵੀਡੀਓ ਕਾਲ ਦੌਰਾਨ ਜ਼ੂਮ ਕਰਨ ਦਾ ਵੀ ਮੌਕਾ ਮਿਲੇਗਾ। 

Rakesh

This news is Content Editor Rakesh