ਭਾਰਤ ’ਚ ਲਾਂਚ ਹੋਇਆ 6,000mAh ਬੈਟਰੀ ਵਾਲਾ Tecno POVA Neo 5G, ਜਾਣੋ ਕੀਮਤ

09/23/2022 5:33:28 PM

ਗੈਜੇਟ ਡੈਸਕ– ਟੈਕਨੋ ਨੇ Pova ਸੀਰੀਜ਼ ਦੇ ਨਵੇਂ ਫੋਨ Tecno POVA Neo 5G ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਫੋਨ ਦੇ ਨਾਲ 5ਜੀ ਸਪੋਰਟ ਹੈ ਅਤੇ ਇਸ ਵਿਚ ਮੀਡੀਆਟੈੱਕ ਡਾਈਮੈਂਸਿਟੀ 810 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ’ਚ 120hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਦਿੱਤੀ ਗਈ ਹੈ। ਫੋਨ ’ਚ 50 ਮੈਗਾਪਿਕਸਲ ਦਾ ਕੈਮਰਾ ਅਤੇ 6000mAh ਦੀ ਬੈਟਰੀ ਹੈ। Tecno POVA Neo 5G ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 15,499 ਰੁਪਏ ਹੈ ਅਤੇ ਇਸਨੂੰ ਰਿਟੇਲ ਸਟੋਰ ਤੋਂ ਇਲਾਵਾ ਈ-ਕਾਮਰਸ ਸਾਈਟ ਤੋਂ ਖਰੀਦਿਆ ਜਾ ਸਕੇਗਾ। 

Tecno POVA Neo 5G ਦੇ ਫੀਚਰਜ਼
Tecno POVA Neo 5G ’ਚ 6.8 ਇੰਚ ਦੀ ਫੁਲ ਐੱਚ.ਡੀ. ਪਲੱਸ ਐੱਲ.ਸੀ.ਡੀ. ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 120Hz ਹੈ। ਇਸ ਵਿਚ ਐਂਡਰਾਇਡ 12 ਮਿਲੇਗਾ। ਡਿਸਪਲੇਅ ਦੀ ਬ੍ਰਾਈਟਨੈੱਸ 500 ਨਿਟਸ ਹੈ ਅਤੇ ਸਟਾਈਲ ਪੰਚਹੋਲ ਹੈ। ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 810 ਪ੍ਰੋਸੈਸਰ ਦੇ ਨਾਲ Mali G57 ਗ੍ਰਾਫਿਕਸ ਹੈ। ਇਹ ਪ੍ਰੋਸੈਸਰ ਇਸਤੋਂ ਪਹਿਲਾਂ POCO M4 Pro 5G, Realme 9i 5G, Infinix Note 12 5G ਵਰਗੇ ਕਈ ਸਮਾਰਟਫੋਨਜ਼ ’ਚ ਵੇਖਣ ਨੂੰ ਮਿਲਿਆ ਹੈ। 

Tecno POVA Neo 5G ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ ਜਿਸਦੇ ਨਾਲ ਏ.ਆਈ. ਸੈਂਸਰ ਵੀ ਹੈ। Tecno POVA Neo 5G ਦੇ ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। 

ਫੋਨ ’ਚ 6000mAh ਦੀ ਬੈਟਰੀ ਦਿੱਤੀ ਗਈ ਹੈ ਜਿਸਦੇ ਨਾਲ 18 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ। ਚਾਰਜਿੰਗ ਲਈ ਇਸ ਵਿਚ ਟਾਈਪ-ਸੀ ਪੋਰਟ ਹੈ। ਫੋਨ ’ਚ ਡੀ.ਟੀ.ਐੱਸ. ਆਡੀਓ ਦੇ ਨਾਲ ਸਟੀਰੀਓ ਸਪੀਕਰ ਹੈ। ਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। 

Rakesh

This news is Content Editor Rakesh