ਅਣਚਾਹੀਆਂ ਕਾਲਾਂ ਤੇ ਮੈਸੇਜ ਤੋਂ ਜਲਦੀ ਮਿਲੇਗੀ ਵੱਡੀ ਰਾਹਤ

05/27/2019 1:34:06 PM

 ਗੈਜੇਟ ਡੈਸਕ– ਮੋਬਾਇਲ ਫੋਨ ਯੂਜ਼ਰਜ਼ ਨੂੰ ਜਲਦੀ ਹੀ ਅਣਚਾਹੀਆਂ ਕਾਲਾਂ ਅਤੇ ਮੈਸੇਜ ਤੋਂ ਵੱਡੀ ਰਾਹਤ ਮਿਲ ਸਕਦੀ ਹੈ। ਦੇਸ਼ ਦੀਆਂ ਟਾਪ ਟੈਲੀਕਾਮ ਕੰਪਨੀਆਂ ਵੋਡਾਫਨ ਆਈਡੀਆ ਲਿਮਟਿਡ ਅਤੇ ਰਿਲਾਇਸ ਜਿਓ ਇਸ ਲਈ ਬਲਾਕਚੇਨ ਬੇਸਡ ਤਕਨੀਕ ਦਾ ਇਸਤੇਮਾਲ ਕਰਨਗੀਆਂ। ਇਹ ਕਦਮ ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਦੇ ਮੋਬਾਇਲ ਫੋਨ ਸਬਸਕ੍ਰਾਈਬਰਜ਼ ਦੀ ਅਣਚਾਹੇ ਕਮਰਸ਼ੀਅਲ ਕਮਿਊਨੀਕੇਸ਼ਨ ਜਾਂ ਸਪੈਮ ਕਾਲ ਜਾਂ ਮੈਸੇਜ ਤੋਂ ਸੁਰੱਖਿਆ ਨਾਲ ਜੁੜੇ ਰੈਗੁਲੇਸ਼ੰਸ ਦੇ ਅਨੁਸਾਰ ਚੁੱਕਿਆ ਜਾ ਰਿਹਾ ਹੈ। 

ਵੋਡਾਫੋਨ ਆਈਡੀਆ ਕੋਲ ਲਗਭਗ 39.5 ਕਰੋੜ ਯੂਜ਼ਰਜ਼ ਅਤੇ ਮੁਕੇਸ਼ ਅੰਬਾਨੀ ਦੀ ਜਿਓ ਦੇ ਕਰੀਬ 30.7 ਕਰੋੜ ਯੂਜ਼ਰਜ਼ ਹਨ। 32.5 ਕਰੋੜ ਯੂਜ਼ਰਜ਼ ਵਾਲੀ ਏਅਰਟੈੱਲ ਦੀ ਇਸ ਤਕਨੀਕ ਲਈIBM ਦੇ ਨਾਲ ਸਾਂਝੇਦਾਰੀ ਹੈ। ਇਸ ਨਾਲ ਮੋਬਾਇਲ ਯੂਜ਼ਰਜ਼ ਨੂੰ ਕਮਿਊਨੀਕੇਸ਼ਨ ਬਾਰੇ ਆਪਣੀ ਪਸੰਦ ਅਤੇ ਸਹਿਮਤੀਤ ਤੈਅ ਕਰਨ ’ਚ ਮਦਦ ਮਿਲੇਗੀ। ਵੋਡਾਫੋਨ ਆਈਡੀਆ ਨੇ ਇਸ ਲਈਟੇਨਲਾ ਸਲਿਊਸ਼ੰਸ ਦੇ ਨਾਲ ਕਾਨਟਰੈਕਟ ਕੀਤਾ ਹੈ। ਟੇਨਲਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਨਾਲ ਵੋਡਾਫੋਨ ਆਈਡੀਆ ਦੇ ਸਬਸਕ੍ਰਾਈਬਰਜ਼ ਨੂੰ ਸਪੈਮ ਅਤੇ ਫਰਾਡ ਕਮਰਸ਼ੀਅਲ ਕਮਿਊਨੀਕੇਸ਼ਨ ਤੋਂ ਰਾਹਤ ਮਿਲੇਗੀ।ਵੋਡਾਫੋਨ ਆਈਡੀਆ ਦੇ ਬੁਲਾਰੇ ਨੇ ਦੱਸਿਆ ਕਿ ਅਣਚਾਹੀ ਕਾਲ ਅਤੇ ਮੈਸੇਜ ਤੋਂ ਸਬਸਕ੍ਰਾਈਬਰਜ਼ ਨੂੰ ਸੁਰੱਖਿਆ ਦੇਣ ਦੀ ਟਰਾਈ ਦੀ ਕੋਸ਼ਿਸ਼ ਦਾ ਕੰਪਨੀ ਸਮਰਥਨ ਕਰਦੀ ਹੈ ਅਤੇ ਉਹ ਮਾਡਰਨ ਤਕਨੀਕ ਦੇ ਨਾਲ ਇਸ ਲਈ ਸਿਸਟਮ ਬਣਾ ਰਹੀ ਹੈ।